ਰਿਲਾਇੰਸ ਇਨਫਰਾ ਦੇ ਰਿਣਦਾਤਿਆਂ ਨੇ ਕਰਜ਼ੇ ਦੇ ਬੰਦੋਬਸਤ ਲਈ ਸਮਝੌਤਾ ਕੀਤਾ

07/11/2019 4:50:11 PM

ਨਵੀਂ ਦਿੱਲੀ — ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਇਨਫਰਾਸਟਰੱਕਚਰ ਨੇ ਵੀਰਵਾਰ ਨੂੰ ਕਿਹਾ ਕਿ ਉਸਦੇ ਰਿਣਦਾਤਿਆਂ ਨ ਕਰਜ਼ੇ ਦੇ ਬੰਦੋਬਸਤ ਲਈ ਸਮਝੌਕਾ ਕੀਤਾ ਹੈ। ਰਿਲਾਇੰਲ ਇਨਫਰਾਸਟਰੱਕਚਰ(ਆਰ ਇਨਫਰਾ) ਨੂੰ 180 ਦਿਨਾਂ ਦੇ ਅੰਦਰ ਬੰਦੋਬਸਤ ਯੋਜਨਾ ਨੂੰ ਲਾਗੂ ਕਰਨਾ ਹੈ। ਕੰਪਨੀ ਦੇ ਸਿਰ 'ਤੇ 6,000 ਕਰੋੜ ਰੁਪਏ ਤੋਂ ਵਧ ਦਾ ਕਰਜ਼ਾ ਹੈ ਅਤੇ ਉਸਦਾ 2020 ਤੱਕ ਇਸ ਤੋਂ ਮੁਕਤੀ ਪਾਉਣ ਦਾ ਟੀਚਾ ਹੈ। ਕੰਪਨੀ ਨੇ ਬਿਆਨ ਵਿਚ ਕਿਹਾ, 'ਰਿਲਾਇੰਸ ਇਨਫਰਾਸਟਰੱਕਚਰ ਲਿਮਟਿਡ ਦੇ 16 ਰਿਣਦਾਤਿਆਂ ਨੇ ਆਪਸ ਵਿਚ ਸਮਝੌਤਾ ਕੀਤਾ ਹੈ। ਆਰ.ਬੀ.ਆਈ. ਦੇ 7 ਜੂਨ 2019 ਦੇ ਸਰਕੂਲਰ ਅਨੁਸਾਰ ਉਸਦੇ 100 ਫੀਸਦੀ ਰਿਣਦਾਤਿਆਂ ਨੇ ਕਰਜ਼ੇ ਦੇ ਬੰਦੋਬਸਤ ਲਈ ਆਈ.ਸੀ.ਏ. 'ਤੇ ਦਸਤਖਤ ਕੀਤੇ ਹਨ।' ਬਿਆਨ ਅਨੁਸਾਰ, 'ਵੱਖ-ਵੱਖ ਜਾਇਦਾਦਾਂ ਦੇ ਮੰਡੀਕਰਨ ਦੇ ਮਾਮਲੇ 'ਚ ਜਿਹੜੀ ਪ੍ਰਗਤੀ ਹੋਈ ਹੈ ਉਸਦੇ ਆਧਾਰ 'ਤੇ ਰਿਲਾਇੰਲ ਇਨਫਰਾਸਟਰੱਕਚਰ ਨੂੰ 180 ਦਿਨ ਦੀ ਸਮਾਂ ਮਿਆਦ ਦੇ ਅੰਦਰ ਬੰਦੋਬਸਤ ਯੋਜਨਾ ਨੂੰ ਲਾਗੂ ਕਰਨ ਦਾ ਭਰੋਸਾ ਹੈ। ਕੇਂਦਰੀ ਬੈਂਕ ਦੇ ਸਰਕੂਲਰ ਦੇ ਅਨੁਸਾਰ ਬੰਦੋਬਸਤ ਯੋਜਨਾ ਨੂੰ 180 ਦਿਨਾਂ ਦੇ ਅੰਦਰ ਲਾਗੂ ਕੀਤਾ ਜਾਣਾ ਹੈ। ਕੰਪਨੀ ਦੇ ਅਨੁਸਾਰ ਉਹ 'ਦਿੱਲੀ-ਆਗਰਾ ਟੋਲ ਰੋਡ' ਦੀ 3,600 ਕਰੋੜ ਰੁਪਏ 'ਚ ਵਿਕਰੀ ਦੀ ਪਹਿਲਾਂ ਹੀ ਘੋਸ਼ਣਾ ਕਰ ਚੁੱਕੀ ਹੈ। ਇਸ ਨਾਲ ਕੰਪਨੀ ਨੂੰ ਆਪਣਾ ਕਰਜ਼ਾ ਘੱਟ ਕਰਨ 'ਚ ਸਹਾਇਤਾ ਮਿਲੇਗੀ।


Related News