ਭਾਰਤੀ ਰੇਲਵੇ ਦੀ ਸੌਗਾਤ, 10 ਰੁ: 'ਚ ਜਾ ਸਕੋਗੇ ਮਥੁਰਾ ਤੋਂ ਵਰਿੰਦਾਵਨ

10/28/2019 3:27:47 PM

ਨਵੀਂ ਦਿੱਲੀ— ਹੁਣ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਦਰਸ਼ਨਾਂ ਲਈ ਮਥੁਰਾ-ਵਰਿੰਦਾਵਨ ਦਾ ਸਫਰ ਸਿਰਫ 10 ਰੁਪਏ 'ਚ ਕਰ ਸਕੋਗੇ। ਭਾਰਤੀ ਰੇਲਵੇ ਨੇ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਭਗਤਾਂ ਨੂੰ ਸ਼ਾਨਦਾਰ ਸੌਗਾਤ ਦਿੱਤੀ ਹੈ। ਰੇਲਵੇ ਨੇ ਲੋਕਾਂ ਦੀ ਸਹੂਲਤ ਲਈ ਮਥੁਰਾ-ਵਰਿੰਦਾਵਨ ਵਿਚਕਾਰ ਇਕ ਵਾਰ ਫਿਰ ਰੇਲ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ।

 

ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤੀ ਰੇਲ ਵੱਲੋਂ ਆਮ ਜਨਤਾ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਆਗਰਾ ਮੰਡਲ ਦੇ ਮਥੁਰਾ-ਵਰਿੰਦਾਵਨ ਸੈਕਸ਼ਨ ਵਿਚਕਾਰ ਚੱਲਣ ਵਾਲੀ ਰੇਲ ਬੱਸ ਸੇਵਾ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਰੇਲ ਬੱਸ ਸੇਵਾ ਪੂਰੇ ਮਥੁਰਾ ਸ਼ਹਿਰ ਤੋਂ ਹੁੰਦੇ ਹੋਏ ਵਰਿੰਦਾਵਨ ਪਹੁੰਚਦੀ ਹੈ ਤੇ ਇਸ ਦਾ ਕਿਰਾਇਆ ਸਿਰਫ 10 ਰੁਪਏ ਹੈ।

 

PunjabKesari

ਇਹ ਰੇਲ ਬੱਸ ਸੇਵਾ ਹਰ ਘੰਟੇ ਉਪਲੱਬਧ ਰਹਿੰਦੀ ਹੈ। ਮੁਸਾਫਰਾਂ ਦੀ ਸਹੂਲਤ ਲਈ ਜਲਦ ਇਕ ਹੋਰ ਰੇਲ ਬੱਸ ਉਤਾਰੀ ਜਾਵੇਗੀ। ਜ਼ਿਕਰਯੋਗ ਹੈ ਕਿ ਤਕਰੀਬਨ 6 ਮਹੀਨੇ ਪਹਿਲਾਂ ਭਾਰਤੀ ਰੇਲਵੇ ਨੇ ਮਥੁਰਾ-ਵਰਿੰਦਾਵਨ ਵਿਚਕਾਰ ਚੱਲਣ ਵਾਲੀ ਇਸ ਰੇਲ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਸੀ। ਹਾਲ ਹੀ 'ਚ ਮਥੁਰਾ ਤੋਂ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਲੋਕਾਂ ਦੀ ਸਹੂਲਤ ਲਈ ਇਸ ਸੈਕਸ਼ਨ 'ਤੇ ਰੇਲ ਬੱਸ ਸੇਵਾ ਫਿਰ ਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਰੇਲਵੇ ਨੂੰ ਦਿੱਤਾ ਸੀ। ਇਸ ਮਗਰੋਂ ਰੇਲ ਬੱਸ ਦਾ 29 ਸਤੰਬਰ ਨੂੰ ਮਥੁਰਾ-ਵਰਿੰਦਾਵਨ ਵਿਚਕਾਰ ਟ੍ਰਾਇਲ ਕੀਤਾ ਗਿਆ ਸੀ ਤੇ ਹੁਣ ਇਹ ਰੋਜ਼ਾਨਾ ਚੱਲ ਰਹੀ ਹੈ।


Related News