ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 3 ਦਿਨ ਤੋਂ ਸਥਿਰ

Thursday, Oct 31, 2019 - 09:50 AM (IST)

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 3 ਦਿਨ ਤੋਂ ਸਥਿਰ

ਨਵੀਂ ਦਿੱਲੀ—ਤੇਲ ਕੰਪਨੀਆਂ ਇਨ੍ਹੀਂ ਦਿਨੀਂ ਆਪਣੇ ਗਾਹਕਾਂ ਦਾ ਖਾਸ ਤੌਰ ਖਿਆਲ ਰੱਖ ਰਹੀਆਂ ਹਨ। ਤੇਲ ਦੇ ਭਾਅ ਸਥਿਰ ਹੋ ਰਹੇ ਹਨ ਜਾਂ ਫਿਰ ਕੀਮਤ 'ਚ ਗਿਰਾਵਟ ਆ ਰਹੀ ਹੈ ਅਤੇ ਇਨ੍ਹਾਂ ਦੋਵਾਂ ਕਾਰਨਾਂ ਨਾਲ ਤੇਲ ਦੇ ਗਾਹਕ ਰਾਹਤ ਮਹਿਸੂਸ ਕਰ ਰਹੇ ਹਨ। ਦੀਵਾਲੀ ਦੇ ਪਹਿਲਾਂ ਵੀ ਤੇਲ ਕੰਪਨੀਆਂ ਨੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਹੁਣ ਪਿਛਲੇ 3 ਦਿਨਾਂ ਤੋਂ ਤੇਲ ਦੇ ਭਾਅ 'ਚ ਕੋਈ ਬਦਲਾਅ ਨਹੀਂ ਹੈ। ਭਾਵ ਲਗਾਤਾਰ 3 ਦਿਨ ਤੋਂ ਪੈਟਰੋਲ ਅਤੇ ਡੀਜ਼ਲ ਪੂਰੇ ਦੇਸ਼ 'ਚ ਸਥਿਰ ਹੈ।
ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕੀ ਭਾਅ ਹਨ?
ਵੀਰਵਾਰ ਭਾਵ ਅੱਜ 31 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ 'ਚ ਅੱਜ ਪੈਟਰੋਲ ਕੱਲ ਦੇ ਭਾਅ 72.92 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਉੱਧਰ ਡੀਜ਼ਲ ਵੀ ਕੱਲ ਦੇ ਭਾਅ ਨਾਲ 65.85 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੁੱਲ ਮਿਲਾ ਕੇ ਅੱਜ ਲਗਾਤਾਰ ਤੀਜਾ ਦਿਨ ਹੈ ਜੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੈ।
ਮੁੰਬਈ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਵ ਇਥੇ ਵੀ ਤੇਲ ਦੇ ਭਾਅ ਸਥਿਰ ਹਨ। ਪੈਟਰੋਲ 75.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 69.01 ਰੁਪਏ ਪ੍ਰਤੀ ਲੀਚਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਹੀ ਕੋਲਕਾਤਾ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਹਨ, ਪੈਟਰੋਲ ਦੀ ਕੀਮਤ 75.57 ਰੁਪਏ ਪ੍ਰਤੀ ਲੀਟਰ ਹੈ। ਨਾਲ ਹੀ ਡੀਜ਼ਲ ਦੀ ਕੀਮਤ 68.21 ਰੁਪਏ ਪ੍ਰਤੀ ਲੀਟਰ ਹੈ।
ਇਸ ਤਰ੍ਹਾਂ ਚੇਨਈ 'ਚ ਵੀ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੈ। ਪੈਟਰੋਲ 75.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 69.55 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ ਛੇ ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀ ਜਾਂਦੀਆਂ ਹਨ।


author

Aarti dhillon

Content Editor

Related News