ਖਾਣ ਵਾਲੇ ਤੇਲ ਦੀ ਦਰਾਮਦ 2023-24 ’ਚ 3 ਫੀਸਦੀ ਘਟ ਕੇ 159.6 ਲੱਖ ਟਨ ’ਤੇ ਪਹੁੰਚੀ

Thursday, Nov 14, 2024 - 11:39 AM (IST)

ਖਾਣ ਵਾਲੇ ਤੇਲ ਦੀ ਦਰਾਮਦ 2023-24 ’ਚ 3 ਫੀਸਦੀ ਘਟ ਕੇ 159.6 ਲੱਖ ਟਨ ’ਤੇ ਪਹੁੰਚੀ

ਨਵੀਂ ਦਿੱਲੀ (ਭਾਸ਼ਾ) - ਘਰੇਲੂ ਤਿਲਹਨ ਉਤਪਾਦਨ ’ਚ ਵਾਧੇ ਅਤੇ ਵਧਦੀਆਂ ਕੀਮਤਾਂ ’ਚ ਮੰਗ ’ਚ ਕਮੀ ਕਾਰਨ ਤੇਲ ਮਾਰਕੀਟਿੰਗ ਸਾਲ 2023-24 ਦੌਰਾਨ ਭਾਰਤ ਦੀ ਖਾਣ ਵਾਲੇ ਤੇਲ ਦੀ ਦਰਾਮਦ 3.09 ਫੀਸਦੀ ਘਟ ਕੇ 159.6 ਲੱਖ ਟਨ ਰਹੀ ਹੈ। ਉਦਯੋਗ ਬਾਡੀਜ਼ ਐੱਸ. ਈ. ਏ. ਨੇ ਇਹ ਜਾਣਕਾਰੀ ਦਿੱਤੀ। ਦੇਸ਼, ਜੋ ਖਾਣ ਵਾਲੇ ਤੇਲਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ, ਨੇ ਇਸ ਤੋਂ ਪਿਛਲੇ ਤੇਲ ਸਾਲ (ਨਵੰਬਰ-ਅਕਤੂਬਰ) ’ਚ 164.7 ਲੱਖ ਟਨ ਦੀ ਦਰਾਮਦ ਕੀਤੀ ਸੀ।

ਇਹ ਵੀ ਪੜ੍ਹੋ :     IndiGo ਦਾ ਧਮਾਕੇਦਾਰ ਆਫ਼ਰ, ਟ੍ਰੇਨ ਨਾਲੋਂ ਸਸਤੀ ਹੋਵੇਗੀ ਫਲਾਈਟ ਦੀ ਟਿਕਟ

ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੇ ਇਕ ਬਿਆਨ ’ਚ ਕਿਹਾ ਕਿ ਮੁੱਲ ਦੇ ਸੰਦਰਭ ’ਚ, ਦਰਾਮਦ ਪਿਛਲੇ ਸਾਲ ਦੇ 1,38,424 ਕਰੋੜ ਰੁਪਏ ਤੋਂ ਮਾਮੂਲੀ ਰੂਪ ਨਾਲ ਘਟ ਕੇ 2023-24 ’ਚ 1,31,967 ਕਰੋੜ ਰੁਪਏ ਰਹਿ ਗਈ। ਐੱਸ. ਈ. ਏ. ਨੇ ਕਿਹਾ,‘‘ਵੱਖ-ਵੱਖ ਕਾਰਣਾਂ ਨਾਲ ਅੰਤਰਰਾਸ਼ਟਰੀ ਕੀਮਤਾਂ ’ਚ ਮਜ਼ਬੂਤੀ ਆਈ, ਜੋ ਘਰੇਲੂ ਕੀਮਤਾਂ ’ਚ ਵਾਧੇ ਅਤੇ ਕੁਝ ਹੱਦ ਤੱਕ ਦਰਾਮਦ ’ਚ ਕਮੀ ਦੇ ਰੂਪ ’ਚ ਰਿਫਲੈਕਟਿਡ ਹੋਈ।

