RBI ਵੱਲੋਂ ਬੈਂਕਾਂ ਨੂੰ ATMs ਦੀ ਸਕਿਓਰਿਟੀ ਲਈ ਹੋਰ ਨਿਰਦੇਸ਼ ਜਾਰੀ

06/15/2019 8:05:26 AM

ਮੁੰਬਈ—  ਭਾਰਤੀ ਰਿਜ਼ਰਵ ਬੈਂਕ ਨੇ ਏ. ਟੀ. ਐੱਮ. ਦੀ ਸੁਰੱਖਿਆ ਵਧਾਉਣ ਲਈ ਬੈਂਕਾਂ ਨੂੰ ਸ਼ੁੱਕਰਵਾਰ ਹੋਰ ਹੁਕਮ ਦਿੱਤੇ ਹਨ। ਆਰ. ਬੀ. ਆਈ. ਨੇ ਬੈਂਕਾਂ ਨੂੰ ਕਿਹਾ ਹੈ ਕਿ ਸਤੰਬਰ ਅਖੀਰ ਤਕ ਸਾਰੇ ਏ. ਟੀ. ਐੱਮ. ਦੀਵਾਰ, ਜ਼ਮੀਨ ਜਾਂ ਖੰਭੇ ਨਾਲ ਜੁੜੇ ਹੋਣੇ ਚਾਹੀਦੇ ਹਨ। ਬੇਹੱਦ ਸੁਰੱਖਿਅਤ ਥਾਵਾਂ ਜਿਵੇਂ ਹਵਾਈ ਅੱਡਿਆਂ 'ਚ ਲੱਗੇ ਏ. ਟੀ. ਐੱਮ. ਨੂੰ ਇਨ੍ਹਾਂ ਹੁਕਮਾਂ ਤੋਂ ਛੋਟ ਹੋਵੇਗੀ।


 

ਰਿਜ਼ਰਵ ਬੈਂਕ ਨੇ 2016 'ਚ ਸੁਰੱਖਿਆ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਲਈ ਨਕਦੀ ਦੀ ਆਵਾਜਾਈ 'ਤੇ ਕਮੇਟੀ (ਸੀ. ਸੀ. ਐੱਮ.) ਗਠਿਤ ਕੀਤੀ ਸੀ। ਇਸ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਕੇਂਦਰੀ ਬੈਂਕ ਨੇ ਇਹ ਹੁਕਮ ਜਾਰੀ ਕੀਤੇ ਹਨ।
ਇਨ੍ਹਾਂ ਪਿੱਛੇ ਮਕਸਦ ਏ. ਟੀ. ਐੱਮ. ਸੰਚਾਲਨ ਦੇ ਜ਼ੋਖਮ ਨੂੰ ਘਟ ਕਰਨਾ ਤੇ ਸੁਰੱਖਿਆ ਵਧਾਉਣਾ ਹੈ। 30 ਸਤੰਬਰ ਤਕ ਸਾਰੇ ਏ. ਟੀ. ਐੱਮ. ਦੀਵਾਰ, ਜ਼ਮੀਨ ਜਾਂ ਖੰਭੇ ਨਾਲ ਜੁੜੇ ਹੋਣਗੇ। ਸਿਰਫ ਹਾਈ ਸਕਿਓਰਿਟੀ ਵਾਲੇ ਪਰਿਸਰਾਂ 'ਚ ਇਸ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਇਲਾਵਾ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਏ. ਟੀ. ਐੱਮ. ਲਈ ਹਾਈ ਸਕਿਓਰਿਟੀ ਨਿਗਰਾਨੀ ਪ੍ਰਣਾਲੀ 'ਤੇ ਵੀ ਵਿਚਾਰ ਕਰਨ, ਜਿਸ ਨਾਲ ਸਮੇਂ 'ਤੇ ਕਿਸੇ ਸੰਕਟ ਬਾਰੇ ਚਿਤਾਵਨੀ ਮਿਲ ਸਕੇ।


Related News