ਕੱਚੇ ਇਸਪਾਤ ਦਾ ਉਤਪਾਦਨ ਤਿੰਨ ਫੀਸਦੀ ਘੱਟ ਕੇ 92.88 ਲੱਖ ਟਨ ''ਤੇ : ਰਿਪੋਰਟ

Sunday, Mar 01, 2020 - 01:22 PM (IST)

ਕੱਚੇ ਇਸਪਾਤ ਦਾ ਉਤਪਾਦਨ ਤਿੰਨ ਫੀਸਦੀ ਘੱਟ ਕੇ 92.88 ਲੱਖ ਟਨ ''ਤੇ : ਰਿਪੋਰਟ

ਨਵੀਂ ਦਿੱਲੀ—ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ ਜਨਵਰੀ, 2020 'ਚ 3.26 ਫੀਸਦੀ ਘੱਟ ਕੇ 92.88 ਲੱਖ ਟਨ ਰਹਿ ਗਿਆ ਹੈ | ਵਿਸ਼ਵ ਇਸਪਾਤ ਸੰਘ (ਵਰਲਡ ਸਟੀਲ) ਨੇ ਇਹ ਜਾਣਕਾਰੀ ਦਿੱਤੀ ਹੈ | ਇਸ ਤੋਂ ਪਿਛਲੇ ਸਾਲ ਸਮਾਨ ਮਹੀਨੇ 'ਚ ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ 95.91 ਲੱਖ ਟਨ ਰਿਹਾ ਸੀ | ਵਰਲਡ ਸਟੀਲ ਦੀ ਤਾਜ਼ਾ ਰਿਪੋਰਟ ਮੁਤਾਬਕ ਸੰਘ ਨੂੰ ਰਿਪੋਰਟ ਕਰਨ ਵਾਲੇ 64 ਦੇਸ਼ਾਂ ਦੇ ਸਮੀਖਿਆਧੀਨ ਮਹੀਨੇ 'ਚ ਕੱਚੇ ਇਸਪਾਤ ਦਾ ਉਤਪਾਦਨ 2.1 ਫੀਸਦੀ ਵਧ ਕੇ 15.44 ਕਰੋੜ ਟਨ 'ਤੇ ਪਹੁੰਚ ਗਿਆ ਹੈ | ਜਨਵਰੀ 'ਚ ਚੀਨ ਦਾ ਕੱਚੇ ਇਸਪਾਤ ਦਾ ਉਤਪਾਦਨ 8.43 ਕਰੋੜ ਟਨ ਰਿਹਾ, ਜੋ ਇਕ ਸਾਲ ਪਹਿਲਾਂ ਦੇ ਸਮਾਨ ਮਹੀਨੇ ਦੀ ਤੁਲਨਾ 'ਚ 7.2 ਫੀਸਦੀ ਜ਼ਿਆਦਾ ਹੈ | ਜਨਵਰੀ 2020 'ਚ ਜਾਪਾਨ ਦਾ ਕੱਚੇ ਇਸਪਾਤ ਦਾ ਉਤਪਾਦਨ 82 ਲੱਖ ਟਨ ਰਿਹਾ ਜੋ ਜਨਵਰੀ 2019 ਦੀ ਤੁਲਨਾ 'ਚ 1.3 ਫੀਸਦੀ ਘੱਟ ਹੈ | ਇਸ ਤਰ੍ਹਾਂ ਦੱਖਣੀ ਕੋਰੀਆ ਦਾ ਕੱਚੇ ਇਸਪਾਤ ਦਾ ਉਤਪਾਦਨ 58 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ ਦੇ ਸਮਾਨ ਮਹੀਨੇ ਤੋਂ ਅੱਠ ਫੀਸਦੀ ਘੱਟ ਹੈ | ਵਰਲਡ ਸਟੀਲ ਦੇ ਮੈਂਬਰਾਂ ਦਾ ਦੁਨੀਆ ਦੇ ਇਸਪਾਤ ਉਤਪਾਦਨ 'ਚ ਕਰੀਬ 85 ਫੀਸਦੀ ਦਾ ਹਿੱਸਾ ਹੈ | 


author

Aarti dhillon

Content Editor

Related News