11,262 ਕਰੋੜ ਰੁਪਏ 'ਤੇ ਪਹੁੰਚਿਆ ਰਿਲਾਇੰਸ ਦਾ ਦੂਜੀ ਤਿਮਾਹੀ ਮੁਨਾਫਾ

10/18/2019 7:12:59 PM

ਨਵੀਂ ਦਿੱਲੀ—ਨਵੀਂ ਦਿੱਲੀ (ਭਾਸ਼ਾ)-ਮਾਰਕੀਟ ਕੈਪ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਆਰ. ਆਈ. ਐੱਲ. ਯਾਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਜੁਲਾਈ-ਸਤੰਬਰ ਤਿਮਾਹੀ ਦਾ ਲਾਭ 11.5 ਫ਼ੀਸਦੀ ਵਧ ਕੇ 11,262 ਕਰੋੜ ਰੁਪਏ ਹੋ ਗਿਆ ਹੈ। ਉਥੇ ਹੀ ਇਸ ਦੌਰਾਨ ਕੰਪਨੀ ਦੀ ਆਮਦਨ 1.48 ਲੱਖ ਕਰੋੜ ਰੁਪਏ ਰਹੀ ਹੈ।

ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਇਕ ਹੋਰ ਇਤਿਹਾਸ ਰਚ ਦਿੱਤਾ। ਰਿਲਾਇੰਸ ਇੰਡਸਟਰੀਜ਼ 9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ) ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਦੂਜੀ ਤਿਮਾਹੀ ਦੇ ਵਿੱਤੀ ਨਤੀਜੇ ਆਉਣ ਤੋਂ ਪਹਿਲਾਂ ਰਿਲਾਇੰਸ ਦੇ ਸ਼ੇਅਰਾਂ 'ਚ ਆਈ ਤੇਜ਼ੀ ਕਾਰਣ ਇਹ ਸੰਭਵ ਹੋਇਆ ਹੈ।

ਤੀਮਾਹੀ ਨਤੀਜੇ ਆਉਣ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੇ ਸ਼ੇਅਰ ਸਵੇਰ ਦੇ ਸੈਸ਼ਨ 'ਚ ਵਾਧੇ ਨਾਲ ਕਾਰੋਬਾਰ ਕਰਦੇ ਦਿਸੇ ਅਤੇ ਬੀ. ਐੱਸ. ਈ. 'ਚ 2.28 ਫ਼ੀਸਦੀ ਦੀ ਤੇਜ਼ੀ ਨਾਲ 1428 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਏ। ਇਹ ਇਸ ਦਾ ਹੁਣ ਤੱਕ ਦਾ ਉੱਚਾ ਪੱਧਰ ਵੀ ਰਿਹਾ।

ਇਸ ਤੇਜ਼ੀ ਕਾਰਣ ਕੰਪਨੀ ਦਾ ਮਾਰਕੀਟ ਕੈਪ ਵੀ ਉਛਲ ਕੇ 9,01,490.09 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਖਬਰ ਲਿਖੇ ਜਾਣ ਦੇ ਸਮੇਂ 12.31 ਵਜੇ ਆਰ. ਆਈ. ਐੱਲ. ਦੇ ਸ਼ੇਅਰ 1.96 ਫ਼ੀਸਦੀ ਦੇ ਉਛਾਲ ਨਾਲ 1423.45 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਅਗਸਤ 2018 'ਚ ਆਰ. ਆਈ. ਐੱਲ. 8 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ ਸੀ।


Karan Kumar

Content Editor

Related News