ਰੰਜਿਸ਼ ਕਾਰਨ ਘਰ ’ਚ ਦਾਖਲ ਹੋ ਕੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 2 ਜ਼ਖਮੀ

Sunday, Nov 17, 2024 - 03:46 AM (IST)

ਮੋਗਾ (ਆਜ਼ਾਦ) - ਥਾਣਾ ਸਿਟੀ ਮੋਗਾ ਅਧੀਨ ਪੈਂਦੇ ਇਲਾਕਾ ਸੰਤ ਹਰਦੇਵ ਸਿੰਘ ਨਗਰ  ਮੋਗਾ ‘ਚ ਦੁਸ਼ਮਣੀ ਦੇ ਚੱਲਦਿਆਂ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ‘ਚ ਦਾਖਲ ਹੋ ਕੇ ਹਮਲਾ  ਕਰਨ ਅਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਕਾਰਨ ਸੋਨੂੰ ਉਰਫ  ਮੋਗਲੀ ਅਤੇ ਉਸ ਦਾ ਭਰਾ ਬ੍ਰਿਜੇਸ਼ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ  ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਦੋਵਾਂ  ਭਰਾਵਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ। 

ਉਕਤ ਮਾਮਲੇ ’ਚ ਪੁਲਸ ਨੇ  ਸੋਨੂੰ ਉਰਫ਼ ਮੋਗਲੀ ਦੀ ਸ਼ਿਕਾਇਤ ’ਤੇ ਵਰਿੰਦਰਾ, ਸਿਕੰਦਰ ਵਾਸੀ ਗੁਰੂ ਰਾਮਦਾਸ ਨਗਰ  ਮੋਗਾ, ਜਗਦੇਵ ਸਿੰਘ ਉਰਫ਼ ਜੋਗਾ, ਦੇਵ ਸਿੰਘ ਦੋਵੇਂ ਵਾਸੀ ਪਰਵਾਨਾ ਨਗਰ ਮੋਗਾ, ਸੁਨੀਲ  ਉਰਫ਼ ਬਾਬਾ ਵਾਸੀ ਇੰਦਰਾਪੁਰੀ ਕਾਲੋਨੀ ਮੋਗਾ, ਸੰਨੀ ਨੂੰ ਗ੍ਰਿਫਤਾਰ ਕਰ ਲਿਆ। ਦਾਤਾ  ਵਾਸੀ ਬੇਦੀ ਨਗਰ ਮੋਗਾ, ਬਿਸ਼ੂ ਵਾਸੀ ਨਿਊ ਟਾਊਨ ਮੋਗਾ, ਅਨਮੋਲ ਵਾਸੀ ਬਘੇਆਣਾ ਬਸਤੀ  ਮੋਗਾ, ਅਕਾਸ਼ ਵਾਸੀ ਨੇੜੇ ਸ਼ਹੀਦੀ ਪਾਰਕ ਮੋਗਾ ਅਤੇ ਇਕ ਅਣਪਛਾਤੇ ਵਿਅਕਤੀ ਸੂਰਜ ਵਾਸੀ  ਆਰੀਆ ਬਸਤੀ ਮੋਗਾ ਸਮੇਤ 10 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ  ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ  ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਐੱਸ. ਐੱਚ. ਓ. ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ  ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਸੋਨੂੰ ਉਰਫ਼ ਮੋਗਲੀ ਨੇ ਦੱਸਿਆ ਕਿ ਕਥਿਤ ਦੋਸ਼ੀ ਜੋਗਾ  ਨਾਲ ਉਸ ਦੀ ਮਾਮੂਲੀ ਤਕਰਾਰ ਹੋਈ ਸੀ। 

ਇਸੇ ਰੰਜਿਸ਼ ਕਾਰਨ ਉਸ ਨੇ ਆਪਣੇ ਹਥਿਆਰਬੰਦ  ਸਾਥੀਆਂ ਨਾਲ ਮਿਲ ਕੇ ਦੇਰ ਰਾਤ ਜਦੋਂ ਅਸੀਂ ਪਰਿਵਾਰ ਸਮੇਤ ਘਰ ’ਚ ਸੌਂ ਰਹੇ ਸੀ ਤਾਂ ਕੰਧ  ਟੱਪ ਕੇ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਮੇਰੇ ਅਤੇ ਮੇਰੇ ਭਰਾ ਬ੍ਰਿਜੇਸ਼ ਕੁਮਾਰ ’ਤੇ ਹਮਲਾ ਕਰ ਦਿੱਤਾ ਅਤੇ ਮੇਰੀ ਕੁੱਟ-ਮਾਰ ਕੀਤੀ। ਬੁਰੀ ਤਰ੍ਹਾਂ ਅੰਨ੍ਹੇਵਾਹ ਗੋਲੀਬਾਰੀ  ਗੋਲੀ ਲੱਗਣ ਕਾਰਨ ਮੈਂ ਤੇ ਮੇਰਾ ਭਰਾ ਜ਼ਖਮੀ ਹੋ ਗਏ। ਜਦੋਂ ਅਸੀਂ ਅਲਾਰਮ ਵੱਜਿਆ ਤਾਂ  ਸਾਰੇ ਹਮਲਾਵਰ ਉਥੋਂ ਭੱਜ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ  ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Inder Prajapati

Content Editor

Related News