ਪੰਜਾਬ ਐਂਡ ਸਿੰਧ ਬੈਂਕ ਨੇ ਰਿਕਾਰਡ ਲਾਭ ਦਾ ਕੀਤਾ ਭੁਗਤਾਨ
Friday, Aug 04, 2023 - 05:58 PM (IST)

ਨਵੀਂ ਦਿੱਲੀ – ਦੇਸ਼ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ, ਪੰਜਾਬ ਐਂਡ ਸਿੰਧ ਬੈਂਕ ਨੇ 31 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਵਿੱਤੀ ਸਾਲ 2022-23 ਲਈ 319.63 ਕਰੋੜ ਦੇ ਲਾਭ ਅੰਸ਼ ਚੈੱਕ ਦਾ ਭੁਗਤਾਨ ਕੀਤਾ। ਐੱਮ. ਡੀ. ਅਤੇ ਸੀ. ਈ. ਓ. ਸਵਰੂਪ ਕੁਮਾਰ ਸਾਹਾ ਨੇ ਡਾ. ਰਾਮਜਸ ਯਾਦਵ, ਕਾਰਜਕਾਰੀ ਡਾਇਰੈਕਟਰ ਅਤੇ ਐੱਮ. ਜੀ. ਜੈਸ਼੍ਰੀ, ਡਿਪਟੀ ਡਾਇਰੈਕਟਰ ਜਨਰਲ, ਵਿੱਤੀ ਸੇਵਾਵਾਂ ਵਿਭਾਗ ਦੀ ਹਾਜ਼ਰੀ ਵਿਚ ਲਾਭਅੰਸ਼ ਦਾ ਚੈੱਕ ਦਿੱਤਾ ਗਿਆ।
31 ਮਾਰਚ ਨੂੰ ਸਮਾਪਤ ਵਿੱਤੀ ਸਾਲ ਲਈ ਪੰਜਾਬ ਐਂਡ ਸਿੰਧ ਬੈਂਕ ਨੇ 0.48 ਫੀਸਦੀ ਇਕਵਿਟੀ ਸ਼ੇਅਰ (4.8 ਫੀਸਦੀ) ਦੇ ਲਾਭ ਅੰਸ਼ ਦਾ ਐਲਾਨ ਕੀਤਾ। ਇਹ ਲਾਭ ਅੰਸ਼ ਭੁਗਤਾਨ, ਵਿੱਤੀ ਸਾਲ ਦੌਰਾਨ ਬੈਂਕ ਦੇ ਪ੍ਰਭਾਵਸ਼ਾਲੀ ਵਿੱਤੀ ਪ੍ਰਦਰਸ਼ਨ ਨੂੰ ਪ੍ਰਦਰਸ਼ਿਤ ਕਰਦਾ ਹੈ। ਬੀਤੇ ਵਿੱਤੀ ਸਾਲ ਵਿਚ 1039 ਕਰੋੜ ਦੀ ਤੁਲਣਾ ਵਿਚ ਬੈਂਕ ਦਾ ਸ਼ੁੱਧ ਲਾਭ ਵਧ ਕੇ ਸਾਲ 2022-23 ਲਈ 1313 ਕਰੋੜ ਹੋ ਗਿਆ। ਲਗਾਤਾਰ ਮਜ਼ਬੂਤ ਬੁਨਿਆਦੀ ਸੰਕੇਤਕਾਂ ਨਾਲ ਬੈਂਕ ਹਾਂਪੱਖੀ ਨਤੀਜਾ ਦੇ ਰਿਹਾ ਹੈ। ਬੈਂਕ ਨੇ ਬਾਜ਼ਾਰ ਦੀ ਪਰਿਵਰਤਨਸ਼ੀਲ ਗਤੀਸ਼ੀਲਤਾ ਪ੍ਰਤੀ ਲਗਾਤਾਰ ਲਚਕਤਾ ਅਤੇ ਅਨੁਕੂਲਸ਼ੀਲਤਾ ਦਿਖਾਈ ਹੈ, ਜਿਸ ਨਾਲ ਇਹ ਪ੍ਰਦਰਸ਼ਨ ਦੇ ਮਾਮਲੇ ਵਿਚ ਮੋਹਰੀ ਰਹਿਣ ’ਚ ਸਮਰੱਥ ਰਿਹਾ ਹੈ।
ਇਹ ਵੀ ਪੜ੍ਹੋ : Byju’s ਦੀ ਆਡਿਟ ਰਿਪੋਰਟ ਨੂੰ ਲੈ ਕੇ ਖੜ੍ਹੇ ਹੋਏ ਕਈ ਸਵਾਲ, ਜਾਂਚ ਦੇ ਘੇਰੇ 'ਚ ਆ ਸਕਦੀ ਹੈ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8