ਨਵੀਂਆਂ ਉਚਾਈਆਂ 'ਤੇ ਪਹੁੰਚੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਕਈ ਸ਼ਹਿਰਾਂ ਚ ਕੀਮਤ 100 ਰੁਪਏ ਦੇ ਪਾਰ
Sunday, May 16, 2021 - 01:14 PM (IST)
ਨਵੀਂ ਦਿੱਲੀ (ਵਾਰਤਾ) - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਇਕ ਵਾਰ ਫਿਰ ਵੱਧ ਕੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ। ਦੇਸ਼ ਦੇ ਕਈ ਸ਼ਹਿਰਾਂ ਵਿਚ ਤੇਲ ਦੀ ਕੀਮਤ ਹੁਣ 100 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਹੈ। ਸ਼੍ਰੀਗੰਗਾਨਗਰ, ਅਨੂਪੁਰ, ਪਰਭਣੀ, ਰੀਵਾ, ਇੰਦੌਰ, ਭੋਪਾਲ ਵਿੱਚ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਉਪਰ ਹਨ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ 24 ਪੈਸੇ ਅਤੇ ਡੀਜ਼ਲ 29 ਪੈਸੇ ਮਹਿੰਗਾ ਹੋਇਆ ਹੈ। ਪੈਟਰੋਲ ਮੁੰਬਈ ਵਿਚ 99 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ ਹੈ, ਜਦਕਿ ਡੀਜ਼ਲ ਪਹਿਲੀ ਵਾਰ 90 ਰੁਪਏ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ : LIC ਦੀ ਇਸ ਪਾਲਸੀ 'ਚ ਲਗਾਓ ਪੈਸਾ, ਤੁਹਾਨੂੰ ਹਰ ਮਹੀਨੇ ਮਿਲਣਗੇ 9 ਹਜ਼ਾਰ ਰੁਪਏ
ਤੇਲ ਦੀ ਮਾਰਕੀਟਿੰਗ ਕਰਨ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 24 ਪੈਸੇ ਵੱਧ ਕੇ 92.58 ਰੁਪਏ ਅਤੇ ਡੀਜ਼ਲ ਦੀ ਕੀਮਤ 27 ਪੈਸੇ ਚੜ੍ਹ ਕੇ 83.22 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਮਹੀਨੇ ਦਿੱਲੀ ਵਿਚ ਪੈਟਰੋਲ 2.18 ਰੁਪਏ ਅਤੇ ਡੀਜ਼ਲ 2.49 ਰੁਪਏ ਮਹਿੰਗਾ ਹੋਇਆ ਹੈ। ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ 23-23 ਪੈਸੇ ਮਹਿੰਗਾ ਹੋਇਆ। ਇੱਕ ਲੀਟਰ ਪੈਟਰੋਲ ਦੀ ਕੀਮਤ ਮੁੰਬਈ ਵਿਚ 98.88 ਰੁਪਏ ਅਤੇ ਕੋਲਕਾਤਾ ਵਿੱਚ 92.67 ਰੁਪਏ ਰਹੀ।
ਇਹ ਵੀ ਪੜ੍ਹੋ : Amazon ਦਾ ਝਟਕਾ! ਭਾਰਤ 'ਚ ਰੱਦ ਕੀਤਾ ਮੰਥਲੀ ਪ੍ਰਾਈਮ ਸਬਸਕ੍ਰਿਪਸ਼ਨ, ਫਰੀ ਟ੍ਰਾਇਲ ਵੀ ਬੰਦ
ਚੇਨਈ ਵਿਚ ਇਹ 22 ਪੈਸੇ ਮਹਿੰਗਾ ਹੋ ਕੇ 94.31 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। ਡੀਜ਼ਲ ਦੀ ਕੀਮਤ ਮੁੰਬਈ ਵਿਚ 29 ਪੈਸੇ ਵਧ ਕੇ 90.40 ਰੁਪਏ, ਚੇਨਈ ਵਿਚ 26 ਪੈਸੇ ਚੜ੍ਹ ਕੇ 88.07 ਰੁਪਏ ਅਤੇ ਕੋਲਕਾਤਾ ਵਿਚ 27 ਪੈਸੇ ਵਧ ਕੇ 86.06 ਰੁਪਏ ਪ੍ਰਤੀ ਲੀਟਰ ਹੋ ਗਈ। ਦੋਵੇਂ ਜੈਵਿਕ ਇੰਧਨਾਂ ਦੀਆਂ ਕੀਮਤਾਂ ਚਾਰੇ ਮਹਾਂਨਗਰਾਂ ਵਿਚ ਨਿਰੰਤਰ ਨਵੀਂ ਰਿਕਾਰਡ ਉਚਾਈਆਂ 'ਤੇ ਪਹੁੰਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ, ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਸ਼ਹਿਰ ਦਾ ਨਾਮ ਪੈਟਰੋਲ ਰੁਪਏ / ਲੀਟਰ ਡੀਜ਼ਲ ਰੁਪਏ / ਲੀਟਰ
ਦਿੱਲੀ 92.58 83.22
ਮੁੰਬਈ 98.88 90.40
ਚੇਨਈ 94.31 88.07
ਕੋਲਕਾਤਾ 92.67 86.06
ਚੰਡੀਗੜ੍ਹ 89.05 82.89
ਇਹ ਵੀ ਪੜ੍ਹੋ : H1-B ਵੀਜ਼ਾ ਧਾਰਕਾਂ ਦੀ ਮਦਦ ਲਈ ਅੱਗੇ ਆਇਆ Google, ਸੁੰਦਰ ਪਿਚਾਈ ਨੇ ਭਾਰਤੀਆਂ ਲਈ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।