PNB ਘੋਟਾਲਾ : ਗੀਤਾਂਜਲੀ ਗਰੁੱਪ ਖਿਲਾਫ ਮਾਮਲਾ ਦਰਜ

02/16/2018 2:07:43 PM

ਨਵੀਂ ਦਿੱਲੀ— ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਪੀ. ਐੱਨ. ਬੀ. ਦੀ ਸ਼ਿਕਾਇਤ 'ਤੇ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਦੀਆਂ ਕੰਪਨੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਮੇਹੁਲ ਚੌਕਸੀ ਗੀਤਾਂਜਲੀ ਗਰੁੱਪ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਚੇਅਰਮੈਨ ਹਨ। ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਗੀਤਾਂਜਲੀ ਗਰੁੱਪ ਦੇ 20 ਟਿਕਾਣਿਆਂ 'ਤੇ ਛਾਪੇ ਮਾਰੇ ਹਨ। ਉੱਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ, ਸੀ. ਬੀ. ਆਈ. ਦੀ ਮੰਗ 'ਤੇ ਇੰਟਰਪੋਲ ਨੇ ਵੀ ਮੇਹੁਲ ਚੌਕਸੀ ਖਿਲਾਫ ਡਿਫਊਜ਼ਨ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ਕਿਸੇ ਵਿਅਕਤੀ ਦਾ ਪਤਾ ਲਾਉਣ ਲਈ ਜਾਰੀ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ 11,400 ਕਰੋੜ ਰੁਪਏ ਦੇ ਪੀ. ਐੱਨ. ਬੀ. ਘੋਟਾਲੇ ਦੇ ਦੋਸ਼ੀਆਂ 'ਚ ਨੀਰਵ ਮੋਦੀ ਦੇ ਇਲਾਵਾ ਮੇਹੁਲ ਚੌਕਸੀ ਦਾ ਵੀ ਨਾਮ ਸ਼ਾਮਲ ਹੈ। ਮੇਹੁਲ ਚੌਕਸੀ ਦੇ ਪੰਜ ਸੂਬਿਆਂ ਦੇ ਛੇ ਸ਼ਹਿਰਾਂ ਦੇ 20 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ 'ਚ ਮੁੰਬਈ, ਪੁਣੇ, ਸੂਰਤ, ਜੈਪੁਰ ਅਤੇ ਹੈਦਰਾਬਾਦ ਸ਼ਹਿਰ ਸ਼ਾਮਲ ਹਨ।

1 ਜਨਵਰੀ ਨੂੰ ਹੀ ਫਰਾਰ ਹੋ ਗਿਆ ਸੀ ਨੀਰਵ
ਨੀਰਵ ਮੋਦੀ ਇਸ ਸਾਲ 1 ਜਨਵਰੀ ਨੂੰ ਹੀ ਵਿਦੇਸ਼ ਫਰਾਰ ਹੋ ਗਿਆ ਸੀ। ਉਸ ਦੀ ਪਤਨੀ ਜੋ ਇਕ ਅਮਰੀਕੀ ਨਾਗਰਿਕ ਹੈ, ਨੇ 6 ਜਨਵਰੀ ਨੂੰ ਦੇਸ਼ ਛੱਡਿਆ। ਮੇਹੁਲ ਚੌਕਸੀ ਨੇ 4 ਜਨਵਰੀ ਅਤੇ ਨੀਰਵ ਦੇ ਭਰਾ ਨਿਸ਼ਾਲ ਮੋਦੀ ਨੇ 1 ਜਨਵਰੀ ਨੂੰ ਦੇਸ਼ ਛੱਡਿਆ ਸੀ।


Related News