ਵਿਸ਼ਵ ਪੱਧਰ 'ਤੇ AI ਨੂੰ ਅਪਣਾਉਣ 'ਚ ਭਾਰਤ ਸਭ ਤੋਂ ਅੱਗੇ

Tuesday, Nov 12, 2024 - 04:01 PM (IST)

ਵਿਸ਼ਵ ਪੱਧਰ 'ਤੇ AI ਨੂੰ ਅਪਣਾਉਣ 'ਚ ਭਾਰਤ ਸਭ ਤੋਂ ਅੱਗੇ

ਨਵੀਂ ਦਿੱਲੀ (ਏਜੰਸੀ)- ਦੁਨੀਆ ਭਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਲਹਿਰ ਹੈ। ਭਾਰਤ ਵੀ AI ਨੂੰ ਅਪਣਾਉਣ ਦੀ ਦੌੜ ਵਿੱਚ ਸ਼ਾਮਲ ਹੈ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤ AI ਨੂੰ ਅਪਣਾਉਣ ਵਿੱਚ ਸਭ ਤੋਂ ਅੱਗੇ ਹੈ। ਦੇਸ਼ ਦੀਆਂ 30 ਫ਼ੀਸਦੀ ਕੰਪਨੀਆਂ ਨੇ AI ਦੀ ਵੈਲਯੂ ਸਮਰੱਥਾ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ, ਜੋ ਗਲੋਬਲ ਔਸਤ 26 ਫ਼ੀਸਦੀ ਤੋਂ ਵੱਧ ਹੈ।

ਇਹ ਵੀ ਪੜ੍ਹੋ: ਭਾਰਤ 'ਚ ਵਧੇਗਾ ਆਈਫੋਨ ਦਾ ਪ੍ਰੋਡਕਸ਼ਨ, 2027 ਤੱਕ 34 ਅਰਬ ਡਾਲਰ ਦੇ ਉਤਪਾਦਨ ਦਾ ਟੀਚਾ

ਬੋਸਟਨ ਕੰਸਲਟਿੰਗ ਗਰੁੱਪ (BCG) ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤੀ ਕੰਪਨੀਆਂ ਘੱਟ ਅਤੇ ਉੱਚ ਪ੍ਰਭਾਵ ਵਾਲੀਆਂ AI ਪਹਿਲਕਦਮੀਆਂ ਨੂੰ ਤਰਜੀਹ ਦਿੰਦੀਆਂ ਹਨ। ਇਹ ਕੰਪਨੀਆਂ ਇਹਨਾਂ ਯਤਨਾਂ ਨੂੰ ਦੂਜਿਆਂ ਨਾਲੋਂ 1.7 ਗੁਣਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਂਦੀਆਂ ਹਨ। ਇਨ੍ਹਾਂ ਕੰਪਨੀਆਂ ਨੇ ਗਲੋਬਲ ਪ੍ਰਤੀਯੋਗੀਆਂ ਦੇ ਮੁਕਾਬਲੇ ਨਿਵੇਸ਼ 'ਤੇ 2.1 ਗੁਣਾ ਰਿਟਰਨ ਹਾਸਲ ਕੀਤਾ ਹੈ। 100 ਫ਼ੀਸਦੀ ਕੰਪਨੀਆਂ AI ਨਾਲ ਸਰਗਰਮੀ ਨਾਲ ਪ੍ਰਯੋਗ ਕਰ ਰਹੀਆਂ ਹਨ ਅਤੇ ਭਾਰਤ AI ਦੀ ਸਮਰੱਥਾ ਨੂੰ ਵਰਤਣ ਵਿੱਚ ਸਭ ਤੋਂ ਅੱਗੇ ਹਨ। 

ਇਹ ਵੀ ਪੜ੍ਹੋ: ਟਰੰਪ ਨੇ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਤੇ ਮਾਈਕਲ ਵਾਲਟਜ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁਣਿਆ

ਇਹ ਰਿਪੋਰਟ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ 59 ਦੇਸ਼ਾਂ ਵਿੱਚ ਫੈਲੇ 20 ਤੋਂ ਵੱਧ ਸੈਕਟਰਾਂ ਦੇ 1,000 CXOs ਅਤੇ  ਸੀਨੀਅਰ ਅਧਿਕਾਰੀਆਂ ਦੇ ਇੱਕ ਸਰਵੇਖਣ 'ਤੇ ਅਧਾਰਤ ਹੈ, ਜਿਸ ਵਿੱਚ 10 ਪ੍ਰਮੁੱਖ ਉਦਯੋਗ ਸ਼ਾਮਲ ਹਨ। ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇੰਡਸਟਰੀ ਵਿੱਚ AI ਪ੍ਰੋਗਰਾਮ ਦੇ ਲਗਾਤਾਰ ਵਿਸਤਾਰ ਦੇ ਬਾਵਜੂਦ, ਸਿਰਫ 26 ਫ਼ੀਸਦੀ ਕੰਪਨੀਆਂ ਹੀ AI ਦੀਆਂ ਸਮਰੱਥਾਵਾਂ ਦੇ ਨਾਲ ਕੁਝ ਬਿਹਤਰ ਵਿਕਸਤ ਕਰਨ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਡਿਵੈਲਪ ਹੋ ਸਕੀਆਂ ਹਨ। BCG ਦੇ ਇੰਡੀਆ ਲੀਡਰ, ਟੈਕਨਾਲੋਜੀ ਅਤੇ ਡਿਜੀਟਲ ਐਡਵਾਂਟੇਜ ਪ੍ਰੈਕਟਿਸ, ਸੈਬਲ ਚੱਕਰਵਰਤੀ ਨੇ ਕਿਹਾ ਕਿ ਭਾਰਤ ਵੱਲੋਂ AI ਨੂੰ ਤੇਜ਼ੀ ਨਾਲ ਅਪਣਾਇਆ ਜਾਣਾ ਵਿਸ਼ਵ ਪੱਧਰ 'ਤੇ ਇਸਦੀ ਪ੍ਰਤੀਯੋਗਿਤਾ ਨੂੰ ਮੁੜ ਪਰਿਭਾਸ਼ਿਤ ਕਰ ਰਿਹਾ ਹੈ, ਜਿਸ ਵਿੱਚ 30 ਫ਼ੀਸਦੀ ਭਾਰਤੀ ਕੰਪਨੀਆਂ ਨੇ AI ਦੀ ਵੈਲਯੂ ਸਮਰੱਥਾ ਨੂੰ ਵੱਧ ਤੋਂ ਵੱਧ ਕੀਤਾ ਹੈ, ਜੋ ਗਲੋਬਲ ਔਸਤ 26 ਫ਼ੀਸਦੀ ਤੋਂ ਵੱਧ ਹੈ।

ਇਹ ਵੀ ਪੜ੍ਹੋ: ਬਾਰ 'ਚ ਦਾਖ਼ਲ ਹੋਏ ਹਥਿਆਰਬੰਦ ਵਿਅਕਤੀ, 10 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News