ਵੱਡਾ ਫ਼ੈਸਲਾ! ਰੇਲਗੱਡੀ 'ਚ ਰਾਤ ਸਮੇਂ ਨਹੀਂ ਚਾਰਜ ਹੋਣਗੇ ਮੋਬਾਇਲ, ਲੈਪਟਾਪ

Tuesday, Mar 30, 2021 - 01:11 PM (IST)

ਵੱਡਾ ਫ਼ੈਸਲਾ! ਰੇਲਗੱਡੀ 'ਚ ਰਾਤ ਸਮੇਂ ਨਹੀਂ ਚਾਰਜ ਹੋਣਗੇ ਮੋਬਾਇਲ, ਲੈਪਟਾਪ

ਨਵੀਂ ਦਿੱਲੀ- ਰੇਲ ਯਾਤਰੀ ਹੁਣ ਰਾਤ ਸਮੇਂ ਸਫ਼ਰ ਦੌਰਾਨ ਮੋਬਾਇਲ, ਲੈਪਟਾਪ ਚਾਰਜ ਨਹੀਂ ਕਰ ਸਕਣਗੇ। ਰੇਲਵੇ ਨੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਸਹੂਲਤ ਨੂੰ ਸੀਮਤ ਕਰ ਦਿੱਤਾ ਹੈ।

ਉੱਤਰਖੰਡ ਦੇ ਕਾਂਸਰੋ ਨੇੜੇ 13 ਮਾਰਚ ਨੂੰ ਦਿੱਲੀ-ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ ਨੂੰ ਅੱਗ ਲੱਗਣ ਦੀ ਘਟਨਾ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਇਕ ਕੋਚ ਵਿਚ ਲੱਗੀ ਅੱਗ ਸੱਤ ਹੋਰ ਕੋਚਾਂ ਵਿਚ ਫੈਲ ਗਈ ਸੀ।

ਇਹ ਵੀ ਪੜ੍ਹੋਨਜ਼ਾਰਾ ਟੈੱਕ ਦੇ IPO ਨੇ ਨਿਵੇਸ਼ਕ ਕੀਤੇ ਮਾਲੋਮਾਲ, ਦਿੱਤਾ 81 ਫ਼ੀਸਦੀ ਰਿਟਰਨ

ਰੇਲਵੇ ਨੇ ਰੇਲਗੱਡੀਆਂ ਵਿਚ ਤੰਬਾਕੂਨੋਸ਼ੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਦਾ ਵੀ ਫ਼ੈਸਲਾ ਲਿਆ ਹੈ, ਅਜਿਹੇ ਅਪਰਾਧਾਂ ਲਈ ਸਜ਼ਾ ਵਧਾਉਣ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਰੇਲਗੱਡੀਆਂ ਅੰਦਰ ਤਮਾਕੂਨੋਸ਼ੀ ਕਰਨ ਵਾਲਿਆਂ ਨੂੰ ਰੇਲਵੇ ਐਕਟ ਦੀ ਧਾਰਾ 167 ਤਹਿਤ ਸਜ਼ਾ ਦਿੱਤੀ ਜਾਂਦੀ ਹੈ। ਪੱਛਮੀ ਰੇਲਵੇ ਦੇ ਪਬਲਿਕ ਰਿਲੇਸ਼ਨਸ ਅਧਿਕਾਰੀ ਸੁਮਿਤ ਠਾਕੁਰ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਨੇ ਰੇਲਗੱਡੀਆਂ ਵਿਚ ਚਾਰਜਿੰਗ ਪੁਆਇੰਟ ਰਾਤ 11 ਵਜੇ ਤੇ ਸਵੇਰੇ 5 ਵਜੇ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਚਾਰਜਿੰਗ ਪੁਆਇੰਟਾਂ ਬੰਦ ਕਰਨ ਤੋਂ ਇਲਾਵਾ ਰੇਲਵੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ 'ਤੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ


author

Sanjeev

Content Editor

Related News