ਰੋਟੀ ਤੋਂ ਬਿਲਕੁੱਲ ਵੱਖਰਾ ਹੈ ਪਰੌਂਠਾ, ਚੁਕਾਉਣਾ ਪਵੇਗਾ 18 ਫ਼ੀਸਦੀ ਜੀ.ਐੱਸ.ਟੀ
Friday, Oct 14, 2022 - 12:08 PM (IST)

ਨਵੀਂ ਦਿੱਲੀ- ਜੇਕਰ ਤੁਸੀਂ ਪਰੌਂਠਾ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇਸ ਲਈ ਜ਼ਿਆਦਾ ਖਰਚ ਕਰਨਾ ਪਵੇਗਾ। ਗੁਜਰਾਤ ਦੀ ਅਪੀਲੇਟ ਅਥਾਰਟੀ ਆਫ ਐਡਵਾਂਸ ਰੂਲਿੰਗ (ਏ.ਏ.ਏ.ਆਰ.) ਦਾ ਕਹਿਣਾ ਹੈ ਕਿ ਰੋਟੀ ਅਤੇ ਪਰੌਂਠੇ 'ਚ ਵੱਡਾ ਫਰਕ ਹੈ। ਰੋਟੀ 'ਤੇ 5 ਫੀਸਦੀ ਜੀ.ਐੱਸ.ਟੀ ਲੱਗਦਾ ਹੈ ਜਦਕਿ ਪਰੌਂਠੇ 'ਤੇ 18 ਫੀਸਦੀ ਜੀ.ਐੱਸ.ਟੀ ਲੱਗੇਗਾ। ਇਹ ਫ਼ੈਸਲਾ ਅਹਿਮਦਾਬਾਦ ਦੀ ਕੰਪਨੀ ਵਡੀਲਾਲ ਇੰਡਸਟਰੀਜ਼ ਦੀ ਅਪੀਲ 'ਤੇ ਆਇਆ ਹੈ। ਇਹ ਕੰਪਨੀ ਕਈ ਤਰ੍ਹਾਂ ਦੇ ਰੈਡੀ ਟੂ ਕੁੱਕ ਯਾਨੀ ਫਰੋਜ਼ਨ ਪਰਾਠੇ ਬਣਾਉਂਦੀ ਹੈ। ਕੰਪਨੀ ਦੀ ਦਲੀਲ ਸੀ ਕਿ ਰੋਟੀ ਅਤੇ ਪਰੌਂਠੇ 'ਚ ਜ਼ਿਆਦਾ ਅੰਤਰ ਨਹੀਂ ਹੈ। ਦੋਵੇਂ ਆਟੇ ਤੋਂ ਹੀ ਬਣਦੇ ਹਨ, ਇਸ ਲਈ ਪਰੌਂਠੇ 'ਤੇ ਵੀ 5% ਜੀ.ਐੱਸ.ਟੀ ਲਗਣਾ ਚਾਹੀਦਾ। ਨਾ ਸਿਰਫ਼ ਇਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਇਕੋ ਜਿਹੀ ਹੈ, ਸਗੋਂ ਇਨ੍ਹਾਂ ਦੀ ਵਰਤੋਂ ਅਤੇ ਖਪਤ ਕਰਨ ਦਾ ਤਰੀਕਾ ਵੀ ਸਮਾਨ ਹੈ। ਪਰ ਏ.ਏ.ਏ.ਆਰ ਨੇ ਕੰਪਨੀ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਅਤੇ ਸਾਫ਼ ਕੀਤਾ ਕਿ ਪਰੌਂਠੇ 'ਤੇ 18 ਫੀਸਦੀ ਜੀ.ਐੱਸ.ਟੀ ਲੱਗੇਗਾ।
ਇਹ ਵੀ ਪੜ੍ਹੋ-ਘਰੇਲੂ ਬਾਜ਼ਾਰ 'ਚ ਦਮਦਾਰ ਤੇਜ਼ੀ, ਸੈਂਸੈਕਸ 1051 ਅੰਕ ਉਛਲਿਆ, ਨਿਫਟੀ 17,300 ਦੇ ਪਾਰ
