ਸੈਮੀਕੰਡਕਟਰ ਦੀ ਕਮੀ ਕਾਰਣ ਜਨਵਰੀ ’ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 4 ਫ਼ੀਸਦੀ ਘਟੀ : ਫਾਡਾ

02/09/2021 5:12:06 PM

ਨਵੀਂ ਦਿੱਲੀ (ਭਾਸ਼ਾ)– ਆਟੋਮੋਬਾਈਲ ਡੀਲਰਾਂ ਦੇ ਸੰਗਠਨ ਫਾਡਾ ਨੇ ਕਿਹਾ ਕਿ ਸੈਮੀਕੰਡਕਟਰ ਦੀ ਕਮੀ ਕਾਰਣ ਜਨਵਰੀ 2021 ’ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 4.46 ਫ਼ੀਸਦੀ ਘੱਟ ਕੇ 2,81,666 ਇਕਾਈ ਰਹਿ ਗਈ। ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਮੁਤਾਬਕ ਇਸ ਤੋਂ ਪਿਛਲੇ ਸਾਲ ਜਨਵਰੀ 2020 ’ਚ 2,94,817 ਇਕਾਈਆਂ ਦੀ ਵਿਕਰੀ ਹੋਈ ਸੀ। ਫਾਡਾ 1,480 ਖੇਤਰੀ ਟ੍ਰਾਂਸਪੋਰਟ ਦਫਤਰਾਂ (ਆਰ. ਟੀ. ਓ.) ਵਿਚ 1,273 ਤੋਂ ਵਾਹਨ ਰਜਿਸਟ੍ਰੇਸ਼ਨ ਦੇ ਅੰਕੜੇ ਜਮ੍ਹਾ ਕਰਦੀ ਹੈ।

ਫਾਡਾ ਮੁਤਾਬਕ ਸਮੀਖਿਆ ਅਧੀਨ ਮਿਆਦ ’ਚ ਦੋ ਪਹੀਆ ਵਾਹਨਾਂ ਦੀ ਵਿਕਰੀ 8.78 ਫ਼ੀਸਦੀ ਘੱਟ ਕੇ11,63,322 ਇਕਾਈ ਰਹਿ ਗਈ ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ 12,75,308 ਇਕਾਈ ਸੀ। ਇਸ ਦੌਰਾਨ ਕਮਰਸ਼ੀਅਲ ਵਾਹਨਾਂ ਦੀ ਵਿਕਰੀ 24.99 ਫ਼ੀਸਦੀ ਘੱਟ ਕੇ 55,835 ਇਕਾਈ ਰਹਿ ਗਈ ਜੋ ਇਸ ਤੋਂ ਇਕ ਸਾਲ ਪਹਿਲਾਂ 74,439 ਇਕਾਈ ਸੀ। ਇਸ ਤਰ੍ਹਾਂ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 51.31 ਫ਼ੀਸਦੀ ਘੱਟ ਕੇ 31,059 ਇਕਾਈ ਰਹੀ।

ਹਾਲਾਂਕਿ ਟਰੈਕਟਰ ਦੀ ਵਿਕਰੀ ’ਚ 11.14 ਫ਼ੀਸਦੀ ਦਾ ਵਾਧਾ ਹੋਇਆ। ਵਿਕਰੀ ਦੇ ਅੰਕੜਿਆਂ ’ਤੇ ਟਿੱਪਣੀ ਕਰਦੇ ਹੋਏ ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਸਪੱਸ਼ਟ ਹੈ ਕਿ ਆਟੋ ਉਦਯੋਗ ਨੂੰ ਲਾਕਡਾਊਨ ਤੋਂ ਬਾਅਦ ਮੰਗ ਦਾ ਅੰਦਾਜ਼ਾ ਲਗਾਉਣ ’ਚ ਗਲਤੀ ਹੋਈ ਅਤੇ ਇਸ ਕਾਰਣ ਸੈਮੀਕੰਡਕਟਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਣ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਸਪਲਾਈ ’ਚ ਕਮੀ ਆਈ ਹੈ।


cherry

Content Editor

Related News