31 ਮਾਰਚ ਤੱਕ 19 ਕਰੋੜ ਪੈਨ ਕਾਰਡ ਹੋ ਜਾਣਗੇ ਰੱਦੀ, ਜਾਣੋ ਕਾਰਨ
Friday, Feb 08, 2019 - 05:58 PM (IST)
ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ 31 ਮਾਰਚ ਤੋਂ ਬਾਅਦ 19 ਕਰੋੜ ਪੈਨ ਕਾਰਡ ਨੂੰ ਰੱਦ ਕਰ ਦੇਵੇਗਾ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੇ ਪੈਨ ਕਾਰਡ ਨੂੰ ਹੁਣ ਤੱਕ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ। ਹੁਣ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਜਰੂਰੀ ਹੋ ਗਿਆ ਹੈ। ਇਸ ਬਾਰੇ 'ਚ ਸੁਪਰੀਮ ਕੋਰਟ ਨੇ ਵੀ ਸਮੇਂ ਸੀਮਾ ਤੈਅ ਕਰ ਦਿੱਤੀ ਹੈ।
42 ਕਰੋੜ ਲੋਕਾਂ ਕੋਲ ਪੈਨ ਕਾਰਡ
ਹੁਣ ਤੱਕ ਇਨਕਮ ਟੈਕਸ ਵਿਭਾਗ ਦੇਸ਼ 'ਚ 42 ਕਰੋੜ ਲੋਕਾਂ ਨੂੰ ਪੈਨ ਕਾਰਡ ਜਾਰੀ ਕਰ ਚੁੱਕਾ ਹੈ। ਕੇਂਦਰ ਪ੍ਰਧਾਨ ਟੈਕਸ ਬੋਰਡ ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਦੱਸਿਆ ਕਿ 23 ਕਰੋੜ ਲੋਕਾਂ ਨੇ ਹੀ ਪੈਨ ਨਾਲ ਆਧਾਰ ਜੋੜਿਆ ਹੈ। ਸੁਪਰੀਮ ਕੋਰਟ ਨੇ ਆਧਾਰ 'ਤੇ ਸੁਣਵਾਈ ਕਰਦੇ ਹੋਏ ਇਨਕਮ ਰਿਟਰਨ ਦਰਜ਼ ਕਰਦੇ ਸਮੇਂ ਆਧਾਰ ਨੂੰ ਜਰੂਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਪੈਨ ਅਤੇ ਆਧਾਰ ਨੂੰ ਜੋੜਨ ਦੀ ਸਮੇਂ ਸੀਮਾ 31 ਮਾਰਚ ਤੈਅ ਕੀਤੀ ਹੈ।
ਇਸ ਤਰ੍ਹਾਂ ਪਤਾ ਕਰੋ ਪੈਨ ਕਾਰਡ ਦਾ ਸਟੇਟਸ
ਜੇਕਰ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਾ ਲਿਆ ਹੈ ਜਾ ਫਿਰ ਨਹੀਂ ਕਰਵਾਇਆ ਹੈ, ਇਸ ਦਾ ਸਟੇਟਸ ਆਸਾਨੀ ਨਾਲ ਪਤਾ ਚੱਲ ਸਕੇਗਾ। ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ 'ਤੇ ਜਾ ਕੇ ਇਸ ਦਾ ਸਟੇਟਸ ਜਾਣ ਸਕਦੇ ਹੋ।
ਫੋਲੋ ਕਰੋ ਇਹ ਪ੍ਰੋਸੈਸ
