ਮੌਜੂਦਾ ਵਿੱਤੀ ਸਾਲ ''ਚ ਪੀਵੀ ਦੀ ਵਿਕਰੀ ਪਹੁੰਚ ਸਕਦੀ ਹੈ 38 ਲੱਖ ਯੂਨਿਟ ਤੱਕ

12/23/2022 3:45:17 PM

ਬਿਜ਼ਨੈੱਸ ਡੈਸਕ- ਮਹਿੰਗਾਈ ਦੇ ਇਸ ਦੌਰ 'ਚ ਇੱਕ ਰਾਹਤ ਦੀ ਖ਼ਬਰ ਵੀ ਹੈ। ਭਾਵੇਂ ਮੌਜੂਦਾ ਵਿੱਤੀ ਸਾਲ 'ਚ ਮਹਿੰਗਾਈ ਦਾ ਗ੍ਰਾਫ ਉੱਪਰ ਅਤੇ ਹੇਠਾਂ ਜਾ ਰਿਹਾ ਹੋਵੇ, ਵਾਹਨ ਬਾਜ਼ਾਰ ਇੱਕ ਨਵਾਂ ਮੁਕਾਮ ਹਾਸਲ ਕਰ ਸਕਦਾ ਹੈ। ਬਾਜ਼ਾਰ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਵਿੱਤੀ ਸਾਲ 'ਚ ਯਾਤਰੀ ਵਾਹਨ (ਪੀ.ਵੀ.) ਦੀ ਵਿਕਰੀ ਦੀ ਗਿਣਤੀ 38 ਲੱਖ ਤੱਕ ਪਹੁੰਚ ਸਕਦੀ ਹੈ। ਇਸ ਅੰਕੜੇ ਦਾ ਖੁਲਾਸਾ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੀ ਇਕ ਰਿਪੋਰਟ 'ਚ ਹੋਇਆ ਹੈ। ਸਿਆਮ ਦੀ ਇਸ ਰਿਪੋਰਟ ਤੋਂ ਕਈ ਵਾਹਨ ਕੰਪਨੀਆਂ ਗਦਗਦ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤੀ ਸਾਲ (2022-23) ਯਾਤਰੀ ਵਾਹਨਾਂ ਦੀ ਵਿਕਰੀ ਸਾਰੇ ਰਿਕਾਰਡ ਤੋੜ ਸਕਦੀ ਹੈ। ਇਸ ਰਿਪੋਰਟ ਦੇ ਆਧਾਰ 'ਤੇ ਵੀ ਬਾਜ਼ਾਰ 'ਚ ਉਛਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਵੇਂ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ ਕੁਝ ਕਮੀ ਆ ਸਕਦੀ ਹੈ ਪਰ ਅਗਲੀ ਤਿਮਾਹੀ 'ਚ ਇਸ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਸਕਦਾ ਹੈ। 
ਹਾਲਾਂਕਿ ਸਿਆਮ ਦੀ ਇਸ ਰਿਪੋਰਟ 'ਚ ਅਗਲੇ ਵਿੱਤੀ ਸਾਲ (2023-24) ਲਈ ਕਿਹਾ ਗਿਆ ਹੈ ਕਿ ਅਗਲੇ ਸਾਲ ਯਾਤਰੀ ਵਾਹਨਾਂ ਦੀ ਵਾਧਾ ਦਰ ਆਉਣ ਵਾਲੇ ਨਵੇਂ ਸੁਰੱਖਿਆ ਨਿਯਮਾਂ 'ਤੇ ਨਿਰਭਰ ਕਰਦੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ (2022-23) ਦੀ ਪਹਿਲੀ ਛਿਮਾਹੀ 'ਚ ਵੀ ਯਾਤਰੀ ਵਾਹਨਾਂ ਦੀ ਵਿਕਰੀ 'ਚ ਮਹੱਤਵਪੂਰਨ ਉਛਾਲ ਦਰਜ ਕੀਤਾ ਗਿਆ ਅਤੇ ਇਨ੍ਹਾਂ ਛੇ ਮਹੀਨਿਆਂ ਦੌਰਾਨ 19 ਲੱਖ ਵਾਹਨਾਂ ਦੀ ਵਿਕਰੀ ਹੋਈ। ਇਸ ਆਧਾਰ 'ਤੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਅਸੀਂ 38 ਲੱਖ ਯੂਨਿਟਸ ਦੀ ਵਿਕਰੀ ਦੇ ਅੰਕੜੇ ਨੂੰ ਛੂਹ ਸਕਦੇ ਹਾਂ। ਰਿਪੋਰਟ ਮੁਤਾਬਕ ਵਿੱਤੀ ਸਾਲ (2021-22) 'ਚ 30 ਲੱਖ 69 ਹਜ਼ਾਰ 499 ਵਾਹਨ ਵੇਚੇ ਗਏ। ਜਦਕਿ ਵਿੱਤੀ ਸਾਲ (2018-19) 'ਚ ਸਭ ਤੋਂ ਵੱਧ 33 ਲੱਖ 77 ਹਜ਼ਾਰ 436 ਦੀ ਵਿਕਰੀ ਦਰਜ ਕੀਤੀ ਗਈ।


Aarti dhillon

Content Editor

Related News