‘ਬੈਂਕਾਂ ਦੀ ਵਧੀ ਚਿੰਤਾ! ਅਕਾਊਂਟ ’ਚ ਘੱਟ ਪੈਸੇ ਜਮ੍ਹਾ ਕਰ ਰਹੇ ਨੇ ਲੋਕ, ਲੋਨ ਲੈਣਾ ਹੋਵੇਗਾ ਮੁਸ਼ਕਿਲ’
Monday, Apr 29, 2024 - 12:21 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਬੈਂਕਾਂ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ। ਬੈਂਕਾਂ ਦੀ ਕ੍ਰੈਡਿਟ ਗ੍ਰੋਥ, ਮੁਨਾਫਾ ਅਤੇ ਏਸੈੱਟ ਕੁਆਲਿਟੀ ’ਚ ਬਹੁਤ ਸੁਧਾਰ ਹੋਇਆ ਹੈ। ਹਾਲਾਂਕਿ ਬੈਂਕਾਂ ’ਚ ਡਿਪਾਜ਼ਿਟ ਉਸ ਰਫ਼ਤਾਰ ਨਾਲ ਨਹੀਂ ਵਧ ਰਹੀ ਹੈ। ਅਜਿਹੇ ’ਚ ਬੈਂਕਾਂ ਨੂੰ ਭਵਿੱਖ ’ਚ ਲੋਨ ਦੇਣ ਦੀ ਦਰ ਨੂੰ ਹੌਲੀ ਕਰਨਾ ਹੋਵੇਗਾ। ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਡਿਪਾਜ਼ਿਟ ’ਚ ਆ ਰਹੀ ਕਮੀ ਨੂੰ ਚਿੰਤਾਜਨਕ ਦੱਸਿਆ ਹੈ। ਆਮ ਤੌਰ ’ਤੇ ਲੋਨ ਗ੍ਰੋਥ ਪ੍ਰਾਈਵੇਟ ਸੈਕਟਰ ਦੇ ਬੈਂਕਾਂ ’ਚ ਜ਼ਿਆਦਾ ਹੁੰਦੀ ਹੈ। ਪ੍ਰਾਈਵੇਟ ਬੈਂਕਾਂ ਦੀ ਲੋਨ ਗ੍ਰੋਥ ਲਗਭਗ 17-18 ਫ਼ੀਸਦੀ ਹੈ। ਇਸ ਦੇ ਮੁਕਾਬਲੇ ਸਰਕਾਰੀ ਬੈਂਕਾਂ ਦੀ ਲੋਨ ਗ੍ਰੋਥ 12 ਤੋਂ 14 ਫ਼ੀਸਦੀ ’ਤੇ ਬਣੀ ਹੋਈ ਹੈ।
ਇਹ ਵੀ ਪੜ੍ਹੋ - ਸੋਨੇ ਤੇ ਤਾਂਬੇ ਦੀਆਂ ਖਾਨਾਂ ਸਾਊਦੀ ਅਰਬ ਨੂੰ ਵੇਚਣ ਦੀ ਤਿਆਰੀ ’ਚ ਪਾਕਿਸਤਾਨ, ਭੜਕੇ ਲੋਕ
ਬੈਂਕਿੰਗ ਸੈਕਟਰ ’ਚ ਕ੍ਰੈਡਿਟ ਗ੍ਰੋਥ ਜ਼ਿਆਦਾ
ਗਲੋਬਲ ਰੇਟਿੰਗ ਏਜੰਸੀ ਦੀ ਡਾਇਰੈਕਟਰ ਨਿਕਿਤਾ ਆਨੰਦ ਨੇ ਦੱਸਿਆ ਕਿ ਵਿੱਤੀ ਸਾਲ 2025 ’ਚ ਬੈਂਕਿੰਗ ਸੈਕਟਰ ’ਚ ਕ੍ਰੈਡਿਟ ਗ੍ਰੋਥ ਕਰੀਬ 14 ਫ਼ੀਸਦੀ ਰਹਿ ਸਕਦੀ ਹੈ। ਵਿੱਤੀ ਸਾਲ ’ਚ ਇਹ 16 ਫ਼ੀਸਦੀ ਸੀ ਪਰ ਡਿਪਾਜ਼ਿਟ ਦੀ ਗ੍ਰੋਥ ਲੋਨ ਗ੍ਰੋਥ ਤੋਂ ਕਰੀਬ 2 ਤੋਂ 3 ਫ਼ੀਸਦੀ ਘੱਟ ਹੈ। ਅਜਿਹੇ ’ਚ ਅਸੀਂ ਉਮੀਦ ਕਰਦੇ ਹਾਂ ਕਿ ਚਾਲੂ ਵਿੱਤੀ ਸਾਲ ’ਚ ਬੈਂਕ ਘੱਟ ਗਿਣਤੀ ’ਚ ਲੋਨ ਦੇਣਗੇ। ਜੇਕਰ ਡਿਪਾਜ਼ਿਟ ਨਹੀਂ ਵਧਿਆ ਤਾਂ ਬੈਂਕਾਂ ਦੇ ਮੁਨਾਫੇ ’ਤੇ ਉਸਦਾ ਨਾਂਹਪੱਖੀ ਅਸਰ ਪਵੇਗਾ।
ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼
ਡਿਪਾਜ਼ਿਟ ਗ੍ਰੋਥ ਵਧਾਉਣ ’ਤੇ ਧਿਆਨ ਦੇਣ ਬੈਂਕ
ਇਕ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਭਾਰਤੀ ਬੈਂਕ 15 ਤੋਂ 20 ਫ਼ੀਸਦੀ ਲੋਨ ਗ੍ਰੋਥ ਨੂੰ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪੂੰਜੀ ਜੁਟਾਉਣ ਦੀ ਵੀ ਲੋੜ ਨਹੀਂ ਪਵੇਗੀ ਪਰ ਇਹ ਡਿਪਾਜ਼ਿਟ ਦੀ ਬਰਾਬਰੀ ’ਤੇ ਆਉਣੀ ਚਾਹੀਦੀ ਹੈ। ਭਾਰਤ ਦੀ ਆਰਥਿਕਤਾ ਮਜ਼ਬੂਤ ਹੁੰਦੀ ਜਾ ਰਹੀ ਹੈ। ਬੈਂਕਿੰਗ ਸੈਕਟਰ ਇਸ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ। ਇਸ ਲਈ ਉਨ੍ਹਾਂ ਨੂੰ ਡਿਪਾਜ਼ਿਟ ਵਧਾਉਣ ’ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)
ਜੀ. ਡੀ. ਪੀ. ਤੋਂ 1.5 ਗੁਣਾ ਚੱਲ ਰਹੀ ਹੈ ਕ੍ਰੈਡਿਟ ਗ੍ਰੋਥ
ਨਿਕਿਤਾ ਆਨੰਦ ਨੇ ਕਿਹਾ ਕਿ ਲੋਨ ਗ੍ਰੋਥ ਜੀ. ਡੀ. ਪੀ. ਦੇ ਵਾਧੇ ਤੋਂ ਕਰੀਬ 1.5 ਗੁਣਾ ਬਣੀ ਹੋਈ ਹੈ, ਜਦਕਿ ਡਿਪਾਜ਼ਿਟ ਗ੍ਰੋਥ ਜੀ. ਡੀ. ਪੀ. ਦੇ ਬਰਾਬਰ ਚੱਲ ਰਹੀ ਹੈ। ਦੇਸ਼ ’ਚ ਲੋਨ ਗ੍ਰੋਥ ਨੂੰ ਡਿਪਾਜ਼ਿਟ ਗ੍ਰੋਥ ਦੇ ਬਰਾਬਰ ਲਿਆਉਣਾ ਹੋਵੇਗਾ। ਬੈਂਕਾਂ ਨੂੰ ਲੋਨ ਗ੍ਰੋਥ ਨੂੰ ਬਹੁਤ ਅੱਗੇ ਵਧਣ ਤੋਂ ਰੋਕਣਾ ਹੋਵੇਗਾ। ਜੇਕਰ ਕ੍ਰੈਡਿਟ ਗ੍ਰੋਥ ਹੌਲੀ ਨਾ ਹੋਈ ਤਾਂ ਬੈਂਕਾਂ ਨੂੰ ਹੋਰ ਸ੍ਰੋਤਾਂ ਤੋਂ ਪੈਸੇ ਦਾ ਇੰਤਜ਼ਾਮ ਕਰਨਾ ਪਵੇਗਾ, ਜੋ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8