Realme ਦਾ ਨਵਾਂ ਰਿਕਾਰਡ, ਸਿਰਫ 36 ਮਹੀਨਿਆਂ ’ਚ ਵੇਚ ਦਿੱਤੇ ਇੰਨੇ ਕਰੋੜ ਸਮਾਰਟਫੋਨ
Thursday, Aug 05, 2021 - 05:14 PM (IST)
ਗੈਜੇਟ ਡੈਸਕ– ਚੀਨੀ ਸਮਾਰਟਫੋਨ ਕੰਪਨੀ ਰੀਅਲਮੀ ਗਲੋਬਲ ਬਾਜ਼ਾਰ ’ਚ ਸਭ ਤੋਂ ਤੇਜ਼ ਰਫਤਾਰ ਨਾਲ ਅੱਗੇ ਵਧਣ ਵਾਲੀ ਸਮਾਰਟਫੋਨ ਕੰਪਨੀ ਬਣ ਕੇ ਉਭਰੀ ਹੈ। ਰੀਅਲਮੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਸ ਨੇ ਦੁਨੀਆ ਭਰ ’ਚ ਸਭ ਤੋਂ ਘੱਟ ਸਮੇਂ ’ਚ ਸਭ ਤੋਂ ਜ਼ਿਆਦਾ ਸਮਾਰਟਫੋਨ ਵਿਕਰੀ ਦਾ ਰਿਕਾਰਡ ਬਣਾਇਆ ਹੈ। ਅੰਕੜਿਆਂ ਮੁਤਾਬਕ, ਰੀਅਲਮੀ ਨੇ ਗਲੋਬਲੀ ਪਿਛਲੇ ਤਿੰਨ ਸਾਲਾਂ ’ਚ ਕਰੀਬ 100 ਮਿਲੀਅਨ ਯਾਨੀ 10 ਕਰੋੜ ਸਮਾਰਟਫੋਨ ਵੇਚੇ ਹਨ। ਅਜਿਹਾ ਕਰਨ ਵਾਲੀ ਰੀਅਲਮੀ ਪਹਿਲੀ ਕੰਪਨੀ ਬਣ ਗਈ ਹੈ। ਰੀਅਲਮੀ ਨੂੰ 10 ਕਰੋੜ ਦੇ ਅੰਕੜੇ ਤਕ ਪਹੁੰਚਣ ’ਚ 3 ਸਾਲਾਂ ਦਾ ਸਮਾਂ ਲੱਗਾ ਹੈ। ਦੱਸ ਦੇਈਏ ਕਿ ਰੀਅਲਮੀ ਨੇ ਸਾਲ 2018 ’ਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।
ਰੀਅਲਮੀ ਭਾਰਤ ਦੀ ਸਭ ਤੋਂ ਵੱਡੀ 5ਜੀ ਕੰਪਨੀ
ਰਿਸਰਚ ਫਰਮ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ, ਰੀਅਲਮੀ ਨੇ ਇਸ ਸਾਲ ਦੀ ਦੂਜੀ ਤਿਮਾਹੀ ’ਚ 149 ਫੀਸਦੀ ਦੀ ਗ੍ਰੋਥ ਹਾਸਲ ਕੀਤਾ ਹੈ। ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ, ਰੀਅਲਮੀ ਨੇ ਭਾਰਤ ’ਚ ਸਭ ਤੋਂ ਤੇਜ਼ 1 ਕਰੋੜ ਸਮਾਰਟਫੋਨ ਸ਼ਿਪਮੈਂਟ ਦਾ ਰਿਕਾਰਡ ਆਪਣਾ ਨਾਂ ਕੀਤਾ ਹੈ। ਰੀਅਲਮੀ 5ਜੀ ਸਮਾਰਟਫੋਨ ਸ਼ਿਪਮੈਂਟ ਦੀ ਲੀਡਿੰਗ ਕੰਪਨੀ ਰਹੀ ਹੈ। ਇਸ ਦਾ ਸਾਲ 2021 ਦੀ ਦੂਜੀ ਤਿਮਾਹੀ ’ਚ ਭਾਰਤ ’ਚ ਕਰੀਬ 22 ਫੀਸਦੀ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਰਿਹਾ ਹੈ। ਰੀਅਲਮੀ 5ਜੀ ਸਮਾਰਟਫੋਨ ਨੂੰ ਲੈ ਕੇ ਕਾਫੀ ਉਤਸ਼ਾਹ ਨਾਲ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ, ਰੀਅਲਮੀ ਭਾਰਤ ਦੀ ਸਭ ਤੋਂ ਵੱਡੀ 5ਜੀ ਸਮਾਰਟਫੋਨ ਕੰਪਨੀ ਹੈ। ਸਾਲ 2021 ਦੀ ਦੂਜੀ ਤਿਮਾਹੀ ’ਚ ਰੀਅਲਮੀ ਦੀ ਭਾਰਤ ਦੇ 5ਜੀ ਸਮਾਰਟਫੋਨ ਮਾਰਕੀਟ ’ਚ 22 ਫੀਸਦੀ ਹਿੱਸੇਦਾਰੀ ਰਹੀ ਹੈ। ਇਸ ਤੋਂ ਇਲਾਵਾ ਰੀਅਲਮੀ ਨੇ 140 ਫੀਸਦੀ ਦੀ ਗ੍ਰੋਥ ਨਾਲ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਚੌਥਾ ਸਥਾਨ ਹਾਸਲ ਕੀਤਾ ਹੈ।