23 ਸ਼ਾਖਾਵਾਂ ਖੋਲਣ 'ਤੇ ਵਿਚਾਰ ਕਰ ਰਹੀ ਹੈ ਪੀ.ਐੱਨ.ਬੀ.ਹਾਊਸਿੰਗ ਫਾਇਨਾਂਸ

07/15/2017 4:10:06 PM

ਚੇਨਈ—ਆਵਾਸ ਵਿੱਤ ਕੰਪਨੀ ਪੀ.ਐੱਮ.ਬੀ. ਹਾਊਸਿੰਗ ਫਾਇਨਾਂਸ ਨੇ ਵਿਸਤਾਰ ਯੋਜਨਾ ਦੇ ਤਹਿਤ ਤਾਮਿਲਨਾਡੂ ਵਿਚ ਪੰਜਵੀ ਸ਼ਾਖਾ ਖੋਲੀ ਹੈ। ਕੰਪਨੀ ਦੇ ਚਾਲੂ ਵਿੱਤ ਸਾਲ ਵਿਚ 23 ਹੋਰ ਸ਼ਾਖਾਵਾਂ ਖੋਲਣ ਦੀ ਯੋਜਨਾ ਹੈ। ਪੀ.ਐੱਨ.ਬੀ.  ਹਾਊਸਿੰਗ ਫਾਇਨਾਂਸ ਕੰਪਨੀ ਦੀ ਫਿਲਹਾਲ 39 ਸ਼ਹਿਰਾਂ ਵਿਚ 66 ਸ਼ਾਖਾਵਾਂ ਹਨ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਵਿੱਤ ਸਾਲ 2016-17 ਵਿਚ ਕੰਪਨੀ ਨੇ ਕਰਜ ਦੇ ਰੂਪ ਵਿਚ 23,704 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਹੈ। ਉੱਥੇ ਹੀ ਕੁਲ ਵਿਤਰਣ 15,766 ਕਰੋੜ ਰੁਪਏ ਰਿਹਾ।
ਪੀ.ਐੱਨ.ਬੀ. ਹਾਊਸਿੰਗ ਫਾਇਨਾਂਸ ਲਿ. ਦੇ ਖੇਤਰੀ ਵਪਾਰ ਪ੍ਰਮੁੱਖ ( ਤਾਮਿਲਨਾਡੂ) ਦੇ ਸੁਬਬੈਆ ਨੇ ਕਿਹਾ ਕਿ ਚਾਲੂ ਵਿੱਤ ਸਾਲ ਵਿਚ ਕੰਪਨੀ ਦੀ 23 ਸ਼ਾਖਾਵਾਂ ਖੋਲਣ ਦੀ ਯੋਜਨਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਪੱਛਮ ਅਤੇ ਦੱਖਣ ਖੇਤਰ ਵਿਚ ਖੋਲੀ ਜਾਵੇਗੀ। ਕੰਪਨੀ ਨੇ ਸਲੇਮ ਜ਼ਿਲੇ ਵਿਚ ਨਵੀਂ ਸ਼ਾਖਾ ਖੋਲੀ। ਇਸ ਮੌਕੇ ਉੱਤੇ ਕੇਪੀਅਨ ਟ੍ਰੈਬਲਸ ਦੇ ਪ੍ਰਬੰਧ ਨਿਰਦੇਸ਼ਕ ਦੇ ਪੀ ਨਟਰਾਜਨ ਵੀ ਮੌਜੂਦ ਸਨ। ਇਸ ਨਵੀਂ ਸ਼ਾਖਾ ਦੇ ਨਾਲ ਪੀ.ਐੱਨ.ਬੀ. ਹਾਊਸਿੰਗ ਫਾਇਨਾਂਸ ਦੀ ਰਾਜ ਵਿਚ ਪੰਜ ਸ਼ਾਖਾਵਾਂ ਅਤੇ ਦੱਖਣ ਭਾਰਤ ਵਿਚ 19 ਸ਼ਾਖਾਵਾਂ ਹੋ ਗਈਆਂ ਹਨ।


Related News