Paytm-Flipkart ਛੱਡਣ ਵਾਲੇ ਲੋਕਾਂ ਨੇ ਦੇਸ਼ ਨੂੰ ਦਿੱਤੇ 22 ਸਟਾਰਟਅੱਪਸ, 2,500 ਨੂੰ ਦਿੱਤੇ ਰੁਜ਼ਗਾਰ

Saturday, Mar 23, 2024 - 11:01 AM (IST)

ਨਵੀਂ ਦਿੱਲੀ - ਦੇਸ਼ ਦੀ ਪ੍ਰਮੁੱਖ ਫਿਨਟੇਕ ਕੰਪਨੀ Paytm ਪਿਛਲੇ ਕੁਝ ਮਹੀਨਿਆਂ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਰ, ਕੋਈ ਵੀ ਡਿਜੀਟਲ ਲੈਣ-ਦੇਣ ਖੇਤਰ ਵਿੱਚ ਪੇਟੀਐਮ ਦੇ ਯੋਗਦਾਨ ਨੂੰ ਨਹੀਂ ਭੁੱਲ ਸਕਦਾ। ਨੋਟਬੰਦੀ ਤੋਂ ਬਾਅਦ, ਨਕਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਲਈ Paytm ਹੀ ਇੱਕੋ ਇੱਕ ਹੱਲ ਬਣ ਗਿਆ। Paytm ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ, ਕਈ ਕੰਪਨੀਆਂ ਨੇ ਡਿਜੀਟਲ ਭੁਗਤਾਨ ਖੇਤਰ ਵਿੱਚ ਪ੍ਰਵੇਸ਼ ਕੀਤਾ। ਹੁਣ ਇੱਕ ਹੋਰ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ ਕਿ ਪੇਟੀਐਮ ਦੇ ਕਾਰਨ ਦੇਸ਼ ਵਿੱਚ 22 ਸਟਾਰਟਅੱਪ ਵੀ ਆ ਚੁੱਕੇ ਹਨ। ਇਹ ਉਹ ਸਟਾਰਟਅੱਪਸ ਹਨ, ਜੋ ਪੇਟੀਐਮ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੁਆਰਾ ਸ਼ੁਰੂ ਕੀਤੇ ਗਏ ਹਨ। ਅੱਜ ਇਨ੍ਹਾਂ ਸਾਰੇ ਸਟਾਰਟਅੱਪਸ ਦਾ ਕੁੱਲ ਬਾਜ਼ਾਰ ਮੁੱਲ ਲਗਭਗ 10,668 ਕਰੋੜ ਰੁਪਏ ਹੈ।

ਪਾਕੇਟ ਐਫਐਮ ਅਤੇ ਇੰਡੀਆਗੋਲਡ ਵਰਗੀਆਂ ਕੰਪਨੀਆਂ ਸ਼ਾਮਲ 

ਪ੍ਰਾਈਵੇਟ ਸਰਕਲ ਦੀ ਇੱਕ ਰਿਪੋਰਟ ਅਨੁਸਾਰ, ਇਹਨਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਉਦੋਂ ਬਣਾਈਆਂ ਗਈਆਂ ਸਨ ਜਦੋਂ Paytm ਨੇ ਜਨਵਰੀ 2018 ਵਿੱਚ 300 ਕਰੋੜ ਰੁਪਏ ਦੀ ESOP ਬਾਇਬੈਕ ਕੀਤੀ ਸੀ। ਰਿਪੋਰਟ ਅਨੁਸਾਰ, ਇਹਨਾਂ ਸਟਾਰਟਅੱਪਾਂ ਵਿੱਚ ਪੇਟੀਐਮ ਦੇ ਸਾਬਕਾ ਉਤਪਾਦ ਮੈਨੇਜਰ ਰੋਹਨ ਨਾਇਕ ਦੇ ਪਾਕੇਟ ਐਫਐਮ(Pocket FM),ਪੇਟੀਐਮ ਵਾਲਿਟ ਦੇ ਸਾਬਕਾ ਕਾਰੋਬਾਰੀ ਮੁਖੀ ਅਮਿਤ ਲਖੋਟੀਆ ਦਾ ਪਾਰਕ ਪਲੱਸ(Park+) ਅਤੇ ਪੇਟੀਐਮ ਦੇ ਸਾਬਕਾ ਐਸਵੀਪੀ ਉਤਪਾਦ ਦੀਪਕ ਐਬਟ ਅਤੇ ਪੇਟੀਐਮ ਪੋਸਟਪੇਡ ਦੇ ਸਾਬਕਾ ਕਾਰੋਬਾਰੀ ਮੁਖੀ ਨਿਤਿਨ ਮਿਸ਼ਰਾ ਦੀ ਗੋਲਡ ਲੋਨ ਕੰਪਨੀ ਇੰਡੀਆਗੋਲਡ(Indiagold) ਸ਼ਾਮਲ ਹੈ।

