ਗੈਰ ਜ਼ਰੂਰੀ ਖਰੀਦ ਕਾਰਣ 20 ਫੀਸਦੀ ਤੱਕ ਵਧੇ ਆਲੂਆਂ ਦੇ ਭਾਅ

03/21/2020 10:51:29 PM

ਨਵੀਂ ਦਿੱਲੀ(ਭਾਸ਼ਾ)-ਕੋਰੋਨਾ ਵਾਇਰਸ ਦੇ ਫੈਲਣ ਕਾਰਣ ਬਾਜ਼ਾਰ ਬੰਦ ਹੋਣ ਦੇ ਡਰੋਂ ਲੋਕ ਲੋੜ ਨਾਲੋਂ ਵੱਧ ਸਾਮਾਨ ਦੀ ਖਰੀਦ ਕਰ ਰਹੇ ਹਨ। ਇਸ ਦੇ ਕਾਰਣ ਪੱਛਮੀ ਬੰਗਾਲ ਦੇ ਕੁਝ ਇਲਾਕਿਆਂ ’ਚ ਆਲੂ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਘੱਟੋ-ਘੱਟ 20 ਫੀਸਦੀ ਤਕ ਵਧ ਗਈਆਂ ਹਨ। ਬਾਜ਼ਾਰ ਸੂਤਰਾਂ ਨੇ ਇਸਦੀ ਜਾਣਕਾਰੀ ਦਿੱਤੀ। ਕਾਰੋਬਾਰੀਆਂ ਨੇ ਦੱਸਿਆ ਕਿ ਆਲੂ ਦੀ ਜਯੋਤੀ ਕਿਸਮ ਇਕ ਹਫਤੇ ਪਹਿਲਾਂ 15 ਤੋਂ 17 ਰੁਪਏ ਪ੍ਰਤੀ ਕਿਲੋ ਗ੍ਰਾਮ ਦੇ ਭਾਅ ਨਾਲ ਵਿਕ ਰਹੀ ਸੀ ਪਰ ਹੁਣ ਇਸ ਦਾ ਭਾਅ ਕੁਝ ਪ੍ਰਚੂਨ ਬਾਜ਼ਾਰਾਂ ’ਚ 20-22 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਕੁਝ ਈ-ਵਪਾਰ ਮੰਚਾਂ ’ਤੇ ਇਸ ਦੀ ਵਿਕਰੀ 25 ਰੁਪਏ ਪ੍ਰਤੀ ਕਿਲੋ ਗ੍ਰਾਮ ਤਕ ਨਾਲ ਵੀ ਕੀਤੀ ਜਾ ਰਹੀਹੈ। ਕਾਰੋਬਾਰੀਆਂ ਨੇ ਕਿਹਾ ਕਿ ਹੁਣ ਹੋਰ ਸੂਬਿਆਂ ਤੋਂ ਆ ਰਹੀ ਮੰਗ ਕਾਰਣ ਆਲੂ ਦੀਆਂ ਥੋਕ ਕੀਮਤਾਂ ਇਕ ਹਫਤਾ ਪਹਿਲਾਂ ਦੇ 10-11 ਰੁਪਏ ਦੇ ਮੁਕਾਬਲੇ 13 ਰੁਪਏ ਪ੍ਰਤੀ ਕਿਲੋ ਗ੍ਰਾਮ ’ਤੇ ਪਹੁੰਚ ਗਈਆਂ ਹਨ। ਕੋਲਡ ਸਟੋਰੇਜ ਸੰਗਠਨ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਆਲੂਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਾਰੋਬਾਰੀ ਇਸ ਦਾ ਫਾਇਦੇ ਚੁੱਕ ਰਹੇ ਹਨ। ਆਲੂ ਦੀਆਂ ਪ੍ਰਚੂਨ ਕੀਮਤਾਂ 18 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਨਹੀਂ ਹੋਣੀਆਂ ਚਾਹੀਦੀਆਂ।


Karan Kumar

Content Editor

Related News