ਦਿੱਲੀ ਅਤੇ ਮੁੰਬਈ ਦੇ ਏਅਰਪੋਰਟਸ ’ਤੇ ਮਾੜੀ ਵਿਵਸਥਾ, ਲੋਕਾਂ ਨੇ ਏਅਰਲਾਈਨਜ਼ ’ਤੇ ਕੱਢਿਆ ਗੁੱਸਾ
Tuesday, Jan 16, 2024 - 09:55 AM (IST)
ਨਵੀਂ ਦਿੱਲੀ (ਏਜੰਸੀ) – ਕੇਂਦਰ ਦੀ ਮੋਦੀ ਸਰਕਾਰ ਜਿੱਥੇ ਇਕ ਪਾਸੇ ਹਵਾਈ ਯਾਤਰੀਆਂ ਦੀ ਸਹੂਲਤ ਲਈ ਦੇਸ਼ ਦੇ ਏਵੀਏਸ਼ਨ ਸੈਕਟਰ ਵਿਚ ਵੱਡੇ ਬਦਲਾਅ ਕਰ ਰਹੀ ਹੈ ਅਤੇ ਅਰਬਾਂ ਰੁਪਏ ਖਰਚ ਕਰ ਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!
ਉੱਥੇ ਹੀ ਦੂਜੇ ਪਾਸੇ ਦੇਸ਼ ਵਿਚ ਸੰਚਾਲਨ ਕਰਨ ਵਾਲੀਆਂ ਏਅਰਲਾਈਨਜ਼ ਦੇ ਸੰਚਾਲਨ ਨੂੰ ਲੈ ਕੇ ਮਾੜੀ ਵਿਵਸਥਾ ਕਾਰਨ ਦੇਸ਼ ਦੇ ਹਵਾਈ ਅੱਡਿਆਂ ’ਤੇ ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਪਿਛਲੇ ਇਕ ਹਫਤੇ ਵਿਚ ਮੁੰਬਈ ਅਤੇ ਦਿੱਲੀ ਦੇ ਹਵਾਈ ਅੱਡਿਆਂ ’ਤੇ ਹੋਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਸਿਵਲ ਏਵੀਏਸ਼ਨ ਮੰਤਰਾਲਾ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਨਿਸ਼ਾਨੇ ’ਤੇ ਹੈ। ਸ਼ਨੀਵਾਰ ਨੂੰ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਤੋਂ ਭੁਵਨੇਸ਼ਵਰ ਲਈ ਉਡਾਣ ਭਰਨ ਵਾਲੀ ਇੰਡੀਗੋ ਦੀ ਫਲਾਈ ਨੰਬਰ-6ਈ 2301 ਵਿਚ ਮੁਸਾਫਰਾਂ ਨੂੰ ਏਅਰੋਬ੍ਰਿਜ ਵਿਚ ਹੀ ਲਾਕ ਕਰ ਦਿੱਤਾ ਗਿਆ ਜਦ ਕਿ ਇਸ ਤੋਂ ਬਾਅਦ ਦਿੱਲੀ ਏਅਰਪੋਰਟ ’ਤੇ ਫਲਾਈਟ ਵਿਚ 8 ਘੰਟੇ ਦੇਰੀ ਤੋਂ ਬਾਅਦ ਗੁੱਸੇ ਵਿਚ ਆਏ ਮੁਸਾਫਰ ਨੇ ਕਰੂ ਮੈਂਬਰ ਨਾਲ ਬਹਿਸ ਕੀਤੀ ਅਤੇ ਪਾਇਲਟ ਨੂੰ ਹੀ ਥੱਪੜ ਮਾਰ ਦਿੱਤਾ।
ਹਾਲਾਂਕਿ ਬਾਅਦ ਵਿਚ ਮੁਸਾਫਰ ਨੇ ਆਪਣੀ ਹਰਕਤ ’ਤੇ ਮੁਆਫੀ ਮੰਗ ਲਈ ਪਰ ਇਨ੍ਹਾਂ ਦੋਹਾਂ ਘਟਨਾਵਾਂ ਨਾਲ ਦੇਸ਼ ਦੇ ਵੱਡੇ ਏਅਰਪੋਰਟਸ ’ਤੇ ਮਾੜੀ ਵਿਵਸਥਾ ਦਾ ਇਕ ਵਾਰ ਮੁੜ ਖੁਲਾਸਾ ਹੋਇਆ ਹੈ। ਇਸ ਦਰਮਿਆਨ ਸਿਵਲ ਏਵੀਏਸ਼ਨ ਮੰਤਰਾਲਾ ਅਤੇ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਦੀ ਠੰਡੀ ਪ੍ਰਤੀਕਿਰਿਆ ਵੀ ਲੋਕਾਂ ਨੂੰ ਰਾਸ ਨਹੀਂ ਆ ਰਹੀ ਅਤੇ ਲੋਕ ਇਸ ਦੇ ਪ੍ਰਤੀ ਸੋਸ਼ਲ ਮੀਡੀਆ ’ਤੇ ਆਪਣੀ ਭੜਾਸ ਕੱਢ ਰਹੇ ਹਨ।
