RBI ਦਾ ਕਦਮ ਸੰਤੁਲਿਤ ਪਰ ਘਰਾਂ ਦੀ ਮੰਗ ਨੂੰ ਰਫਤਾਰ ਦੇਣ ਲਈ ਰੈਪੋ ਦਰ ’ਚ ਹੋਰ ਕਟੌਤੀ ਜ਼ਰੂਰੀ : ਰੀਅਲ ਅਸਟੇਟ

Thursday, Aug 07, 2025 - 11:50 AM (IST)

RBI ਦਾ ਕਦਮ ਸੰਤੁਲਿਤ ਪਰ ਘਰਾਂ ਦੀ ਮੰਗ ਨੂੰ ਰਫਤਾਰ ਦੇਣ ਲਈ ਰੈਪੋ ਦਰ ’ਚ ਹੋਰ ਕਟੌਤੀ ਜ਼ਰੂਰੀ : ਰੀਅਲ ਅਸਟੇਟ

ਨਵੀਂ ਦਿੱਲੀ (ਭਾਸ਼ਾ) - ਜ਼ਮੀਨ, ਮਕਾਨ ਦੇ ਵਿਕਾਸ ਨਾਲ ਜੁਡ਼ੀਆਂ ਕੰਪਨੀਆਂ ਅਤੇ ਮਾਹਿਰਾਂ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦਾ ਨੀਤੀਗਤ ਦਰ (ਰੈਪੋ) ਨੂੰ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਇਕ ਸੰਤੁਲਿਤ ਪਹੁੰਚ ਨੂੰ ਦਰਸਾਉਂਦਾ ਹੈ ਪਰ ਘਰਾਂ ਦੀ ਵਿਕਰੀ ਨੂੰ ਉਤਸ਼ਾਹ ਦੇਣ ਲਈ ਤਿਉਹਾਰਾਂ ਦੌਰਾਨ ਰੈਪੋ ਦਰ ਨੂੰ ਘੱਟ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ :     ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ

ਉਨ੍ਹਾਂ ਨੇ ਇਹ ਵੀ ਕਿਹਾ ਕਿ ਨੀਤੀਗਤ ਦਰ ’ਚ ਪਹਿਲਾਂ ਕੀਤੀ ਕਟੌਤੀ ਨਾਲ ਰਿਹਾਇਸ਼ੀ ਸੰਪਤੀਆਂ ਦੀ ਮੰਗ ਨੂੰ ਬਣਾਏ ਰੱਖਣ ’ਚ ਮਦਦ ਮਿਲੀ ਹੈ। ਕ੍ਰੇਡਾਈ (ਕਨਫੈੱਡਰੇਸ਼ਨ ਆਫ ਰੀਅਲ ਅਸਟੇਟ ਡਿਵੈੱਲਪਰਜ਼ ਐਸੋਸੀਏਸ਼ਨ ਆਫ ਇੰਡੀਆ) ਦੇ ਰਾਸ਼ਟਰੀ ਪ੍ਰਧਾਨ ਸ਼ੇਖਰ ਜੀ ਪਟੇਲ ਨੇ ਕਿਹਾ ਕਿ ਕੇਂਦਰੀ ਬੈਂਕ ਦਾ ਫੈਸਲਾ ਇਕ ਸੰਤੁਲਿਤ ਪਹੁੰਚ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ

ਇਸ ਦਾ ਉਦੇਸ਼ ਗਲੋਬਲ ਬੇਯਕੀਨੀਆਂ ਅਤੇ ਕੌਮਾਂਤਰੀ ਵਪਾਰ ਸਮਝੌਤਿਆਂ ਅਤੇ ਗੱਲਬਾਤ ਦੇ ਉੱਭਰਦੇ ਲੈਂਡਸਕੇਪ ’ਚ ਅਰਥਵਿਵਸਥਾ ਨੂੰ ਸਹਾਰਾ ਦੇਣਾ ਹੈ।’’

ਰੀਅਲ ਅਸਟੇਟ ਖੇਤਰ ਦੀ ਟਾਪ ਬਾਡੀ ਨੈਸ਼ਨਲ ਰੀਅਲ ਅਸਟੇਟ ਡਿਵੈੱਲਪਮੈਂਟ ਕੌਂਸਲ (ਨਾਰੇਡਕੋ) ਦੇ ਪ੍ਰਧਾਨ ਜੀ. ਹਰਿ ਬਾਬੂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਚਾਲੂ ਵਿੱਤੀ ਸਾਲ ’ਚ ਰੈਪੋ ਦਰ ਨੂੰ 5.5 ਫੀਸਦੀ ’ਤੇ ਸਥਿਰ ਬਣਾਏ ਰੱਖਣਾ ਇਕ ਸਵਾਗਤਯੋਗ ਕਦਮ ਹੈ। ਹਾਲਾਂਕਿ, ਸਾਡਾ ਮੰਨਣਾ ਹੈ ਕਿ ਰੀਅਲ ਅਸਟੇਟ ਖੇਤਰ ਨੂੰ ਹੋਰ ਮਜ਼ਬੂਤੀ ਦੇਣ ਲਈ ਰੈਪੋ ਦਰ ਨੂੰ 5.5 ਫੀਸਦੀ ਤੋਂ ਹੇਠਾਂ ਲਿਆਂਦਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :    ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ

ਰੀਅਲ ਅਸਟੇਟ ਨਾਲ ਜੁਡ਼ੀਆਂ ਸੇਵਾਵਾਂ ਦੇਣ ਵਾਲੀ ਸੀ. ਬੀ. ਆਰ. ਈ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ, ਦੱਖਣੀ-ਪੂਰਬੀ ਏਸ਼ੀਆ, ਪੱਛਮੀ ਏਸ਼ੀਆ ਅਤੇ ਅਫਰੀਕਾ) ਅੰਸ਼ੂਮਾਨ ਮੈਗਜ਼ੀਨ ਨੇ ਕਿਹਾ,‘‘ਰੈਪੋ ਦਰ ਨੂੰ ਜਿਉਂ ਦਾ ਤਿਉਂ ਰੱਖਣ ਦਾ ਆਰ. ਬੀ. ਆਈ. ਦਾ ਫੈਸਲਾ ਬਦਲਦੇ ਵਿਆਪਕ ਆਰਥਕ ਹਾਲਾਤ ਵਿਚਾਲੇ ਇਕ ਸੰਤੁਲਿਤ ਪਹੁੰਚ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਭਾਰਤ ਨੂੰ ਕਿਹਾ 'Dead Economy' ਪਰ ਇੱਥੋਂ ਹੀ ਕਰੋੜਾਂ ਕਮਾ ਰਹੀ Trump ਦੀ ਕੰਪਨੀ

ਕੋਲੀਅਰਸ ਇੰਡੀਆ ਦੇ ਸੀਨੀਅਰ ਡਾਇਰੈਕਟਰ ਅਤੇ ਖੋਜ ਮੁਖੀ ਵਿਮਲ ਨਾਦਰ ਨੇ ਕਿਹਾ ਕਿ ਮੁਦਰਾ ਨੀਤੀ ’ਚ ਸਥਿਰਤਾ ਮਕਾਨ ਖਰੀਦਦਾਰਾਂ ਅਤੇ ਰੀਅਲ ਅਸਟੇਟ ਡਿਵੈੱਲਪਰ ਲਈ ਖਾਸ ਕਰ ਕੇ ਕਿਫਾਇਤੀ ਅਤੇ ਮੱਧ ਕਮਾਈ ਵਰਗ ਲਈ ਸ਼ੁਭ ਸੰਕੇਤ ਹੈ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News