Adani Stocks: ਅਡਾਨੀ ਗਰੁੱਪ ਦੇ ਸ਼ੇਅਰਾਂ ''ਚ ਗਿਰਾਵਟ ''ਤੇ ਬ੍ਰੇਕ, 10 ''ਚੋਂ 9 ਸ਼ੇਅਰ ਹਰੇ ਨਿਸ਼ਾਨ ''ਤੇ
Friday, Nov 22, 2024 - 12:18 PM (IST)
ਮੁੰਬਈ - ਵੀਰਵਾਰ ਨੂੰ ਭਾਰੀ ਗਿਰਾਵਟ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ (22 ਨਵੰਬਰ) ਅਡਾਨੀ ਗਰੁੱਪ ਦੇ ਸ਼ੇਅਰ ਹੁਣ ਸਥਿਰ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕੀ ਵਕੀਲਾਂ ਦੁਆਰਾ ਲਾਏ ਗਏ ਦੋਸ਼ਾਂ ਦੇ ਮੱਦੇਨਜ਼ਰ ਸਮੂਹ ਦੇ ਸ਼ੇਅਰ 20% ਤੱਕ ਡਿੱਗ ਗਏ। ਇਨ੍ਹਾਂ ਦੋਸ਼ਾਂ 'ਚ ਗੌਤਮ ਅਡਾਨੀ, ਉਸ ਦੇ ਭਤੀਜੇ ਸਾਗਰ ਅਡਾਨੀ ਅਤੇ ਹੋਰਨਾਂ 'ਤੇ ਭਾਰਤ 'ਚ ਸੋਲਰ ਐਨਰਜੀ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਹੈ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਅੱਜ ਕਈ ਸਮੂਹ ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਆਓ ਜਾਣਦੇ ਹਾਂ ਅੱਜ ਦੇ ਬਾਜ਼ਾਰ 'ਚ ਅਡਾਨੀ ਦੇ ਸ਼ੇਅਰਾਂ ਦੀ ਹਾਲਤ।
ਇਹ ਵੀ ਪੜ੍ਹੋ : ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ
ਅਡਾਨੀ ਗ੍ਰੀਨ ਐਨਰਜੀ
ਅਡਾਨੀ ਗ੍ਰੀਨ ਐਨਰਜੀ ਦਾ ਸ਼ੇਅਰ ਕੱਲ੍ਹ ਦੇ 1146.40 ਰੁਪਏ ਦੇ ਬੰਦ ਹੋਣ ਦੇ ਮੁਕਾਬਲੇ ਅੱਜ ਗਿਰਾਵਟ ਦੇ ਨਾਲ 1060.05 ਰੁਪਏ 'ਤੇ ਖੁੱਲ੍ਹਿਆ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਇਸ 'ਚ ਵਾਧਾ ਦਰਜ ਕੀਤਾ ਗਿਆ ਅਤੇ ਇਹ 1219.70 ਰੁਪਏ 'ਤੇ ਪਹੁੰਚ ਗਿਆ। ਖ਼ਬਰ ਲਿਖੇ ਜਾਣ ਤੱਕ ਬੀਐਸਈ 'ਤੇ ਇਹ ਸ਼ੇਅਰ 5.64 ਫੀਸਦੀ ਦੇ ਵਾਧੇ ਨਾਲ 1211 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਅਡਾਨੀ ਪੋਰਟਸ
ਅਡਾਨੀ ਪੋਰਟਸ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 0.92 ਫੀਸਦੀ ਦੇ ਵਾਧੇ ਨਾਲ 1125 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਇਹ ਸ਼ੇਅਰ ਕੱਲ੍ਹ ਦੇ 1114.70 ਰੁਪਏ ਦੇ ਬੰਦ ਹੋਣ ਦੇ ਮੁਕਾਬਲੇ ਅੱਜ 1055.40 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਇਹ ਵੱਧ ਤੋਂ ਵੱਧ 1131.90 ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਅਮਰੀਕਾ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ Adani Group ਦਾ ਬਿਆਨ ਆਇਆ ਸਾਹਮਣੇ
ਅਡਾਨੀ ਇੰਟਰਪ੍ਰਾਈਜਿਜ਼
ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 4.26 ਫੀਸਦੀ ਦੇ ਵਾਧੇ ਨਾਲ 2275 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਸ਼ੁਰੂਆਤੀ ਕਾਰੋਬਾਰ 'ਚ ਇਹ ਵੱਧ ਤੋਂ ਵੱਧ 2276 ਰੁਪਏ ਤੱਕ ਚਲਾ ਗਿਆ।
ਅਡਾਨੀ ਪਾਵਰ
ਅਡਾਨੀ ਪਾਵਰ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 1.30 ਫੀਸਦੀ ਦੇ ਵਾਧੇ ਨਾਲ 482.35 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਸ਼ੁਰੂਆਤੀ ਕਾਰੋਬਾਰ 'ਚ ਇਹ ਵੱਧ ਤੋਂ ਵੱਧ 483.95 ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਅਡਾਨੀ ਟੋਟਲ
ਅਡਾਨੀ ਟੋਟਲ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 3 ਫੀਸਦੀ ਦੇ ਵਾਧੇ ਨਾਲ 620 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ।
ਅਡਾਨੀ ਵਿਲਮਰ
ਅਡਾਨੀ ਵਿਲਮਰ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 0.53 ਫੀਸਦੀ ਦੇ ਵਾਧੇ ਨਾਲ 296 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ।
ndtv
NDTV ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 1.49 ਫੀਸਦੀ ਦੇ ਵਾਧੇ ਨਾਲ 170.75 ਰੁਪਏ 'ਤੇ ਕਾਰੋਬਾਰ ਕਰਦੇ ਨਜ਼ਰ ਆਏ।
ਅੰਬੂਜਾ ਸੀਮਿੰਟ ਅਤੇ ਏ.ਸੀ.ਸੀ
ਅੰਬੂਜਾ ਸੀਮੈਂਟ ਦੇ ਸ਼ੇਅਰਾਂ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ 'ਚ ਇਹ ਸਟਾਕ 5.49 ਫੀਸਦੀ ਦੇ ਵਾਧੇ ਨਾਲ 510.30 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ACC ਵੀ 3.75 ਫੀਸਦੀ ਦੇ ਵਾਧੇ ਨਾਲ 2101.70 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਅਡਾਨੀ ਐਨਰਜੀ
ਅਡਾਨੀ ਐਨਰਜੀ ਦੇ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਸਟਾਕ 2.98 ਫੀਸਦੀ ਦੀ ਗਿਰਾਵਟ ਨਾਲ 676.90 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ADANI STOCKS RECOVERED
ADANI ENT + 9 % OFF LOW
ADANI PORTS + 7 % OFF LOW
AMBUJA + 6 % OFF LOW
ACC + 5 % OFF LOW
ADANI POWER + 8 % OFF LOW
ADANI WILMAR + 6 % OFF LOW
ADANI TOTAL + 8 % OFF LOW
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8