ਇਹ ਵੀ ਪੜ੍ਹੋ : 31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ
ਦਿੱਲੀ ਵਿਚ ਕੋਹਰੇ ਕਾਰਨ ਉਡਾਣਾਂ ਵਿਚ ਹੋ ਰਹੀ ਦੇਰੀ ਅਤੇ ਇਸ ਕਾਰਨ ਏਅਰਪੋਰਟ ’ਤੇ ਪੈਦਾ ਹੋਈ ਸਥਿਤੀ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਯ ਸਿੰਧੀਆ ਸੋਮਵਾਰ ਨੂੰ ਸਾਹਮਣੇ ਆਏ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਇਸ ਮਾਮਲੇ ਵਿਚ ਸਪੱਸ਼ਟੀਕਰਨ ਦੇ ਨਾਲ-ਨਾਲ ਐਕਸ਼ਨ ਪਲਾਨ ਵੀ ਜਾਰੀ ਕੀਤਾ। ਸਿੰਧੀਆ ਨੇ ਲਿਖਿਆ ਕਿ ਦਿੱਲੀ ਏਅਰਪੋਰਟ ’ਤੇ ਸਵੇਰੇ 5 ਤੋਂ 9 ਵਜੇ ਤੱਕ ਵਿਜ਼ੀਬਿਲਿਟੀ ਜ਼ੀਰੋ ਰਹਿਣ ਕਾਰਨ ਅਧਿਕਾਰੀਆਂ ਨੂੰ ਕੈਟ 3 ਰਨਵੇਜ਼ ਨੂੰ ਬੰਦ ਕਰਨਾ ਪਿਆ।
ਇਹ ਫੈਸਲਾ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਸੀ ਪਰ ਭਵਿੱਖ ਵਿਚ ਅਜਿਹੀ ਮਾੜੀ ਵਿਵਸਥਾ ਨਾ ਫੈਲੇ, ਇਸ ਲਈ ਦਿੱਲੀ ਏਅਰਪੋਰਟ ਨੂੰ ਪੁਖਤਾ ਕਦਮ ਉਠਾਉਣਾ ਲਈ ਕਿਹਾ ਗਿਆ ਹੈ ਅਤੇ ਅਜਿਹੀ ਸਥਿਤੀ ਵਿਚ ਚੌਥੇ ਰਨਵੇਅ ਨੂੰ ਚਾਲੂ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਏਅਰਲਾਈਨਜ਼ ਲਈ ਸਟੈਂਡਰਡ ਆਪ੍ਰੇਟਿਵ ਪ੍ਰੋਸੀਜ਼ਰ (ਐੱਸ. ਓ. ਪੀ.) ਜਾਰੀ ਕਰੇਗਾ, ਜਿਸ ਦੇ ਤਹਿਤ ਉਨ੍ਹਾਂ ਨੂੰ ਅਜਿਹੀ ਸਥਿਤੀ ਵਿਚ ਮੁਸਾਫਰਾਂ ਨੂੰ ਤੁਰੰਤ ਸੂਚਨਾ ਦੇਣ ਲਈ ਕਿਹਾ ਜਾਏਗਾ ਤਾਂ ਕਿ ਮੁਸਾਫਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਇਸ ਦੇ ਨਾਲ ਹੀ ਉਡਾਣ ਵਿਚ ਦੇਰੀ ਹੋਣ ਦੀ ਸਥਿਤੀ ਵਿਚ ਮੁਸਾਫਰਾਂ ਦੀ ਸਹੂਲਤ ਲਈ ਬਦਲ ਵਿਵਸਥਾ ਕਰਨ ਲਈ ਵੀ ਕਿਹਾ ਜਾਏਗਾ। ਉਨ੍ਹਾਂ ਨੇ ਨਾਲ ਹੀ ਮੁਸਾਫਰਾਂ ਨੂੰ ਵੀ ਗੁਜ਼ਾਰਿਸ਼ ਕੀਤੀ ਕਿ ਉਹ ਔਖੇ ਸਮੇਂ ਵਿਚ ਮੰਤਰਾਲੇ ਦਾ ਸਹਿਯੋਗ ਕਰਨ ਕਿਉਂਕਿ ਏਅਰਪੋਰਟ ਪ੍ਰਬੰਧਨ ਦੇ ਨਾਲ-ਨਾਲ ਏਅਰਲਾਈਨਜ਼ ਵੀ ਮੁਸਾਫਰਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ। ਇਸ ਦਰਮਿਆਨ ਮੁਸਾਫਰਾਂ ਦੇ ਹਿੰਸਕ ਹੋਣ ਦਾ ਮਾਮਲਾ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਇਸ ਵਿਸ਼ੇ ਵਿਚ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ।
