Kawasaki ਬਾਈਕਸ ''ਤੇ ਬਚਤ ਕਰਨ ਦਾ ਮੌਕਾ, ਕੰਪਨੀ ਦੇ ਰਹੀ ਹੈ ਸ਼ਾਨਦਾਰ ਆਫ਼ਰ

01/07/2024 4:52:22 PM

ਨਵੀਂ ਦਿੱਲੀ - ਕਾਵਾਸਾਕੀ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਕੰਪਨੀ ਨੇ 'ਗੁੱਡ ਟਾਈਮਜ਼ ਵਾਊਚਰ' ਦੀ ਪੇਸ਼ਕਸ਼ ਕੀਤੀ ਹੈ। ਵਾਊਚਰ ਦੀ ਰਕਮ ਮੋਟਰਸਾਈਕਲ 'ਤੇ ਨਿਰਭਰ ਕਰਦੀ ਹੈ। Vulcan S 'ਤੇ 60,000 ਰੁਪਏ, Ninja 650 'ਤੇ 30,000 ਰੁਪਏ, Versus 650 'ਤੇ 20,000 ਰੁਪਏ ਅਤੇ Ninja 400 'ਤੇ 40,000 ਰੁਪਏ ਦਾ ਡਿਸਕਾਊਂਟ ਵਾਊਚਰ ਦਿੱਤਾ ਜਾ ਰਿਹਾ ਹੈ। ਇਹ ਵਾਊਚਰ 31 ਜਨਵਰੀ 2024 ਤੱਕ ਅਤੇ ਸੀਮਤ ਸਟਾਕ 'ਤੇ ਉਪਲਬਧ ਹੈ।

ਇਹ ਵੀ ਪੜ੍ਹੋ :   TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਇਹ ਵੀ ਪੜ੍ਹੋ :    ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

Kawasaki Eliminator 500

ਕਾਵਾਸਾਕੀ ਨੇ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ ਆਪਣੀ ਐਲੀਮੀਨੇਟਰ 500 ਨੂੰ 5.62 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ ਵਿੱਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ 451cc ਪੈਰਲਲ ਲਿਕਵਿਡ ਕੂਲਡ ਇੰਜਣ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਵਿੱਚ ਅਸਿਸਟ ਅਤੇ ਸਲਿਪ ਕਲਚ ਦਾ ਵਿਕਲਪ ਵੀ ਹੈ।

ਇਹ ਵੀ ਪੜ੍ਹੋ :   ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ

ਇਹ ਵੀ ਪੜ੍ਹੋ :    ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News