ਪੈਟਰੋਲ ਹੋ ਸਕਦੈ ਮਹਿੰਗਾ, ਇੰਨਾ ਵਧੇਗਾ ਰੇਟ

05/27/2017 12:03:10 PM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਰਹਿਣ ਦੇ ਮੱਦੇਨਜ਼ਰ ਅਗਲੇ ਦੋ ਦਿਨਾਂ ਤਕ ਪੈਟਰੋਲ ਮਹਿੰਗਾ ਹੋ ਸਕਦਾ ਹੈ। ਪੈਟਰੋਲ ਦੀਆਂ ਕੀਮਤਾਂ 'ਚ ਲਗਭਗ 1 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। 12 ਮਈ 2017 ਨੂੰ ਭਾਰਤੀ ਬਾਸਕਿਟ 'ਚ ਕੱਚੇ ਤੇਲ ਦਾ ਮੁੱਲ 3186 ਰੁਪਏ ਪ੍ਰਤੀ ਬੈਰਲ ਸੀ। ਕੌਮਾਂਤਰੀ ਬਾਜ਼ਾਰ 'ਚ 12 ਮਈ ਤੋਂ 25 ਮਈ ਵਿਚਕਾਰ ਕੱਚੇ ਤੇਲ 'ਚ ਔਸਤ ਤੇਜ਼ੀ ਬਣੀ ਰਹੀ ਅਤੇ ਇਹ 25 ਮਈ ਨੂੰ 3401.49 ਰੁਪਏ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਡਾਲਰ ਦੇ ਮੁਕਾਬਲੇ ਰੁਪਏ 'ਚ ਵੀ ਉਤਰਾਅ-ਚੜ੍ਹਾਅ ਰਿਹਾ।

PunjabKesariਉੱਥੇ ਹੀ ਜੇਕਰ ਚੰਡੀਗੜ੍ਹ ਸਮੇਤ 5 ਸ਼ਹਿਰਾਂ 'ਚ ਰੋਜ਼ਾਨਾ ਤੈਅ ਹੋਈਆਂ ਕੀਮਤਾਂ ਨੂੰ ਦੇਖੀਏ ਤਾਂ 13 ਮਈ ਤੋਂ 25 ਮਈ ਵਿਚਕਾਰ ਕੀਮਤਾਂ 'ਚ ਔਸਤ ਵਾਧਾ ਹੋਇਆ ਹੈ। ਅਜਿਹੇ 'ਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਗਲੀ ਸਮੀਖਿਆ 'ਚ ਕੀਮਤਾਂ ਵਧ ਸਕਦੀਆਂ ਹਨ।
ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਹਰ 15 ਦਿਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਜਿਸ 'ਚ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੇ ਮੁੱਲ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਂਦਾ ਹੈ। 15 ਮਈ ਨੂੰ ਹੋਈ ਸਮੀਖਿਆ 'ਚ ਪੈਟਰੋਲ ਦੀ ਕੀਮਤ 'ਚ 2.16 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 'ਚ ਪ੍ਰਤੀ ਲੀਟਰ 2.10 ਰੁਪਏ ਦੀ ਕਟੌਤੀ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 1 ਮਈ 2017 ਤੋਂ ਚੰਡੀਗੜ੍ਹ, ਜਮਸ਼ੇਦਪੁਰ, ਪੁਡੂਚੇਰੀ, ਉਦੈਪੁਰ, ਵਿਸ਼ਾਖਾਪਟਨਮ 'ਚ ਰੋਜ਼ਾਨਾ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਕੀਮਤਾਂ ਤੈਅ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਹਿਰਾਂ 'ਚ ਅੱਜ ਦੀਆਂ ਕੀਮਤਾਂ ਇਸ ਤਰ੍ਹਾਂ ਹਨ—

PunjabKesari


Related News