ਸਿੰਧੀਆ ਦੀ ਸਫਾਈ ’ਤੇ ਲੋਕਾਂ ਨੇ ਖੜ੍ਹੇ ਕੀਤੇ ਸਵਾਲ
ਦਿੱਲੀ ਏਅਰਪੋਰਟ ’ਤੇ ਧੁੰਦ ਕਾਰਨ ਮੁਸਾਫਰ ਫਸੇ ਰਹਿੰਦੇ ਹਨ, ਕਿਤੇ ਮੁਸਾਫਰਾਂ ਨੂੰ ਜਹਾਜ਼ ਦੇ ਅੰਦਰ 2-3 ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ। ਦਿੱਲੀ ਏਅਰਪੋਰਟ ’ਤੇ 4 ਰਨਵੇਅ ਹਨ ਪਰ ਇਨ੍ਹਾਂ ’ਚੋਂ ਇਕ ਹੀ ਰਨਵੇਅ ’ਤੇ ਕੈਟ 3 ਨਹੀਂ ਹੈ। ਅਸੀਂ ਅਸਲੀ ਮੁੱਦਿਆਂ ਨੂੰ ਕਦੋਂ ਹੱਲ ਕਰਾਂਗੇ। ਵਿਸ਼ਵ ਗੁਰੂ ਬਣਨ ਲਈ ਸਾਨੂੰ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਥਾਂ ਅਸਲੀ ਮੁੱਦਿਆਂ ਦੇ ਹੱਲ ਵੱਲ ਧਿਆਨ ਦੇਣਾ ਪਵੇਗਾ।
ਰਿਸ਼ੀ ਚੌਧਰੀ
ਸਿਰਫ ਇੰਡੀਗੋ ਦੀ ਫਲਾਈਟ ਦੇ ਨਾਲ ਹੀ ਅਜਿਹਾ ਕਿਉਂ ਹੋ ਰਿਹਾ ਹੈ। ਕੰਪਨੀ ਆਪ੍ਰੇਸ਼ਨਲ ਫੇਲੀਅਰ ਨੂੰ ਮੰਨ ਰਹੀ ਹੈ ਅਤੇ ਏਅਰਲਾਈਨ ਨੂੰ ਵੀ ਪਤਾ ਹੈ ਕਿ ਸਟਾਫ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ। ਇਸ ਵਿਸ਼ੇ ’ਤੇ ਚਰਚਾ ਕਿਉਂ ਨਹੀਂ ਹੋ ਰਹੀ। ਦਿੱਲੀ ਏਅਰਪੋਰਟ ਤੋਂ ਹੋਰ ਏਅਰਲਾਈਨਜ਼ ਵੀ ਉਡਾਣਾਂ ਭਰ ਰਹੀਆਂ ਹਨ ਪਰ ਉਨ੍ਹਾਂ ਵਿਚ ਕੋਈ ਸਮੱਸਿਆ ਨਹੀਂ ਹੈ। ਕੀ ਸ਼੍ਰੀਮਾਨ ਸਿੰਧੀਆ ਦਾ ਮੰਤਰਾਲਾ ਇਸ ਅਸਲ ਮੁੱਦੇ ’ਤੇ ਕੋਈ ਟਿੱਪਣੀ ਕਰੇਗਾ।
ਰਾਹੁਲ ਨੰਬੂਦਰੀ
ਏਅਰਲਾਈਨਜ਼ ਸਟਾਫ ਅਤੇ ਮੁਸਾਫਰਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਮਾਣਯੋਗ ਮੰਤਰੀ ਜੀ ਨੂੰ ਪਹਿਲਾਂ ਇੰਡੀਗੋ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਪਿਛਲੇ ਦੋ ਮਹੀਨਿਆਂ ਤੋਂ ਮੁਸਾਫਰਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਸਿਰਫ ਮੁਸਾਫਰਾਂ ਤੋਂ ਹੀ ਜ਼ਿੰਮੇਵਾਰੀ ਦੀ ਉਮੀਦ ਕਿਉਂ ਕੀਤੀ ਜਾਣੀ ਚਾਹੀਦੀ ਹੈ ਜਦ ਕਿ ਏਅਰਲਾਈਨ ਮੁਸਾਫਰਾਂ ਨੂੰ ਭਾਰੀ ਕਿਰਾਇਆ ਵਸੂਲ ਕਰਦੀ ਹੈ ਅਤੇ ਇਸ ਦੇ ਬਦਲ ਵਿਚ ਸਮੇਂ ਸਿਰ ਸਹੀ ਸੂਚਨਾ ਵੀ ਮੁਹੱਈਆ ਨਹੀਂ ਕਰਵਾਈ ਜਾਂਦੀ।
ਪ੍ਰਾਂਜਲ ਚੌਧਰੀ
ਇਹ ਵੀ ਪੜ੍ਹੋ : iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8