ਕਈ ਸੈਕਟਰਾਂ ਵਿੱਚ ਫੈਲੇ ਹੋਏ ਹਨ ਇਹ ਸਟਾਰਟਅੱਪ 

ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਡਿਜੀਟਲ ਪਾਕੇਟ ਮਨੀ ਪਲੇਟਫਾਰਮ ਜੂਨੀਓ, ਆਡੀਓ ਡੇਟਿੰਗ ਪਲੇਟਫਾਰਮ FRN, ਚਸ਼ਮਾ ਬ੍ਰਾਂਡ ਕਲੀਅਰਦੇਖ(Cleardekh), ਸੀਨੀਅਰ ਨਾਗਰਿਕਾਂ ਲਈ ਆਨਲਾਈਨ ਕਲੱਬ ਜੇਨਵਾਈਜ਼ ਕਲੱਬ(Genwise Club), ਫੁੱਟਵੀਅਰ ਕੰਪਨੀ ਯੋਹੋ(Yoho), ਵੈਂਡਿੰਗ ਮਸ਼ੀਨ ਕੰਪਨੀ ਦਾਲਚਿਨੀ(Daalchini) ਅਤੇ ਸਾਈਬਰ ਸੁਰੱਖਿਆ ਸਟਾਰਟਅੱਪ ਕ੍ਰਾਟਿਕਲ ਟੈਕ(Kratikal Tech) ਸ਼ਾਮਲ ਹਨ।

ਫਲਿੱਪਕਾਰਟ ਵੀ ਪਿੱਛੇ ਨਹੀਂ, ਦਿੱਤੇ ਕਈ ਵੱਡੇ ਸਟਾਰਟਅਪਸ 

ਰਿਪੋਰਟ ਮੁਤਾਬਕ ਇਸ ਸਮੇਂ ਦੇਸ਼ 'ਚ 24 ਫੀਸਦੀ ਸਟਾਰਟਅੱਪ ਫਿਨਟੇਕ ਦੇ ਹਨ। ਇਸ ਤੋਂ ਬਾਅਦ ਈ-ਕਾਮਰਸ, ਮੀਡੀਆ ਅਤੇ ਮਨੋਰੰਜਨ ਅਤੇ ਸਾਫਟਵੇਅਰ ਸਟਾਰਟਅੱਪ ਆਉਂਦੇ ਹਨ। ਇਨ੍ਹਾਂ ਕੰਪਨੀਆਂ ਨੇ ਦੇਸ਼ ਵਿੱਚ ਲਗਭਗ 2,500 ਨੌਕਰੀਆਂ ਪੈਦਾ ਕੀਤੀਆਂ ਹਨ। ਇਹ ਰਿਪੋਰਟ ਦਰਸਾਉਂਦੀ ਹੈ ਕਿ ਪੇਟੀਐਮ ਨੇ ਸਟਾਰਟਅੱਪ ਲਈ ਅਨੁਕੂਲ ਮਾਹੌਲ ਬਣਾਇਆ ਹੈ। ਪੇਟੀਐਮ ਤੋਂ ਇਲਾਵਾ, ਫਲਿੱਪਕਾਰਟ ਦੇਸ਼ ਨੂੰ ਸਟਾਰਟਅੱਪ ਪ੍ਰਦਾਨ ਕਰਨ ਵਿੱਚ ਵੀ ਅੱਗੇ ਹੈ।
ਫਲਿੱਪਕਾਰਟ ਨੇ ਦੇਸ਼ ਨੂੰ ਲਗਭਗ 24.6 ਬਿਲੀਅਨ ਡਾਲਰ ਦੀ ਮਾਰਕੀਟ ਕੀਮਤ ਵਾਲੀਆਂ ਕੰਪਨੀਆਂ ਦਿੱਤੀਆਂ ਹਨ। ਇਹਨਾਂ ਵਿੱਚ PhonePe, Groww, Udaan, Spinny, Cult Fit, Slice, Navi, Curefoods, Credgenics ਅਤੇ OK ਕ੍ਰੈਡਿਟ (OkCredit) ਸ਼ਾਮਲ ਹੈ।


Harinder Kaur

Content Editor

Related News