RBI ਰਿਪੋਰਟ : ਬੈਂਕਾਂ ''ਚ 2018-19 ''ਚ 39.72 ਲੱਖ ਕਰੋੜ ਰੁਪਏ ਸੇਵਿੰਗ ਡਿਪਾਜ਼ਿਟ

09/17/2019 2:41:35 PM

ਨਵੀਂ ਦਿੱਲੀ — ਭਾਰਤ ਦੇ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ(ਸਰਕਾਰੀ ਬੈਂਕਾਂ) ਕੋਲ 31 ਮਾਰਚ 2019 ਤੱਕ ਕੁੱਲ 39.72 ਲੱਖ ਕਰੋੜ ਰੁਪਏ ਦੀ ਬਚਤ ਜਮ੍ਹਾਂ ਸੀ, ਜਦੋਂਕਿ ਵਿਦੇਸ਼ੀ ਬੈਂਕਾਂ ਕੋਲ 58,630 ਕਰੋੜ ਰੁਪਏ ਦੀ ਬਚਤ ਜਮ੍ਹਾ ਸੀ। ਹੈਂਡਬੁੱਕ ਆਫ ਸਟੈਟਿਸਟਿਕਸ ਆਨ ਇੰਡੀਅਨ ਇਕਨਾਮਿਕਸ 2018-19 'ਚ ਪ੍ਰਕਾਸ਼ਿਤ ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਣਜ ਬੈਂਕਾਂ(ਵਿਦੇਸ਼ੀ ਬੈਂਕਾਂ ਸਮੇਤ) ਦੇ ਕੋਲ ਵਿੱਤੀ ਸਾਲ 2018-19 'ਚ ਕੁੱਲ 40.31 ਲੱਖ ਕਰੋੜ ਰੁਪਏ ਜਮ੍ਹਾ ਸਨ, ਜਿਹੜੇ ਕਿ ਵਿੱਤੀ ਸਾਲ 2017-18 ਦੇ 36.55 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਭਾਰਤੀ ਬੈਂਕਾਂ 'ਚ ਜਮ੍ਹਾ 2017-18 'ਚ 35.99 ਲੱਖ ਕਰੋੜ ਰੁਪਏ ਰਿਹਾ, ਜਦੋਂਕਿ ਵਿਦੇਸ਼ੀ ਬੈਂਕਾਂ 'ਚ ਇਸੇ ਮਿਆਦ 'ਚ ਇਹ 55,896 ਕਰੋੜ ਰੁਪਏ ਰਿਹਾ।

ਚਾਲੂ ਵਿੱਤੀ ਸਾਲ ਦੀ ਜੂਨ 'ਚ ਖਤਮ ਹੋਣ ਵਾਲੀ ਤਿਮਾਹੀ 'ਚ ਸਰਕਾਰੀ ਬੈਂਕਾਂ ਦਾ ਕ੍ਰੈਡਿਟ ਗ੍ਰੋਥ (ਕਰਜ਼ਾ ਵਾਧਾ ਦਰ) 8.7 ਫੀਸਦੀ ਰਿਹਾ, ਜਦੋਂਕਿ ਕੁੱਲ ਜਮ੍ਹਾ ਦੀ ਵਾਧਾ ਦਰ 6.7 ਫੀਸਦੀ ਰਹੀ। ਇਸ ਮਹੀਨੇ ਦੇ ਸ਼ੁਰੂ 'ਚ ਜਾਰੀ ਵਣਜ ਬੈਂਕਾਂ ਦੇ ਜਮ੍ਹਾਂ ਅਤੇ ਕ੍ਰੈਡਿਟ ਦੇ ਤਿਮਾਹੀ ਅੰਕੜਿਆਂ ਅਨੁਸਾਰ ਵਿਦੇਸ਼ੀ ਬੈਂਕਾਂ ਦਾ ਕ੍ਰੈਡਿਟ ਗ੍ਰੋਥ 5.4 ਫੀਸਦੀ ਰਿਹਾ ਅਤੇ ਕੁੱਲ ਜਮ੍ਹਾ ਵਾਧਾ ਦਰ 19.3 ਫੀਸਦੀ ਰਿਹਾ।

 


Related News