ਚੀਨ ਦੇ ਸੈਂਟਰਲ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ''ਚ ਵਧਾਈ ਹਿੱਸੇਦਾਰੀ
Sunday, Apr 12, 2020 - 10:38 PM (IST)
ਨਵੀਂ ਦਿੱਲੀ- ਪੀਪਲਸ ਬੈਂਕ ਆਫ ਚਾਈਨਾ ਨੇ ਐੱਚ. ਡੀ. ਐੱਫ. ਸੀ. ਵਿਚ 1.01 ਫੀਸਦੀ ਦੀ ਹਿੱਸੇਦਾਰੀ ਖਰੀਦੀ ਹੈ। ਇਸ ਲਈ ਪੀਪਲਸ ਬੈਂਕ ਆਫ ਚਾਈਨਾ ਨੇ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਵਿਚ 1.75 ਕਰੋੜ ਸ਼ੇਅਰਜ਼ ਖਰੀਦੇ ਹਨ। ਸ਼ੇਅਰਾਂ ਦੀ ਇਹ ਖਰੀਦ ਮਾਰਚ ਵਿਚ ਖਤਮ ਹੋਏ ਤਿਮਾਹੀ ਦੌਰਾਨ ਦਿੱਤੀ ਗਈ ਹੈ। ਬੰਬੇ ਸਟਾਕ ਐਕਸਚੇਂਜ 'ਤੇ ਐੱਚ. ਡੀ. ਐੱਫ. ਸੀ. ਦੇ ਸ਼ੇਅਰ ਹੋਲਡਿੰਗ ਪੈਟਰਨ ਤੋਂ ਇਹ ਜਾਣਕਾਰੀ ਮਿਲੀ ਹੈ।
ਖਾਸ ਗੱਲ ਇਹ ਹੈ ਕਿ ਇਹ ਡਿਵੈਲਪਮੈਂਟ ਇਕ ਅਜਿਹੇ ਸਮੇਂ 'ਤੇ ਆਈ ਹੈ ਜਦ ਐੱਚ. ਡੀ. ਐੱਫ. ਸੀ. ਦੇ ਸ਼ੇਅਰ ਪ੍ਰਾਈਸ ਵਿਚ ਵੱਡੀ ਗਿਰਾਵਟ ਆਈ ਹੈ। ਬੀਤੇ ਇਕ ਮਹੀਨੇ ਵਿਚ ਐੱਚ. ਡੀ. ਐੱਫ. ਸੀ. ਦੇ ਸ਼ੇਅਰਜ਼ ਤਕਰੀਬਨ 25 ਫੀਸਦੀ ਡਿੱਗੇ ਹਨ। ਐੱਚ. ਡੀ. ਐੱਫ. ਸੀ. ਦੇ ਸ਼ੇਅਰਾਂ ਵਿਚ ਇਹ ਗਿਰਾਵਟ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਖਣ ਨੂੰ ਮਿਲੀ ਹੈ।
ਪਹਿਲਾਂ ਵੀ ਹਨ ਐੱਚ. ਡੀ. ਐੱਫ. ਸੀ. ਵਿਚ ਸ਼ੇਅਰਜ਼
ਇਕ ਮੀਡੀਆ ਰਿਪੋਰਟ ਵਿਚ ਐੱਚ. ਡੀ. ਐੱਫ. ਸੀ. ਦੇ ਵਾਈਸ ਚੇਅਰਮੈਨ ਅਤੇ ਸੀ. ਈ. ਓ. ਕੇਕੀ ਮਿਸਤਰੀ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਪੀਪਲਜ਼ ਬੈਂਕ ਆਫ ਚਾਈਨਾ ਨੇ ਐੱਚ. ਡੀ. ਐੱਫ. ਸੀ. ਵਿਚ ਨਿਵੇਸ਼ ਕੀਤਾ ਹੈ। ਰਿਪੋਰਟਾਂ ਮੁਤਾਬਕ ਮਾਰਚ 2019 ਤੱਕ ਕੰਪਨੀ ਵਿਚ ਪੀ. ਬੀ. ਓ. ਸੀ. ਦੀ 0.8 ਫੀਸਦੀ ਹਿੱਸੇਦਾਰੀ ਸੀ।
ਬੀਤੇ ਇਕ ਸਾਲ ਤੋਂ ਆਪਣੀ ਹਿੱਸੇਦਾਰੀ ਵਧਾ ਰਿਹੈ ਪੀ. ਬੀ. ਓ. ਸੀ.