ਪਿਛਲੇ ਅਥਾਰਟੀ ਫਾਰ ਐਡਵਾਂਸ ਰੂਲਿੰਗਜ਼ (ਏ.ਏ.ਆਰ) ਦੀ ਅਹਿਮਦਾਬਾਦ ਬੈਂਚ ਨੇ ਵਿਵਸਥਾ ਦਿੱਤੀ ਸੀ ਕਿ ਰੈਡੀ ਟੂ ਕੁੱਕ ਭਾਵ ਫਰੋਜ਼ਨ ਪਰੌਂਠੇ 'ਤੇ 18 ਫੀਸਦੀ ਜੀ.ਐੱਸ.ਟੀ ਲੱਗੇਗਾ। ਕੰਪਨੀ ਨੇ ਇਸ ਦੇ ਖ਼ਿਲਾਫ਼ ਏ.ਏ.ਏ.ਆਰ. 'ਚ ਅਪੀਲ ਕੀਤੀ ਸੀ ਪਰ ਅਪੀਲੇਟ ਅਥਾਰਟੀ ਨੇ ਏ.ਏ.ਆਰ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ। ਅਥਾਰਟੀ ਨੇ ਕਿਹਾ ਕਿ ਵਡੀਲਾਲ ਇੰਡਸਟਰੀਜ਼ ਜੋ ਪਰੌਂਠੇ ਬਣਾਉਂਦੀ ਹੈ, ਉਸ 'ਚ 36 ਤੋਂ 62 ਫੀਸਦੀ ਆਟਾ ਹੁੰਦਾ ਹੈ। ਨਾਲ ਹੀ ਇਸ 'ਚ ਆਲੂ, ਮੂਲੀ ਅਤੇ ਗੰਢਿਆਂ ਤੋਂ ਇਲਾਵਾ ਇਸ 'ਚ ਪਾਣੀ, ਬਨਸਪਤੀ ਤੇਲ ਅਤੇ ਲੂਣ ਹੁੰਦਾ ਹੈ। ਸਾਦੀ ਰੋਟੀ ਜਾਂ ਚਪਾਤੀ 'ਚ ਸਿਰਫ ਆਟਾ ਅਤੇ ਪਾਣੀ ਹੁੰਦਾ ਹੈ ਅਤੇ ਇਸ ਨੂੰ ਸਿੱਧੇ ਤੌਰ 'ਤੇ ਖਾਧਾ ਜਾਂਦਾ ਹੈ ਜਦੋਂ ਕਿ ਪਰੌਂਠੇ ਨੂੰ ਖਾਣ ਤੋਂ ਪਹਿਲਾਂ ਕੁੱਕ ਕਰਨਾ ਹੁੰਦਾ ਹੈ। ਪਰੌਂਠੇ ਤੋਂ ਬਾਅਦ ਹੁਣ ਪੌਪਕੌਰਨ 'ਤੇ ਲੱਗੇਗਾ GST, 18 ਫੀਸਦੀ ਟੈਕਸ ਦੇਣਾ ਪਵੇਗਾ
ਇਹ ਵੀ ਪੜ੍ਹੋ-ਮਹਿੰਗਾਈ ਤੋਂ ਮਾਰਚ ਤੱਕ ਰਾਹਤ ਨਹੀਂ, ਭਾਰਤ ਦੀ ਸਾਵਰੇਨ ਰੇਟਿੰਗ ’ਤੇ ਵੀ ਵਧੇਗਾ ਦਬਾਅ
ਵਿਰੋਧੀ ਫ਼ੈਸਲਾ
ਇਸ ਤੋਂ ਪਹਿਲਾਂ, ਮਹਾਰਾਸ਼ਟਰ ਏ.ਏ.ਆਰ ਨੇ ਵਿਵਸਥਾ ਦਿੱਤੀ ਸੀ ਕਿ ਪਰੌਂਠੇ 'ਤੇ 5% ਜੀ.ਐੱਸ.ਟੀ ਲਗਾਉਣਾ ਚਾਹੀਦੈ। ਪਰ ਕੇਰਲ ਅਤੇ ਗੁਜਰਾਤ ਏ.ਏ.ਆਰ ਦਾ ਕਹਿਣਾ ਸੀ ਕਿ ਰੋਟੀ ਅਤੇ ਪਰੌਂਠੇ 'ਚ ਕਾਫ਼ੀ ਅੰਤਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਰੂਲਿੰਗ ਤੋਂ ਮਾਮਲਾ ਹੋਰ ਪੇਚੀਦਾ ਹੋ ਜਾਵੇਗਾ। ਜੀ.ਐੱਸ.ਟੀ ਕੌਂਸਲ ਨੂੰ ਇਸ ਮਾਮਲੇ 'ਚ ਪਹਿਲ ਕਰਨੀ ਚਾਹੀਦੀ ਹੈ। ਕੁਝ ਸਲੈਬਾਂ ਨੂੰ ਮਿਲਾਉਣ ਨਾਲ ਚੀਜ਼ਾਂ ਆਸਾਨ ਹੋ ਸਕਦੀਆਂ ਹਨ। ਵੈਸੇ ਜੇਕਰ ਤੁਸੀਂ ਸਟੈਂਡਅਲੋਨ ਰੈਸਟੋਰੈਂਟ 'ਚ ਖਾਣਾ ਖਾਣ ਜਾਓਗੇ ਤਾਂ ਤੁਹਾਡੇ ਬਿੱਲ 'ਤੇ ਪੰਜ ਫੀਸਦੀ ਟੈਕਸ ਲੱਗੇਗਾ। ਫਿਰ ਤੁਸੀਂ ਰੋਟੀ ਜਾਂ ਪਰੌਂਠੇ ਖਾਓ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।