ਇਕ ਦਿਨ ਦੀ ਗਿਰਾਵਟ ਦੇ ਬਾਅਦ ਅੱਜ ਨਹੀਂ ਬਦਲੇ ਪੈਟਰੋਲ-ਡੀਜ਼ਲ ਦੇ ਭਾਅ

02/10/2019 10:29:58 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਐਤਵਾਰ ਨੂੰ ਕੋਈ ਬਦਲਾਅ ਨਹੀਂ ਹੋਇਆ ਹੈ। ਕੌਮਾਂਤਰੀ ਪੱਧਰ 'ਤੇ ਸਸਤੇ ਕੱਚੇ ਤੇਲ ਦੇ ਚੱਲਦੇ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ ਜੋ ਕਿ ਐਤਵਾਰ ਨੂੰ ਵੀ ਬਰਕਰਾਰ ਰਹੀ। 
ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 70.28 ਰੁਪਏ ਪ੍ਰਤੀ ਲੀਟਰ ਹੈ ਤਾਂ ਡੀਜ਼ਲ ਦੀ ਕੀਮਤ 65.56 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ। ਦੱਸ ਦੇਈਏ ਕਿ ਕੌਮਾਂਤਰੀ ਪੱਧਰ 'ਤੇ ਕੱਚਾ ਤੇਲ ਸਸਤਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 

PunjabKesari
ਅੱਜ ਦਾ ਭਾਅ
ਰਾਜਧਾਨੀ ਦਿੱਲੀ 'ਚ ਪੈਟਰੋਲ 70.28 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 'ਚ 72.39 ਰੁਪਏ ਪ੍ਰਤੀ ਲੀਟਰ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ 75.92 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 72.95 ਰੁਪਏ ਪ੍ਰਤੀ ਲੀਟਰ 'ਤੇ ਹੈ। ਡੀਜ਼ਲ ਦੀਆਂ ਕੀਮਤਾਂ ਦਿੱਲੀ 'ਚ 65.56, ਕੋਲਕਾਤਾ 'ਚ 67.34 ਮੁੰਬਈ 'ਚ 68.65 ਅਤੇ ਚੇਨਈ 69.25 ਰੁਪਏ ਪ੍ਰਤੀ ਲੀਟਰ ਬਣੀ ਹੋਈ ਹੈ।


Aarti dhillon

Content Editor

Related News