* ਸਭ ਤੋਂ ਪਹਿਲਾਂ ਤੁਹਾਨੂੰ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ incometaxindiaefiling.gov.in 'ਤੇ ਜਾਣਾ ਹੋਵੇਗ ।
* ਇੱਥੇ Know Your PAN ਦੇ ਨਾਂ ਨਾਲ ਆਪਸ਼ਨ ਹੈ।
* ਇਸ 'ਤੇ ਕਲਿਕ ਕਰਨ ਤੋਂ ਬਾਅਦ ਇਕ ਵਿੰਡੋ ਖੁੱਲੇਗੀ।
* ਇਸ 'ਚ ਸਰਨੇਮ, ਨੇਮ, ਸਟੇਟਸ, ਜੇਂਡਰ, ਜਨਮ ਤਰੀਕ ਅਤੇ * ਰਜਿਸਟਰਡ ਮੋਬਾਇਲ ਨੰਬਰ ਭਰਨਾ ਪਵੇਗਾ।
* ਤੁਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਓ.ਟੀ.ਪੀ. ਭੇਜਿਆ ਜਾਵੇਗਾ।
* ਓ.ਟੀ.ਪੀ. ਨੂੰ ਇੱਥੇ ਖੁੱਲੀ ਵਿੰਡੋ 'ਚ ਭਰ ਕੇ ਸਬਮਿਟ ਕਰਨਾ ਹੋਵੇਗਾ।
* ਇਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡਾ ਪੈਨ ਨੰਬਰ, ਨਾਂ, ਸਿਟਿਜਨ, ਵਾਰਡ ਨੰਬਰ ਅਤੇ ਰਿਮਾਰਕ ਆ ਜਾਵੇਗਾ।
* ਰਿਮਾਰਕ 'ਚ ਲਿਖਿਆ ਹੋਵੇਗਾ ਤੁਹਾਡਾ ਪੈਨ ਕਾਰਡ ਐਕਟਿਵ ਹੈ ਜਾ ਨਹੀਂ।
ਇਸ ਤਰ੍ਹਾਂ ਕਰੋ ਲਿੰਕ
* ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ (www.incometaxindiaefiling.gov.in) ਨੂੰ ਇੰਟਰਨੈੱਟ 'ਤੇ ਖੋਲ ਲਵੋ।
* ਇੱਥੇ ਖੱਬੇ ਪਾਸੇ ਦਿੱਤੇ ਲਾਲ ਰੰਗ ਦੇ link Adhaar 'ਤੇ ਕਲਿਕ ਕਰੋ।
* ਜੇਕਰ ਤੁਹਾਡਾ ਇਨਕਮ ਅਕਾਊਂਟ ਨਹੀਂ ਬਣਿਆ ਹੈ ਤਾਂ ਰਜਿਸਟਰ ਕਰਵਾ ਲਉ।
* ਲਾਗ-ਇਨ ਕਰਦੇ ਹੀ ਪੇਜ ਖੁੱਲੇਗਾ, ਜਿਸ 'ਚ 'ਤੇ ਦਿੱਖ ਰਹੀ ਨੀਲੀ ਪੱਟੀ 'ਚ ਪ੍ਰੋਫਾਈਲ ਸੇਟਿੰਗ ਚੁਣੋ।
* ਪ੍ਰੋਫਾਈਲ ਸੇਟਿੰਗ 'ਚ ਤੁਹਾਨੂੰ ਆਧਾਰ ਕਾਰਡ ਲਿੰਕ ਕਰਨ ਦਾ ਆਪਸ਼ਨ ਦਿਖੇਗਾ। ਇਸ ਨੂੰ ਸਿਲੈਕਟ ਕਰੋ।
* ਇੱਥੇ ਦਿੱਤੇ ਗਏ ਸੈਕਸ਼ਨ 'ਚ ਆਪਣਾ ਆਧਾਰ ਨੰਬਰ ਅਤੇ ਦਿੱਤਾ ਗਿਆ ਕੈਪਚਾ ਕੋਡ ਭਰੋ।
* ਜਾਣਕਾਰੀ ਭਰਨ ਤੋਂ ਬਾਅਦ ਹੇਠਾ ਦਿੱਖ ਰਹੇ link Adhaar ਆਪਸ਼ਨ 'ਤੇ ਕਲਿਕ ਕਰੋ।