ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਜੂਨ ''ਚ 4.6 ਫੀਸਦੀ ਘਟੀ : ਫਾਡਾ

Tuesday, Jul 16, 2019 - 02:43 PM (IST)

ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਜੂਨ ''ਚ 4.6 ਫੀਸਦੀ ਘਟੀ : ਫਾਡਾ

ਨਵੀਂ ਦਿੱਲੀ—ਵਾਹਨ ਡੀਲਰਾਂ ਦੇ ਸੰਗਠਨ ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਤਾਬਕ ਜੂਨ 'ਚ ਯਾਤਰੀ ਵਾਹਨਾਂ ਦੀ ਗਿਣਤੀ 4.6 ਫੀਸਦੀ ਘਟ ਕੇ 2,24,755 ਇਕਾਈਆਂ 'ਤੇ ਰਹੀ। ਫਾਡਾ ਮੁਤਾਬਕ ਜੂਨ 2018 'ਚ 2,35,539 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ। ਉੱਧਰ ਦੋਪਹੀਆ ਵਾਹਨਾਂ ਦੀ ਵਿਕਰੀ ਵੀ ਪਿਛਲੇ ਮਹੀਨੇ ਪੰਜ ਫੀਸਦੀ ਦੀ ਗਿਰਾਵਟ ਦੇ ਨਾਲ 13,24,822 ਇਕਾਈਆਂ 'ਤੇ ਰਹੀ। ਇਹ ਅੰਕੜਾ ਪਿਛਲੇ ਸਾਲ ਜੂਨ 'ਚ 13,94,770 ਇਕਾਈਆਂ 'ਤੇ ਰਿਹਾ ਸੀ। ਸੰਗਠਨ ਦੇ ਮੁਤਾਬਕ ਵਪਾਰਕ ਵਾਹਨਾਂ ਦੀ ਵਿਕਰੀ 19.3 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ 48,752 ਇਕਾਈਆਂ 'ਤੇ ਰਹੀ, ਜੋ ਪਿਛਲੇ ਸਾਲ ਇਸ ਮਹੀਨੇ 'ਚ 60,378 ਇਕਾਈਆਂ 'ਤੇ ਰਹੀ ਸੀ। ਫੈਡਰੇਸ਼ਨ ਦੇ ਅੰਕੜੇ ਮੁਤਾਬਕ ਤਿੰਨ ਪਹੀਆ ਵਾਹਨਾਂ ਦੀ ਵਿਕਰੀ 2.8 ਫੀਸਦੀ ਦੀ ਗਿਰਾਵਟ ਦੇ ਨਾਲ 48,447 ਵਾਹਨਾਂ 'ਤੇ ਰਹੀ। ਇਹ ਅੰਕੜਾ 5.4 ਫੀਸਦੀ ਡਿੱਗ ਕੇ 16,46,776 ਇਕਾਈਆਂ 'ਤੇ ਰਿਹਾ ਹੈ। ਪਿਛਲੇ ਸਾਲ ਜੂਨ 'ਚ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ ਦਾ ਅੰਕੜਾ 17,40,524 ਇਕਾਈਆਂ 'ਤੇ ਰਿਹਾ ਹੈ।


author

Aarti dhillon

Content Editor

Related News