ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ ''ਤੇ ਰਹੇਗਾ ਅਸਰ

Sunday, Apr 16, 2023 - 02:52 PM (IST)

ਮੁੰਬਈ- ਗਲੋਬਲ ਬਾਜ਼ਾਰ ਦੀ ਤੇਜ਼ੀ ਨਾਲ ਸਥਾਨਕ ਪੱਧਰ 'ਤੇ ਹੋਈ ਲਿਵਾਲੀ ਦੀ ਬਦੌਲਤ ਪਿਛਲੇ ਹਫ਼ਤੇ ਕਰੀਬ ਇਕ ਫ਼ੀਸਦੀ ਚੜ੍ਹੇ ਸ਼ੇਅਰ ਬਾਜ਼ਾਰ 'ਤੇ ਅਗਲੇ ਹਫ਼ਤੇ ਗਲੋਬਲ ਰੁਝਾਨ ਦੇ ਨਾਲ ਹੀ ਕੰਪਨੀਆਂ ਦੇ ਖਤਮ ਹੋਏ ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ਦੇ ਨਤੀਜੇ ਦਾ ਅਸਰ ਰਹੇਗਾ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ ਹਫ਼ਤੇ ਦੇ ਅੰਤ 'ਚ 548.03 ਅੰਕ ਭਾਵ 0.92 ਫ਼ੀਸਦੀ ਵਧ ਕੇ 60431 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 228.85 ਅੰਕ ਭਾਵ 1.3 ਫ਼ੀਸਦੀ ਵਧ ਕੇ 17828 ਅੰਕ 'ਤੇ ਰਿਹਾ। ਸਮੀਖਿਆ ਅਧੀਨ ਹਫ਼ਤੇ 'ਚ ਬੀ.ਐੱਸ.ਈ. ਦੇ ਦਿੱਗਜ ਕੰਪਨੀਆਂ ਦੀ ਤਰ੍ਹਾਂ ਮੱਧਮ ਅਤੇ ਛੋਟੀਆਂ ਕੰਪਨੀਆਂ 'ਚ ਵੀ ਕਾਫ਼ੀ ਲਿਵਾਲੀ ਹੋਈ। ਇਸ ਕਾਰਨ ਮਿਡਕੈਪ 369.51 ਅੰਕਾਂ ਦਾ ਵਾਧਾ ਲੈ ਕੇ 24720.57 ਅੰਕ ਅਤੇ ਸਮਾਲਕੈਪ 424.24 ਅੰਕ ਚੜ੍ਹ ਕੇ 28149.58 ਅੰਕ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਵਿਸ਼ਲੇਸ਼ਕਾਂ ਦੇ ਅਨੁਸਾਰ ਪਿਛਲੇ ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ, ਦੋਵੇਂ ਬੈਂਚਮਾਰਕ ਸੂਚਕਾਂਕ ਨੇ ਲਗਾਤਾਰ ਨੌਂ ਦਿਨਾਂ ਦੀ ਤੇਜ਼ੀ ਦਰਜ ਕੀਤੀ ਅਤੇ ਅੰਤ 'ਚ ਉੱਚ ਪੱਧਰਾਂ ਨੂੰ ਛੂਹਿਆ। ਸੂਚਕਾਂਕ ਨੇ ਅਕਤੂਬਰ 2020 ਤੋਂ ਬਾਅਦ 30 ਮਹੀਨਿਆਂ 'ਚ ਸਭ ਤੋਂ ਲੰਬਾ ਵਾਧਾ ਦਰਜ ਕੀਤਾ ਹੈ। 21 ਫਰਵਰੀ 2023 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਖਤਮ ਹੋਇਆ, ਮਾਰਕੀਟ ਸੱਤ-ਹਫ਼ਤੇ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ। ਸੂਚਕਾਂਕ 'ਚ ਵਾਧਾ ਮੁੱਖ ਤੌਰ 'ਤੇ ਅਮਰੀਕੀ ਡਾਲਰ ਦੇ ਕਾਰਨ ਸੀ ਅਤੇ ਇਸ ਨੇ ਉਭਰਦੇ ਬਾਜ਼ਾਰਾਂ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦੁਆਰਾ ਖਰੀਦਦਾਰੀ ਦੀ ਦਿਲਚਸਪੀ ਨੂੰ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਸਥਾਨਕ ਪੱਧਰ 'ਤੇ ਮਾਰਚ 'ਚ ਖਪਤਕਾਰ ਮੁੱਲ-ਅਧਾਰਿਤ ਪ੍ਰਚੂਨ ਮਹਿੰਗਾਈ (ਸੀਪੀਆਈ) ਫਰਵਰੀ ਦੇ 6.44 ਫ਼ੀਸਦੀ ਤੋਂ ਡਿੱਗ ਕੇ 15 ਮਹੀਨੇ ਦੇ ਹੇਠਲੇ ਪੱਧਰ 5.66 ਫ਼ੀਸਦੀ 'ਤੇ ਆ ਗਿਆ। ਮੁੱਖ ਤੌਰ 'ਤੇ ਬਿਜਲੀ, ਖਣਨ ਅਤੇ ਵਿਨਿਰਮਾਣ ਖੇਤਰਾਂ ਦੇ ਚੰਗੇ ਪ੍ਰਦਰਸ਼ਨ ਦੇ ਕਾਰਨ ਜਨਵਰੀ 'ਚ 5.2 ਫ਼ੀਸਦੀ ਦੀ ਤੁਲਨਾ 'ਚ ਫਰਵਰੀ 'ਚ ਦੇਸ਼ ਦਾ ਉਦਯੋਗਿਕ ਉਤਪਾਦਨ (ਆਈ.ਆਈ.ਪੀ. ਮਾਮੂਲੀ ਵਧ ਕੇ 5.6 ਫ਼ੀਸਦੀ ਹੋ ਗਿਆ। ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ) ਨੇ ਵਿੱਤੀ ਸਾਲ 2024 ਲਈ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਵਿਕਾਸ ਅਨੁਸਾਨ 20 ਆਧਾਰ ਅੰਕ ਘਟਾ ਕੇ 5.9 ਫ਼ੀਸਦੀ ਕਰ ਦਿੱਤਾ ਹੈ। ਭਾਰਤ ਦਾ ਵਪਾਰ ਘਾਟਾ ਸਾਲ-ਦਰ-ਸਾਲ ਆਧਾਰ 'ਤੇ 19.73 ਅਰਬ ਡਾਲਰ ਦੇ ਮੁਕਾਬਲੇ 18.52 ਅਰਬ ਡਾਲਰ ਰਿਹਾ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News