Paytm ਦੀ GMV ਜੂਨ ਤਿਮਾਹੀ ''ਚ 37 ਫ਼ੀਸਦੀ ਵਧ ਕੇ 4.05 ਲੱਖ ਕਰੋੜ ਰੁਪਏ ''ਤੇ
Wednesday, Jul 05, 2023 - 12:55 PM (IST)
ਨਵੀਂ ਦਿੱਲੀ (ਭਾਸ਼ਾ) - Paytm ਬ੍ਰਾਂਡ ਦੇ ਤਹਿਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਵਿੱਤੀ ਤਕਨਾਲੋਜੀ ਕੰਪਨੀ One97 Communications ਦਾ ਕੁੱਲ ਵਪਾਰਕ ਮੁੱਲ ਅਪ੍ਰੈਲ-ਜੂਨ ਤਿਮਾਹੀ ਵਿੱਚ 37 ਫ਼ੀਸਦੀ ਵਧ ਕੇ 4.05 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਜਾਣਕਾਰੀ ਕੰਪਨੀ ਵਲੋਂ ਦਿੱਤੀ ਗਈ ਹੈ। GMV ਪੇਟੀਐੱਮ ਪਲੇਟਫਾਰਮ ਰਾਹੀਂ ਦੁਕਾਨਦਾਰਾਂ ਨੂੰ ਅਦਾ ਕੀਤੀ ਜਾਣ ਵਾਲੀ ਕੁੱਲ ਰਕਮ ਦਾ ਹਵਾਲਾ ਦਿੰਦਾ ਹੈ। ਇਸ ਕਾਰਨ ਪਿਛਲੇ ਸਾਲ ਦੀ ਜੂਨ ਤਿਮਾਹੀ 'ਚ Paytm ਦਾ GMV 2.96 ਲੱਖ ਕਰੋੜ ਰੁਪਏ ਸੀ।
ਦੱਸ ਦੇਈਏ ਕਿ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਭੇਜੇ ਨੋਟਿਸ 'ਚ ਕਿਹਾ, ''ਜੂਨ ਤਿਮਾਹੀ 'ਚ GMV 4.05 ਲੱਖ ਕਰੋੜ ਰੁਪਏ (49.3 ਅਰਬ ਡਾਲਰ) ਰਿਹਾ, ਜੋ ਸਾਲਾਨਾ ਆਧਾਰ 'ਤੇ 37 ਫ਼ੀਸਦੀ ਦਾ ਵਾਧਾ ਹੈ।'' ਤਿਮਾਹੀ ਦੇ ਦੌਰਾਨ ਪੇਟੀਐੱਮ ਦਾ ਕਰਜ਼ਾ ਵੰਡ ਢਾਈ ਗੁਣਾ ਵਧ ਕੇ 14,845 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 5,554 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ ਪੇਟੀਐੱਮ ਦੁਆਰਾ ਦਿੱਤੇ ਗਏ ਕਰਜ਼ਿਆਂ ਦੀ ਗਿਣਤੀ 85 ਲੱਖ ਤੋਂ 51 ਫ਼ੀਸਦੀ ਵਧ ਕੇ 1.28 ਕਰੋੜ ਹੋ ਗਈ ਹੈ।