ਕੋਰੋਨਾ ਕਾਲ ’ਚ ਖੂਬ ਵਿਕੇ ਓਰੀਓ, ਕੰਪਨੀ ਦੀ ਸੇਲ 50 ਫੀਸਦੀ ਵਧੀ
Thursday, Aug 06, 2020 - 01:39 AM (IST)
ਨਵੀਂ ਦਿੱਲੀ (ਇੰਟ.)–ਕੋਰੋਨਾ ਲਾਕਡਾਊਨ ਦੌਰਾਨ ਲੋਕਾਂ ਨੇ ਘਰਾਂ ’ਚ ਬਿਸਕੁਟ, ਮਿਕਸਚਰ, ਚਾਕਲੇਟ ਅਤੇ ਸਨੈਕਸ ਦੇ ਹੋਰ ਸਾਮਾਨਾਂ ਦਾ ਭੰਡਾਰ ਇਕੱਠਾ ਕਰ ਲਿਆ। ਸ਼ੁਰੂਆਤ ’ਚ ਜਿਆਦਾਤਰ ਲੋਕਾਂ ਨੂੰ ਲਾਕਡਾਊਨ ਫੈਮਿਲੀ ਟਾਈਮ ਵਾਂਗ ਲੱਗ ਰਿਹਾ ਸੀ। ਅਜਿਹੇ ’ਚ ਇਸ ਦੀ ਖਪਤ ਵੀ ਵਧੀ। ਡੇਅਰੀ ਮਿਲਕ ਚਾਕਲੇਟ ਕੈਡਬਰੀ ਬੋਰਨਵਿਟਾ ਤਾਂ ਤੁਹਾਡਾ ਵੀ ਪਸੰਦੀਦਾ ਹੋਵੇਗਾ। ਇਸ ਨੂੰ ਬਣਾਉਣ ਵਾਲੀ ਅਮਰੀਕੀ ਕੰਪਨੀ ਮਾਂਡਲੀਜ ਦੀ ਵਿਕਰੀ ’ਚ ਪਿਛਲੇ ਕੁਝ ਮਹੀਨੇ ’ਚ ਜਬਰਦਸਤ ਉਛਾਲ ਆਇਆ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਉਸ ਦੀ ਕੁਲ ਵਿਕਰੀ ’ਚ ਬਿਸਕੁਟ ਪੋਰਟਫੋਲੀਓ ’ਚ 50 ਫੀਸਦੀ ਤੋਂ ਜਿਆਦਾ ਤੇਜ਼ੀ ਆਈ ਹੈ।
2019 ’ਚ ਭਾਰਤੀ ਬਾਜ਼ਾਰ ’ਚ ਇਸ ਦਾ ਕਾਰੋਬਾਰ 1 ਅਰਬ ਡਾਲਰ (7000 ਕਰੋੜ ਤੋਂ ਜਿਆਦਾ) ਪਾਰ ਕਰ ਗਿਆ। ਇਸ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਭਾਰਤ ਕੰਪਨੀ ਲਈ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ। ਪਹਿਲੇ ਨੰਬਰ ’ਤੇ ਅਮਰੀਕਾ ਅਤੇ ਦੂਜੇ ਨੰਬਰ ’ਤੇ ਚੀਨ ਆਉਂਦਾ ਹੈ। ਲਾਕਡਾਊਨ ਦੌਰਾਨ ਮਾਂਡਲੀਜ ਤੋਂ ਇਲਾਵਾ ਦੂਜੀਆਂ ਪੈਕਡ ਫੂਡ ਕੰਪਨੀਆਂ ਦੀ ਵਿਕਰੀ ’ਚ ਵੀ ਉਛਾਲ ਆਇਆ। ਓਰੀਓ ਬਿਸਕੁਟ ਜੇ ਤੁਸੀ ਖਾਧਾ ਹੈ ਤਾਂ ਇਹ ਮਾਂਡਲੀਜ ਦਾ ਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਹਾਲੇ ਡਿਮਾਂਡ ਇੰਨੀ ਜਿਆਦਾ ਹੈ ਕਿ ਘੱਟ ਤੋਂ ਘੱਟ 2-3 ਮਹੀਨੇ ਇਸ ਨੂੰ ਪੂਰਾ ਕਰਨ ’ਚ ਲੱਗਣਗੇ।