ਸ਼ੇਅਰ ਬਾਜ਼ਾਰ ''ਚ ਰਿਕਵਰੀ : ਸੈਂਸੈਕਸ 230 ਅੰਕ ਚੜ੍ਹਿਆ ਤੇ ਨਿਫਟੀ ਵੀ ਵਧ ਕੇ 24,274 ਦੇ ਪੱਧਰ ''ਤੇ ਬੰਦ

Wednesday, Nov 27, 2024 - 03:49 PM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 27 ਨਵੰਬਰ ਨੂੰ ਮਿਲਿਆ-ਜੁਲਿਆ ਰੁਝਾਣ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 230.02 ਅੰਕ ਭਾਵ 0.29% ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 80,234.08 ਦੇ ਪੱਧਰ 'ਤੇ ਬੰਦ ਹੋਇਆ ਹੈ। 

ਦੂਜੇ ਪਾਸੇ ਨਿਫਟੀ ਵੀ ਕਰੀਬ 80.40 ਅੰਕ ਭਾਵ 0.33% ਦੇ ਵਾਧੇ ਨਾਲ  24,274.90 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 25 ਸਟਾਕ ਵਾਧੇ ਨਾਲ ਅਤੇ 25 ਸਟਾਕ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 26 ਨਵੰਬਰ ਨੂੰ 1,157 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 1,910 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੁਰੂਆਤੀ ਕਾਰੋਬਾਰ ਦੌਰਾਨ, ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 19 ਵਿੱਚ ਗਿਰਾਵਟ ਅਤੇ 11 ਵਿੱਚ ਵਾਧਾ ਦੇਖਿਆ ਗਿਆ।

ਅੱਜ ਐਫਐਮਸੀਜੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਆਈਟੀ ਅਤੇ ਐਨਰਜੀ ਸ਼ੇਅਰਾਂ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ।

ਏਸ਼ੀਆਈ ਬਾਜ਼ਾਰ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.72 ਫੀਸਦੀ ਅਤੇ ਕੋਰੀਆ ਦਾ ਕੋਸਪੀ 0.27 ਫੀਸਦੀ ਹੇਠਾਂ ਹੈ। ਉਥੇ ਹੀ ਚੀਨ ਦੇ ਸ਼ੰਘਾਈ ਕੰਪੋਜ਼ਿਟ ਇੰਡੈਕਸ 'ਚ 0.52 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
26 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.28% ਵਧ ਕੇ 44,860 'ਤੇ ਅਤੇ S&P 500 0.57% ਵਧ ਕੇ 6,021 'ਤੇ ਪਹੁੰਚ ਗਿਆ। ਨੈਸਡੈਕ ਵੀ 0.63% ਵਧ ਕੇ 19,175 'ਤੇ ਪਹੁੰਚ ਗਿਆ।

ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ

ਇਸ ਤੋਂ ਪਹਿਲਾਂ ਕੱਲ ਯਾਨੀ 26 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 105 ਅੰਕਾਂ ਦੀ ਗਿਰਾਵਟ ਨਾਲ 80,004 'ਤੇ ਬੰਦ ਹੋਇਆ। ਨਿਫਟੀ ਵੀ 27 ਅੰਕ ਡਿੱਗ ਕੇ 24,194 ਦੇ ਪੱਧਰ 'ਤੇ ਬੰਦ ਹੋਇਆ।
 


Harinder Kaur

Content Editor

Related News