ਇਹ ਵੀ ਪੜ੍ਹੋ :     Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ

ਅੰਕੜਿਆਂ ਅਨੁਸਾਰ, ਸਾਲ 2023-24 ’ਚ ਕੱਚੇ ਪਾਮ ਤੇਲ (ਸੀ. ਪੀ. ਓ.) ਦੀ ਦਰਾਮਦ ਪਿਛਲੇ ਸਾਲ ਦੇ 75.88 ਲੱਖ ਟਨ ਤੋਂ ਘਟ ਕੇ 69.70 ਲੱਖ ਟਨ ਰਹਿ ਗਈ, ਜਦੋਂਕਿ ਆਰ. ਬੀ. ਡੀ. ਪਾਮੋਲਿਨ ਦਰਾਮਦ 21.07 ਲੱਖ ਟਨ ਤੋਂ ਘਟ ਕੇ 19.31 ਲੱਖ ਟਨ ਰਹਿ ਗਈ। ਨਰਮ ਤੇਲਾਂ (ਸਾਫਟ ਆਇਲ) ’ਚ ਸੋਇਆਬੀਨ ਤੇਲ ਦੀ ਦਰਾਮਦ 35.06 ਲੱਖ ਟਨ ਤੋਂ ਮਾਮੂਲੀ ਰੂਪ ਨਾਲ ਘਟ ਕੇ 34.41 ਲੱਖ ਟਨ ਰਹਿ ਗਈ, ਜਦੋਂਕਿ ਸੂਰਜਮੁਖੀ ਤੇਲ ਦੀ ਦਰਾਮਦ 30.01 ਲੱਖ ਟਨ ਤੋਂ ਵਧ ਕੇ 35.06 ਲੱਖ ਟਨ ਹੋ ਗਈ।

ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ

ਐੱਸ. ਈ. ਏ. ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਦਰਾਮਦ ’ਚ ਰਿਫਾਇੰਡ ਤੇਲ ਦੀ ਹਿੱਸੇਦਾਰੀ 3 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਗਈ, ਜਦੋਂਕਿ ਕੱਚੇ ਤੇਲ ਦੀ ਹਿੱਸੇਦਾਰੀ 97 ਫੀਸਦੀ ਤੋਂ ਘਟ ਕੇ 88 ਫੀਸਦੀ ਰਹਿ ਗਈ। ਉਦਯੋਗ ਬਾਡੀਜ਼ ਨੇ ਕਿਹਾ ਕਿ ਇਕ ਨਵੰਬਰ ਤੱਕ ਵੱਖ-ਵੱਖ ਬੰਦਰਗਾਹਾਂ ’ਤੇ 24.08 ਲੱਖ ਟਨ ਖਾਣ ਵਾਲੇ ਤੇਲ ਦਾ ਸਟਾਕ ਹੋਣ ਦਾ ਅੰਦਾਜ਼ਾ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਭਾਰਤ ਨੂੰ ਆਰ. ਬੀ. ਡੀ. ਪਾਮੋਲਿਨ ਅਤੇ ਕੱਚੇ ਪਾਮ ਤੇਲ (ਸੀ. ਪੀ. ਓ.) ਦੇ ਮੁੱਢਲੇ ਸਪਲਾਈਕਰਤਾ ਹਨ।

ਇਹ ਵੀ ਪੜ੍ਹੋ :     ਵੱਡੇ ਬਦਲਾਅ ਦੀ ਰਾਹ 'ਤੇ ਦੇਸ਼ : Starlink ਇੰਟਰਨੈੱਟ ਦੀਆਂ ਕੀਮਤਾਂ ਜਾਰੀ, Jio-Airtel ਨੂੰ ਮਿਲੇਗੀ ਟੱਕਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News