14 ਰੁਪਏ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ, ਕੱਚੇ ਤੇਲ ਦੇ ਡਿੱਗੇ ਭਾਅ

Thursday, Dec 01, 2022 - 11:33 AM (IST)

ਨਵੀਂ ਦਿੱਲੀ-ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦੇ ਚੱਲਦੇ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 14 ਰੁਪਏ ਤੱਕ ਦੀ ਕਮੀ ਆ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ (ਬ੍ਰੈਂਟ) ਦੀ ਕੀਮਤ ਜਨਵਰੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਹੈ। ਹੁਣ ਇਹ 81 ਡਾਲਰ ਤੋਂ ਹੇਠਾਂ ਆ ਗਿਆ ਹੈ। ਅਮਰੀਕੀ ਕਰੂਡ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।
ਮਈ ਤੋਂ ਬਾਅਦ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਆ ਸਕਦੀ ਹੈ ਕਮੀ
ਖਾਸ ਤੌਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਮਹੱਤਵਪੂਰਨ ਗਿਰਾਵਟ ਨਾਲ ਭਾਰਤੀ ਰਿਫਾਇਨਰੀਆਂ ਲਈ ਔਸਤ ਕੱਚੇ ਤੇਲ ਦੀ ਕੀਮਤ (ਇੰਡੀਅਨ ਬਾਸਕਟ) ਘੱਟ ਕੇ 82 ਡਾਲਰ ਪ੍ਰਤੀ ਬੈਰਲ ਤੱਕ ਰਹਿ ਗਈ ਹੈ। ਮਾਰਚ 'ਚ ਇਹ 112.8 ਡਾਲਰ ਸੀ। ਇਸ ਦੇ ਮੁਤਾਬਕ 8 ਮਹੀਨਿਆਂ 'ਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ 'ਚ 31 ਡਾਲਰ (27 ਫੀਸਦੀ) ਦੀ ਕਮੀ ਆਈ ਹੈ।
ਐੱਸ.ਐੱਮ.ਸੀ. ਗਲੋਬਲ ਦੇ ਅਨੁਸਾਰ ਕਰੂਡ 'ਚ 1 ਡਾਲਰ ਗਿਰਾਵਟ ਆਉਣ 'ਤੇ ਦੇਸ਼ ਦੀਆਂ ਤੇਲ ਕੰਪਨੀਆਂ ਨੂੰ ਰਿਫਾਇਨਿੰਗ 'ਤੇ 45 ਪੈਸੇ ਪ੍ਰਤੀ ਲੀਟਰ ਦੀ ਬਚਤ ਹੁੰਦੀ ਹੈ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਪ੍ਰਤੀ ਲੀਟਰ ਤੱਕ ਘੱਟ ਹੋਣੀ ਚਾਹੀਦੀ ਹੈ। ਹਾਲਾਂਕਿ ਮਾਹਰਾਂ ਦੇ ਅਨੁਸਾਰ ਪੂਰੀ ਕਟੌਤੀ ਇੱਕ ਵਾਰ 'ਚ ਨਹੀਂ ਹੋਵੇਗੀ।

ਜਾਣੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦੇ ਕਾਰਨ
ਤੇਲ ਕੰਪਨੀਆਂ ਨੂੰ 245 ਰੁਪਏ ਪ੍ਰਤੀ ਬੈਰਲ ਦੀ ਬਚਤ
ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਕੱਚੇ ਤੇਲ ਦੀ ਇੰਡੀਅਨ ਬਾਸਕਟ ਕਰੀਬ 85 ਡਾਲਰ ਪ੍ਰਤੀ ਬੈਰਲ ਹੋਣੀ ਚਾਹੀਦੀ ਸੀ ਪਰ ਇਹ 82 ਡਾਲਰ ਦੇ ਆਲੇ-ਦੁਆਲੇ ਆ ਗਈ ਹੈ। ਇਸ ਕੀਮਤ 'ਤੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪ੍ਰਤੀ ਬੈਰਲ (159 ਲੀਟਰ) ਰਿਫਾਇਨਿੰਗ 'ਤੇ ਲਗਭਗ 245 ਰੁਪਏ ਦੀ ਬਚਤ ਹੋਵੇਗੀ।
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਦੀ ਵਿਕਰੀ 'ਤੇ ਮੁਨਾਫਾ ਹੋਣ ਲੱਗਾ ਹੈ ਪਰ ਡੀਜ਼ਲ 'ਤੇ ਅਜੇ ਵੀ 4 ਰੁਪਏ ਪ੍ਰਤੀ ਲੀਟਰ ਦਾ ਘਾਟਾ ਹੋ ਰਿਹਾ ਹੈ। ਉਦੋਂ ਤੋਂ ਹੁਣ ਤੱਕ ਬ੍ਰੈਂਟ ਕਰੂਡ ਲਗਭਗ 10 ਫੀਸਦੀ ਸਸਤਾ ਹੋ ਗਿਆ ਹੈ। ਅਜਿਹੇ 'ਚ ਕੰਪਨੀਆਂ ਡੀਜ਼ਲ 'ਤੇ ਵੀ ਮੁਨਾਫੇ 'ਚ ਆ ਗਈਆਂ ਹਨ।
 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News