ਪੋਲਟਰੀ ਉਦਯੋਗ ਨੂੰ ਭਾਰੀ ਨੁਕਸਾਨ, 10 ਕਰੋੜ ਲੋਕਾਂ ਦੇ ਰੋਜ਼ਗਾਰ ਪ੍ਰਭਾਵਿਤ
Saturday, Mar 07, 2020 - 11:19 AM (IST)
ਨਵੀਂ ਦਿੱਲੀ—ਮਾਸ ਨਾਲ ਕੋਰੋਨਾ ਵਾਇਰਸ ਫੈਲਣ ਦੀ ਅਫਵਾਹ ਨਾਲ ਦੇਸ਼ ਦੇ ਪੋਲਟਰੀ, ਮੀਟ ਅਤੇ ਮੱਛੀ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਕਰੀਬ 10 ਕਰੋੜ ਲੋਕਾਂ ਦੇ ਰੋਜ਼ਗਾਰ ਪ੍ਰਭਾਵਿਤ ਹੋਏ ਹਨ | ਪਸ਼ੂਪਾਲਨ, ਡੇਅਰੀ ਅਤੇ ਮੱਛੀ ਪਾਲਨ ਮੰਤਰੀ ਗਿਰੀਰਾਜ ਸਿੰਘ ਅਤੇ ਇਸ ਦੇ ਵਿਭਾਗ ਦੇ ਸੂਬਾ ਮੰਤਰੀ ਸੰਜੀਵ ਕੁਮਾਰ ਬਾਲੀਆਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੀਡੀਆ ਦੇ ਮਾਧਿਅਮ ਨਾਲ ਅੰਡਾ ਅਤੇ ਚਿਕਨ ਮੀਟ ਖਾਣ ਨਾਲ ਕੋਰੋਨਾ ਵਾਇਰਸ ਦੇ ਫੈਲਣ ਦੀ ਅਫਵਾਹ ਫੈਲਾਈ ਗਈ ਹੈ ਜਦੋਂਕਿ ਵਿਗਿਆਨਿਕ ਟੈਸਟਾਂ 'ਚ ਇਹ ਪ੍ਰਮਾਣਿਤ ਨਹੀਂ ਹੋਇਆ ਹੈ |
ਉਨ੍ਹਾਂ ਕਿਹਾ ਕਿ ਪੋਲਟਰੀ ਉਦਯੋਗ ਗਰੁੱਪ ਦੇ ਸੰਗਠਨਾਂ ਮੁਤਾਬਕ ਅਫਵਾਹ ਫੈਲਣ ਨਾਲ ਇਸ ਉਦਯੋਗ ਨੂੰ ਪ੍ਰਤੀਦਿਨ 15,000 ਤੋਂ 20,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ | ਇਸ ਦੇ ਨਾਲ ਹੀ ਮੱਕਾ ਅਤੇ ਸੋਇਆਬੀਨ ਉਤਪਾਦਨ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ਮੱਕਾ ਅਤੇ ਸੋਇਆਬੀਨ ਦੀ ਪੋਲਟਰੀ ਉਦਯੋਗ 'ਚ ਸਪਲਾਈ ਕੀਤੀ ਜਾਂਦੀ ਹੈ | 60 ਫੀਸਦੀ ਪੋਲਟਰੀ ਉਦਯੋਗ ਛੋਟੇ ਕਿਸਾਨਾਂ ਦੇ ਹਨ ਜੋ 10,000 ਜਾਂ ਇਸ ਤੋਂ ਘੱਟ ਪੰਛੀ ਰੱਖਦੇ ਹਨ |
ਗਿਰੀਰਾਜ ਅਤੇ ਬਾਲੀਆਨ ਨੇ ਕਿਹਾ ਕਿ ਪਸ਼ੂ ਵਿਸ਼ਵ ਸਿਹਤਮੰਦ ਸੰਗਠਨ ਦੇ ਅਨੁਸਾਰ ਕੋਰੋਨਾ ਵਾਇਰਸ ਮਨੁੱਖ ਤੋਂ ਮਨੁੱਖ 'ਚ ਫੈਲਦਾ ਹੈ | ਇਸ ਦੇ ਪਸ਼ੂ-ਪੰਛੀ ਤੋਂ ਮਨੁੱਖ 'ਚ ਫੈਲਣ ਦੀ ਪੁਸ਼ਟੀ ਹੋਈ ਹੈ | ਸੂਬਿਆਂ ਨੂੰ 3 ਹਫਤੇ ਪਹਿਲਾਂ ਹੀ ਪੱਤਰ ਭੇਜ ਕੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦਾ ਅਨੁਰੋਧ ਕੀਤਾ ਗਿਆ ਸੀ | ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਚਿਕਨ ਦਾ ਥੋਕ ਭਾਅ ਕਿਸਾਨਾਂ ਨੂੰ ਕਾਫੀ ਘੱਟ ਮਿਲ ਰਿਹਾ ਹੈ | ਇਹ ਪਹਿਲਾਂ ਦੀ ਤੁਲਨਾ 'ਚ 70 ਫੀਸਦੀ ਤੱਕ ਘੱਟ ਹੋ ਗਿਆ ਹੈ | ਜਦੋਂਕਿ ਚਿਕਨ ਦਾ ਖੁਦਰਾ ਮੁੱਲ ਪਹਿਲਾਂ ਦੀ ਤਰ੍ਹਾਂ ਬਣਿਆ ਹੋਇਆ ਹੈ |