ਇੰਡੀਗੋ ਦੇ ਰਾਕੇਸ਼ ਗੰਗਵਾਲ ਨੇ 29 ਜਨਵਰੀ ਨੂੰ ਬੁਲਾਈ ਸ਼ੇਅਰਧਾਰਕਾਂ ਦੀ ਬੈਠਕ
Saturday, Jan 04, 2020 - 10:26 AM (IST)
 
            
            ਨਵੀਂ ਦਿੱਲੀ—ਇੰਡੀਗੋ ਏਅਰਲਾਈਨਸ ਦੀ ਪੇਰੈਂਟ ਕੰਪਨੀ ਇੰਟਰਗਲੋਬ ਐਵੀਏਸ਼ਨ ਨੇ 29 ਜਨਵਰੀ ਨੂੰ ਸ਼ੇਅਰਧਾਰਕਾਂ ਦੀ ਬੈਠਕ ਬੁਲਾਈ ਹੈ। ਇਸ ਬੈਠਕ 'ਚ ਕੰਪਨੀ ਦੇ ਆਰਟੀਕਲਸ ਆਫ ਐਸੋਸੀਏਸ਼ਨ ਨੇ ਕੁਝ ਬਦਲਾਵਾਂ ਦੇ ਲਈ ਸ਼ੇਅਰਧਾਰਕਾਂ ਤੋਂ ਮਨਜ਼ੂਰੀ ਲਈ ਜਾਵੇਗੀ। ਦੱਸ ਦੇਈਏ ਕਿ ਆਰਟੀਕਲਸ ਆਫ ਐਸੋਸੀਏਸ਼ਨ 'ਚ ਕਿਸੇ ਕੰਪਨੀ ਦੇ ਸੰਚਾਲਨ ਲਈ ਨਿਯਮ-ਫਾਇਦਿਆਂ ਨੂੰ ਬਿਓਰਾ  ਹੁੰਦਾ ਹੈ।
ਗੰਗਵਾਲ ਗੁਟ ਦੇ ਕੋਲ ਇੰਟਰਗਲੋਬ ਐਵੀਏਸ਼ਨ ਦੇ 36.64 ਫੀਸਦੀ ਸ਼ੇਅਰ ਹਨ। ਇੰਟਰਗਲੋਬ ਐਵੀਏਸ਼ਨ ਨੇ ਦੱਸਿਆ ਕਿ ਕੰਪਨੀ ਦੇ ਕੋਅ-ਪ੍ਰਮੋਟਰ ਰਾਕੇਸ਼ ਗੰਗਵਾਲ ਗੁਟ ਦੇ ਕਹਿਣ 'ਤੇ ਇਹ ਬੈਠਕ ਰੱਖੀ ਗਈ ਹੈ। ਹਾਲ ਹੀ 'ਚ ਇੰਡੀਗੋ ਨੇ ਕਤਰ ਏਅਰਵੇਜ਼ ਦੇ ਨਾਲ ਕੋਡਸ਼ੇਅਰ ਐਗਰੀਮੈਂਟ ਕੀਤਾ ਸੀ। ਇਸ ਐਗਰੀਮੈਂਟ ਦੇ ਬਾਅਦ ਕਤਰ ਏਅਰਵੇਜ਼ ਇੰਡੀਗੋ ਦੇ ਕੁਝ ਚੁਨਿੰਦਾ ਰੂਟਾਂ 'ਤੇ ਸੀਟਾਂ ਨੂੰ ਬੁੱਕ ਕਰ ਸਕੇਗੀ। ਇੰਡੀਗੋ 48 ਫੀਸਦੀ ਹਿੱਸੇਦਾਰੀ ਦੇ ਨਾਲ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ।
ਇੰਡੀਗੋ ਦੇ ਪ੍ਰਮੋਟਰਾਂ ਦੇ ਸਾਹਮਣੇ ਆਏ ਸਨ ਮਤਭੇਦ
ਪਤਾ ਹੋਵੇ ਕਿ ਗੰਗਵਾਲ ਅਤੇ ਦੂਜੇ ਪ੍ਰਮੋਟਰ ਰਾਹੁਲ ਭਾਟੀਆ ਦੇ ਵਿਚਕਾਰ ਭੇਦਭਾਵ ਵੀ ਸਾਹਮਣੇ ਆਏ ਸਨ। ਗੰਗਵਾਲ ਨੇ ਕੰਪਨੀ ਦੇ ਗਵਰਨਰਸ 'ਚ ਖਾਮੀਆਂ ਦਾ ਦੋਸ਼ ਲਗਾਉਂਦੇ ਹੋਏ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਤੋਂ ਦਖਲ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ ਆਪਣੇ ਸਿਧਾਂਤਾਂ ਅਤੇ ਸੰਚਾਲਨ ਦੇ ਮੁੱਲਾਂ ਤੋਂ ਭਟਕ ਚੁੱਕੀ ਹੈ। ਇਕ ਪਾਨ ਦੀ ਦੁਕਾਨ ਇਸ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਮਾਮਲਿਆਂ ਨੂੰ ਸੁਲਝਾ ਸਕਦੀ ਹੈ। ਇਨ੍ਹਾਂ ਦੋਵਾਂ ਦੇ ਵਿਚਕਾਰ ਕੰਪਨੀ ਪ੍ਰਸ਼ਾਸਨ ਨੂੰ ਲੈ ਕੇ ਵਿਵਾਦ ਨੇ ਨਿਵੇਸ਼ਕਾਂ ਦੀ ਚਿੰਤਾ ਵਧਾਈ ਸੀ। ਇੰਡੀਗੋ ਦੀ ਕੌਮਾਂਤਰੀ ਮਾਰਗ 'ਤੇ ਵਿਸਤਾਰ ਕਰਨ ਦੀ ਯੋਜਨਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            