ਮਿਸਤਰੀ ਮੁਤਾਬਕ ਹੁਣ ਜਾ ਕੇ ਐੱਚ. ਡੀ. ਐੱਫ. ਸੀ. ਵਿਚ ਪੀ. ਬੀ. ਓ. ਸੀ. ਦੇ ਸ਼ੇਅਰਜ਼ ਇਕ ਫੀਸਦੀ ਦੇ ਪਾਰ ਹੋਏ ਹਨ, ਇਸ ਲਈ ਇਹ ਜਾਣਕਾਰੀ ਸਾਹਮਣੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀ. ਬੀ. ਓ. ਸੀ. ਪਿਛਲੇ ਇਕ ਸਾਲ ਤੋਂ ਐੱਚ. ਡੀ. ਐੱਫ. ਸੀ. ਵਿਚ ਆਪਣਾ ਸ਼ੇਅਰਜ਼ ਵਧਾ ਰਿਹਾ ਹੈ।
ਕਈ ਵੱਡੀਆਂ ਕੰਪਨੀਆਂ ਵਿਚ ਪੀ. ਬੀ. ਓ. ਸੀ. ਦੇ ਸ਼ੇਅਰ ਹਨ
ਦੱਸ ਦੇਈਏ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਦੀ ਇਸ ਕੰਪਨੀ ਵਿਚ 70.88 ਫੀਸਦੀ ਹਿੱਸੇਦਾਰੀ ਹੈ। ਇਸ ਵਿਚ ਸਿੰਗਾਪੁਰ ਸਰਕਾਰ ਦੀ 3.23 ਫੀਸਦੀ ਹਿੱਸੇਦਾਰੀ ਵੀ ਸ਼ਾਮਲ ਹੈ। ਦੁਨੀਆ ਭਰ ਦੀਆਂ ਕਈ ਕੰਪਨੀਆਂ ਵਿਚ ਪੀਪਲਜ਼ ਬੈਂਕ ਆਫ ਚਾਈਨਾ ਦੀ ਹਿੱਸੇਦਾਰੀ ਹੈ। ਇਸ ਵਿਚ ਬੀ. ਪੀ. ਪੀ. ਐੱਲ ਸੀ. (BP Plc. ) ਅਤੇ ਰਾਇਲ ਡੱਚ ਸ਼ੇਅਲ ਪੀ. ਐੱਲ. ਸੀ. ਵਰਗੀਆਂ ਦਿੱਗਜ ਕੰਪਨੀਆਂ ਹਨ।
ਸ਼ੁੱਕਰਵਾਰ ਤੱਕ ਦਿਨ ਭਰ ਵਿਚ ਬੰਬੇ ਸਟਾਕ ਐਕਸਚੇਂਜ 'ਤੇ ਐੱਚ. ਡੀ. ਐੱਫ. ਸੀ. ਦੇ ਸ਼ੇਅਰ ਦੀ ਕੀਮਤ 1,701.95 ਰੁਪਏ ਪ੍ਰਤੀ ਸ਼ੇਅਰ ਰਹੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ ਐੱਚ.ਡੀ.ਐੱਫ.ਸੀ. ਦੀ ਕੀਮਤ ਪ੍ਰਤੀ ਸ਼ੇਅਰ 1,702 ਰੁਪਏ ਹੈ।