ਕ੍ਰਿਸਮਸ ਦੇ ਆਰਡਰਾਂ ਕਾਰਨ ਅਕਤੂਬਰ 'ਚ 17.3% ਦੇ ਉੱਚੇ ਪੱਧਰ 'ਤੇ ਪੁੱਜਾ ਵਸਤੂਆਂ ਦਾ ਨਿਰਯਾਤ
Friday, Nov 15, 2024 - 10:23 AM (IST)
ਨਵੀਂ ਦਿੱਲੀ : ਅਕਤੂਬਰ ਵਿੱਚ ਭਾਰਤ ਦਾ ਵਪਾਰਕ ਨਿਰਯਾਤ 17.3% ਵਧ ਕੇ 39.2 ਬਿਲੀਅਨ ਡਾਲਰ ਹੋ ਗਿਆ, ਜੋ ਪਿਛਲੇ 28 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਇਹ ਕ੍ਰਿਸਮਸ ਤੋਂ ਪਹਿਲਾਂ ਵਿਕਸਤ ਬਾਜ਼ਾਰਾਂ ਤੋਂ ਬਿਹਤਰ ਮੰਗ ਅਤੇ ਇੰਜੀਨੀਅਰਿੰਗ ਸਾਮਾਨ, ਰਸਾਇਣਾਂ ਅਤੇ ਇਲੈਕਟ੍ਰੋਨਿਕਸ ਦੀ ਹੋਰ ਸ਼ਿਪਮੈਂਟ ਦੇ ਕਾਰਨ ਸੀ। ਵੀਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦਰਾਮਦ ਪਿਛਲੇ ਮਹੀਨੇ 3.9% ਵੱਧ ਕੇ 66.34 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ, ਜਦੋਂ ਕਿ ਸਤੰਬਰ 'ਚ ਵਪਾਰ ਘਾਟਾ 20.78 ਅਰਬ ਡਾਲਰ ਦੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ
ਸਕਾਰਾਤਮਕ ਪੱਖ ਇਹ ਹੈ ਕਿ ਗੈਰ-ਪੈਟਰੋਲੀਅਮ ਅਤੇ ਗੈਰ-ਰਤਨ ਅਤੇ ਗਹਿਣਿਆਂ ਦਾ ਨਿਰਯਾਤ, ਜੋ ਨਿਰਯਾਤ ਦੀ ਸਥਿਤੀ ਅਤੇ ਘਰੇਲੂ ਨਿਰਮਾਣ ਦਾ ਸਪੱਸ਼ਟ ਮਾਪਦੰਡ ਹੈ, ਪਿਛਲੇ ਮਹੀਨੇ 27.7 ਫ਼ੀਸਦੀ ਵਧ ਕੇ 31.36 ਅਰਬ ਡਾਲਰ ਹੋ ਗਿਆ। ਨਿਰਯਾਤ ਵਾਧਾ ਇੰਜਨੀਅਰਿੰਗ ਵਸਤਾਂ (39.4 ਫ਼ੀਸਦੀ), ਰਸਾਇਣ (27.35 ਫ਼ੀਸਦੀ), ਇਲੈਕਟ੍ਰਾਨਿਕ ਵਸਤਾਂ (45.7 ਫ਼ੀਸਦੀ), ਤਿਆਰ ਕੱਪੜੇ (35.1 ਫ਼ੀਸਦੀ) ਅਤੇ ਚੌਲ (85.8 ਫ਼ੀਸਦੀ) ਵਰਗੀਆਂ ਵਸਤੂਆਂ ਦੀ ਉੱਚ ਮੰਗ ਕਾਰਨ ਹੋਇਆ ਹੈ। ਦੂਜੇ ਪਾਸੇ, ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਕਾਰਨ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ, ਜੋ ਭਾਰਤ ਦੀ ਬਰਾਮਦ ਬਾਸਕੇਟ ਦਾ 12 ਫ਼ੀਸਦੀ ਹੈ, ਅਕਤੂਬਰ ਵਿੱਚ (-22.1 ਫ਼ੀਸਦੀ) ਘਟ ਕੇ 4.6 ਬਿਲੀਅਨ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਇਸ ਸਾਲ ਨਿਰਯਾਤ ਦੀ ਕਾਰਗੁਜ਼ਾਰੀ ਪਿਛਲੇ ਸਾਲ ਨਾਲੋਂ ਬਿਹਤਰ ਰਹੇਗੀ ਅਤੇ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਭਾਰਤ ਇਸ ਵਿੱਤੀ ਸਾਲ ਦੌਰਾਨ 800 ਬਿਲੀਅਨ ਡਾਲਰ ਦੀਆਂ ਵਸਤਾਂ ਅਤੇ ਸੇਵਾਵਾਂ ਦਾ ਨਿਰਯਾਤ ਕਰ ਸਕੇਗਾ। ਸੰਚਤ ਆਧਾਰ 'ਤੇ, ਅਪ੍ਰੈਲ-ਅਕਤੂਬਰ ਦੌਰਾਨ ਨਿਰਯਾਤ 3.2 ਫ਼ੀਸਦੀ ਵਧ ਕੇ 244.5 ਅਰਬ ਡਾਲਰ ਹੋ ਗਿਆ, ਜਦੋਂ ਕਿ ਦਰਾਮਦ 5.7 ਫ਼ੀਸਦੀ ਵਧ ਕੇ 416.9 ਅਰਬ ਡਾਲਰ ਹੋ ਗਈ, ਜਿਸ ਨਾਲ ਵਪਾਰ ਘਾਟਾ ਘਟਾ ਕੇ 164.65 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8