ਰੇਲਵੇ 1 ਸਤੰਬਰ ਤੋਂ ਮੁਫਤ ਨਹੀਂ ਦੇਵੇਗਾ ਇਹ ਸੁਵਿਧਾ
Sunday, Aug 12, 2018 - 09:09 AM (IST)
ਨਵੀਂ ਦਿੱਲੀ—ਟਰੇਨ ਦੀ ਰਿਜ਼ਰਵ ਟਿਕਟ ਖਰੀਦਣ ਵਾਲਿਆਂ ਨੂੰ 1 ਸਤੰਬਰ ਤੋਂ ਯਾਤਰਾ ਬੀਮਾ ਦੀ ਪ੍ਰੀਮੀਅਮ ਅਦਾ ਕਰਨੀ ਹੋਵੇਗੀ। ਰੇਲਵੇ ਨੇ ਮੁਫਤ ਬੀਮਾ ਦੀ ਸੁਵਿਧਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਯਾਤਰੀ ਬੀਮੇ ਦਾ ਪ੍ਰੀਮੀਅਮ ਕਿੰਨਾ ਹੋਵੇਗਾ। ਜਦੋਂ ਬੀਮਾ ਮੁਫਤ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਰੇਲਵੇ ਯਾਤਰਾ ਬੀਮੇ ਲਈ 92 ਪੈਸੇ ਪ੍ਰਤੀ ਯਾਤਰੀ ਵਸੂਲਦਾ ਸੀ ਪਰ ਡਿਜੀਟਲ ਲੈਣ-ਦੇਣ ਨੂੰ ਵਾਧਾ ਦੇਣ ਦੇ ਮਕਸਦ ਨਾਲ ਰੇਲਵੇ ਨੇ ਪਿਛਲੇ ਸਾਲ ਦਸੰਬਰ 'ਚ ਮੁਫਤ ਯਾਤਰਾ ਬੀਮੇ ਦੀ ਸੁਵਿਧਾ ਸ਼ੁਰੂ ਕੀਤੀ ਸੀ।
ਬੀਮਾ ਲੈਣਾ ਤੁਹਾਡੀ ਮਰਜ਼ੀ
ਇੰਡੀਅਨ ਰੇਲਵੇ ਦੀ ਕੰਪਨੀ ਆਈ.ਆਰ.ਸੀ.ਟੀ.ਸੀ. ਦੇ ਇਕ ਅਧਿਕਾਰੀ ਮੁਤਾਬਕ 1 ਸਤੰਬਰ ਤੋਂ ਯਾਤਰੀਆਂ ਤੋਂ ਪ੍ਰੀਮੀਅਮ ਲੈਣ ਦੇ ਨਾਲ ਹੀ ਯਾਤਰੀਆਂ ਨੂੰ ਇਹ ਵਿਕਲਪ ਵੀ ਦਿੱਤਾ ਜਾਵੇਗਾ ਕਿ ਉਹ ਬੀਮਾ ਸੁਵਿਧਾ ਲੈਣੀ ਚਾਹੁੰਦੇ ਹਨ ਜਾਂ ਨਹੀਂ। ਵੈੱਬਸਾਈਟ ਜਾਂ ਮੋਬਾਇਲ ਤੋਂ ਟਿਕਟ ਬੁੱਕ ਕਰਦੇ ਸਮੇਂ ਯਾਤਰੀ ਨੂੰ ਦੋਵਾਂ 'ਚੋਂ ਇਕ ਵਿਕਲਪ ਚੁਣਨਾ ਹੋਵੇਗਾ। ਜੇਕਰ ਯਾਤਰੀ ਬੀਮਾ ਸੁਵਿਧਾ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰੀਮੀਅਮ ਦੀ ਰਕਮ ਅਦਾ ਕਰਨੀ ਹੋਵੇਗੀ। ਪਤਾ ਹੋਵੇ ਕਿ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਦੇ ਰਾਹੀਂ ਰੋਜ਼ਾਨਾ 7 ਲੱਖ ਟਿਕਟ ਬੁੱਕ ਹੁੰਦੀਆਂ ਹਨ। ਇਨ੍ਹਾਂ 'ਚੋਂ ਲਗਭਗ ਢਾਈ ਤੋਂ ਤਿੰਨ ਲੱਖ ਟਿਕਟਾਂ ਕਨਫਰਮ ਹੁੰਦੀਆਂ ਹਨ।
ਇਸ ਲਈ ਮੁੱਖ ਹੈ ਬੀਮਾ
ਯਾਤਰਾ ਦੌਰਾਨ ਹਾਦਸੇ 'ਚ ਯਾਤਰੀ ਦੀ ਮੌਤ ਹੁੰਦੀ ਹੈ ਤਾਂ ਉਸ ਲਈ 10 ਲੱਖ ਰੁਪਏ ਤੱਕ ਦੇ ਬੀਮੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਹਾਦਸੇ 'ਚ ਅਪਾਹਜ਼ ਹੋਣ 'ਤੇ 7.5 ਲੱਖ ਅਤੇ ਦੋ ਲੱਖ ਰੁਪਏ ਦੀ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ।
