ਪੇਅ ਟੀ. ਐੱਮ. ਦੀ ਜਾਂਚ ''ਚ 10 ਕਰੋੜ ਦੇ ਘਪਲੇ ਦਾ ਪਤਾ ਲੱਗਾ : ਕੰਪਨੀ ਪ੍ਰਮੁੱਖ

Wednesday, May 15, 2019 - 01:07 AM (IST)

ਪੇਅ ਟੀ. ਐੱਮ. ਦੀ ਜਾਂਚ ''ਚ 10 ਕਰੋੜ ਦੇ ਘਪਲੇ ਦਾ ਪਤਾ ਲੱਗਾ : ਕੰਪਨੀ ਪ੍ਰਮੁੱਖ

ਮੁੰਬਈ-ਆਨਲਾਈਨ ਭੁਗਤਾਨ ਕੰਪਨੀ ਪੇਅ ਟੀ. ਐੱਮ. ਨੇ 10 ਕਰੋੜ ਰੁਪਏ ਤੋਂ ਜ਼ਿਆਦੇ ਦੀ ਘਪਲੇ ਦਾ ਪਤਾ ਲਾਇਆ ਹੈ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਕਈ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਸੈਂਕੜਿਆਂ ਦੀ ਗਿਣਤੀ 'ਚ ਵਿਕ੍ਰੇਤਾਵਾਂ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਕੰਪਨੀ ਦੇ ਪ੍ਰਮੁੱਖ ਵਿਜੈ ਸ਼ੇਖਰ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਪ੍ਰਚੂਨ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਨੂੰ ਕੁਲ ਕੈਸ਼ਬੈਕ ਦਾ ਵੱਡਾ ਹਿੱਸਾ ਮਿਲਣ ਦੀ ਜਾਂਚ ਕੀਤੀ ਹੈ, ਜਿਸ ਤੋਂ ਬਾਅਦ ਇਹ ਘਪਲਾ ਸਾਹਮਣੇ ਆਇਆ ਹੈ।

ਮੁਫਤ 'ਚ ਸਹੂਲਤਾਂ ਦੇਣ ਦੇ ਕਾਰੋਬਾਰੀ ਮਾਡਲ ਬਾਰੇ ਪੁੱਛੇ ਜਾਣ 'ਤੇ ਸ਼ਰਮਾ ਨੇ ਕਿਹਾ ਕਿ ਕੈਸ਼ਬੈਕ ਮਾਡਲ ਟਿਕਾਊ ਹੈ। ਸ਼ਰਮਾ ਨੇ ਦੱਸਿਆ, ''ਦੀਵਾਲੀ ਤੋਂ ਬਾਅਦ ਮੇਰੀ ਟੀਮ ਨੇ ਪਾਇਆ ਕਿ ਕੁੱਝ ਵਿਕ੍ਰੇਤਾਵਾਂ ਨੂੰ ਕੁਲ ਕੈਸ਼ਬੈਕ ਦਾ ਜ਼ਿਆਦਾ ਫ਼ੀਸਦੀ ਹਾਸਲ ਹੋਇਆ ਹੈ। ਅਸੀਂ ਆਪਣੇ ਆਡਿਟਰਾਂ ਨੂੰ ਇਸ ਦੀ ਜ਼ਿਆਦਾ ਡੂੰਘਾਈ ਨਾਲ ਜਾਂਚ ਲਈ ਕਿਹਾ ਹੈ।'' ਕੰਪਨੀ ਨੇ ਇਸ ਦੇ ਲਈ ਸਲਾਹਕਾਰ ਕੰਪਨੀ ਈਵਾਈ ਦੀਆਂ ਸੇਵਾਵਾਂ ਲਈਆਂ। ਜਾਂਚ 'ਚ ਇਹ ਸਾਹਮਣੇ ਆਇਆ ਕਿ ਕੰਪਨੀ ਦੇ ਕੁਝ ਜੂਨੀਅਰ ਕਰਮਚਾਰੀਆਂ ਨੇ ਵਿਕ੍ਰੇਤਾਵਾਂ ਨਾਲ ਮਿਲੀਭੁਗਤ ਕੀਤੀ।


author

Karan Kumar

Content Editor

Related News