ਸਪੇਨ ਤੇ ਆਸਟਰੇਲੀਆ ਦੀ GDP ਤੋਂ ਵੀ ਜ਼ਿਆਦਾ ਵਧੀ ਦੁਨੀਆ ਭਰ ਦੇ ਅਰਬਪਤੀਆਂ ਦੀ ਜਾਇਦਾਦ

Saturday, Oct 27, 2018 - 10:36 PM (IST)

ਸਪੇਨ ਤੇ ਆਸਟਰੇਲੀਆ ਦੀ GDP ਤੋਂ ਵੀ ਜ਼ਿਆਦਾ ਵਧੀ ਦੁਨੀਆ ਭਰ ਦੇ ਅਰਬਪਤੀਆਂ ਦੀ ਜਾਇਦਾਦ

ਨਵੀਂ ਦਿੱਲੀ— ਦੁਨੀਆ ਭਰ ਦੇ ਅਰਬਪਤੀਆਂ ਨੂੰ ਲੈ ਕੇ ਇਕ ਰੌਚਕ ਗੱਲ ਸਾਹਮਣੇ ਆਈ ਹੈ । ਸਾਲ 2017 'ਚ ਕੁਲ 2158 ਅਰਬਪਤੀਆਂ ਦੀ ਜਾਇਦਾਦ 'ਚ 1.4 ਟ੍ਰਿਲੀਅਨ ਡਾਲਰ (ਕਰੀਬ 1.02 ਲੱਖ ਖਰਬ ਰੁਪਏ) ਦਾ ਵਾਧਾ ਹੋਇਆ ਹੈ।
ਹਾਲ ਹੀ 'ਚ ਜਾਰੀ ਹੋਈ ਇਟ ਮੁਤਾਬਕ ਇਨ੍ਹਾਂ ਅਰਬਪਤੀਆਂ ਦੀ ਜਾਇਦਾਦ 'ਚ ਇੰਨੇ ਭਾਰੀ ਵਾਧੇ ਨੂੰ ਲੈ ਕੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੀ ਜਾਇਦਾਦ ਸਪੇਨ ਅਤੇ ਆਸਟਰੇਲੀਆ ਦੀ ਜੀ. ਡੀ. ਪੀ. ਤੋਂ ਵੀ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਯੂ. ਐੱਸ. ਬੀ. ਬਿਲੇਨੀਅਰ 2018 ਰਿਪੋਰਟ ਮੁਤਾਬਕ ਸਾਲ 2017 ਦੌਰਾਨ ਇਤਹਾਸ 'ਚ ਪਹਿਲੀ ਵਾਰ ਅਰਬਪਤੀਆਂ ਦੀ ਜਾਇਦਾਦ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।
ਚੀਨ 'ਚ ਹਰ ਹਫਤੇ ਵਧ ਰਹੇ ਹਨ 2 ਅਰਬਪਤੀ
ਇਸ ਰਿਪੋਰਟ ਮੁਤਾਬਕ ਅਮਰੀਕਾ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਅਰਬਪਤੀ ਰਹਿੰਦੇ ਹਨ ਪਰ ਚੀਨ ਹਰ ਹਫਤੇ 2 ਅਰਬਪਤੀ ਪੈਦਾ ਕਰ ਰਿਹਾ ਹੈ। ਅਰਬਪਤੀਆਂ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਗ੍ਰੋਥ ਏਸ਼ੀਆਈ ਦੇਸ਼ਾਂ 'ਚ ਦੇਖਣ ਨੂੰ ਮਿਲ ਰਹੀ ਹੈ ਅਤੇ ਆਉਣ ਵਾਲੇ 3 ਸਾਲਾਂ 'ਚ ਏਸ਼ੀਆਈ ਅਰਬਪਤੀ ਅਮਰੀਕਾ ਦੇ ਮੁਕਾਬਲੇ ਜ਼ਿਆਦਾ ਜਾਇਦਾਦ ਦੇ ਮਾਲਕ ਹੋਣਗੇ। ਸਾਲ 2016 ਦੇ ਮੁਕਾਬਲੇ ਸਾਲ 2017 'ਚ ਅਰਬਪਤੀਆਂ ਦੀ ਗਿਣਤੀ 9 ਫੀਸਦੀ ਵਧੀ ਹੈ।
ਇਨ੍ਹਾਂ ਖੇਤਰਾਂ ਦੇ ਲੋਕਾਂ ਨੇ ਬਣਾਈ ਸਭ ਤੋਂ ਜ਼ਿਆਦਾ ਜਾਇਦਾਦ
ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਤੇ 100 ਸਾਲਾਂ 'ਚ ਉਨ੍ਹਾਂ ਲੋਕਾਂ ਅਤੇ ਪਰਿਵਾਰਾਂ ਦੀਆਂ ਜਾਇਦਾਦਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਬਿਜ਼ਨੈੱਸ, ਬੈਂਕਿੰਗ, ਰਾਜਨੀਤੀ, ਜਨ-ਕਲਿਆਣ ਅਤੇ ਕਲਾ ਦੇ ਖੇਤਰ 'ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਅਰਬਪਤੀਆਂ ਵੱਲੋਂ ਆਪਣੇ ਬੱਚਿਆਂ ਨੂੰ ਦਿੱਤੀ ਗਈ ਜਾਇਦਾਦ ਤੋਂ ਬਾਅਦ 21ਵੀਂ ਸਦੀ 'ਚ ਅਰਬਪਤੀ ਪਰਿਵਾਰਾਂ ਦੀ ਗਿਣਤੀ 'ਚ ਵੀ ਵਾਧਾ ਦੇਖਣ ਨੂੰ ਮਿਲੇਗਾ।


Related News