ਸੇਲ ਬਾਜ਼ਾਰ ਦੇ ਕਿਸੇ ਵੀ ਉਤਾਰ-ਚੜ੍ਹਾਅ ਦੀ ਚੁਣੌਤੀ ਲਈ ਤਿਆਰ

08/16/2019 3:45:43 PM

ਨਵੀਂ ਦਿੱਲੀ—ਦੇਸ਼ 'ਚ ਇਸਪਾਤ ਖੇਤਰ ਦੇ ਅਗੇਤੀ ਭਾਰਤੀ ਇਸਪਾਤ ਨਿਗਮ ਲਿਮਟਿਡ (ਸੇਲ) ਦੇ ਪ੍ਰਧਾਨ ਅਨਿਲ ਕੁਮਾਰ ਚੌਧਰੀ ਨੇ ਕਿਹਾ ਕਿ ਉਪਕ੍ਰਮ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦੇ ਉਤਾਰ-ਚੜ੍ਹਾਅ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। 
ਚੌਧਰੀ ਨੇ ਸੇਲ ਦੇ ਲੋਦੀ ਰੋਡ ਸਥਿਤ ਦਫਤਰ 'ਚ 73ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਪਕ੍ਰਮ ਨੇ ਸਥਾਪਨਾ ਦੇ ਸਮੇਂ ਤੋਂ ਦੇਸ਼ ਨਿਰਮਾਣ ਦੇ ਲਈ 50 ਕਰੋੜ ਟਨ ਤੋਂ ਜ਼ਿਆਦਾ ਇਸਪਾਤ ਦੀ ਸਪਲਾਈ ਕੀਤੀ ਹੈ। ਉਪਕ੍ਰਮ ਨੂੰ ਦੇਸ਼ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ 'ਚ ਹਿੱਸੇਦਾਰੀ ਹੋਣ 'ਤੇ ਮਾਣ ਹੈ। ਕੰਪਨੀ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦੇ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸੇਲ ਦਫਤਰ ਦੇ ਇਲਾਵਾ ਦੇਸ਼ ਭਰ 'ਚ ਸਥਿਤ ਸਾਰੇ ਪਲਾਂਟਾਂ ਅਤੇ ਇਕਾਈਆਂ 'ਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਤਿਰੰਗਾ ਲਹਿਰਾਇਆ ਗਿਆ। ਚੌਧਰੀ ਨੇ ਦੇਸ਼ ਦੇ ਵਧੀਆ ਕੱਲ ਦੇ ਨਿਰਮਾਣ 'ਚ ਸੇਲ ਦੇ ਸਾਰੇ ਕਰਮਚਾਰੀਆਂ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਵੀ ਪ੍ਰੋਤਸਾਹਿਤ ਕੀਤਾ। ਉਨ੍ਹਾਂ ਕਿਹਾ ਕਿ ਉਪਕ੍ਰਮ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੈ।


Aarti dhillon

Content Editor

Related News