ਪਾਵਰਕਾਮ ਦਾ ਸੁਨਹਿਰੀ ਮੌਕਾ ; ''ਸਾਲਾਂ ਤੋਂ ਕੱਟੇ ਕੁਨੈਕਸ਼ਨ ਦੁਬਾਰਾ ਲਗਵਾਓ, ਕਰੋੜਾਂ ਰੁਪਏ ਬਚਾਓ''
Tuesday, Nov 12, 2024 - 06:09 AM (IST)
ਖੰਨਾ (ਸ਼ਾਹੀ, ਸੁਖਵਿੰਦਰ ਕੌਰ)- ਪੰਜਾਬ ਵਿਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਪਾਵਰਕਾਮ ਨੇ ਓ.ਟੀ.ਐੱਸ. ਸਕੀਮ ਜਾਰੀ ਕਰ ਕੇ ਜਿਨ੍ਹਾਂ ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਸਾਲਾਂ ਤੋਂ ਕੱਟੇ ਹੋਏ ਸਨ, ਨੂੰ ਮਾਮੂਲੀ ਵਿਆਜ ਦੇ ਕੇ ਦੁਬਾਰਾ ਕੁਨੈਕਸ਼ਨ ਜਾਰੀ ਕਰਵਾਉਣ ਦਾ ਸੁਨਹਿਰੀ ਮੌਕਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਅਧਿਕਾਰੀਆਂ ਨੇ ਸਥਾਨਕ ਗੋਲਡਨ ਗ੍ਰੇਨ ਕਲੱਬ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਓ.ਟੀ.ਐੱਸ. ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਖੰਨਾ ਸਰਕਲ ਦੇ ਉਪ ਮੁੱਖ ਇੰਜੀਨੀਅਰ ਹਰਪ੍ਰੀਤ ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਮੰਡੀ ਗੋਬਿੰਦਗੜ੍ਹ ਦੇ ਐਕਸੀਅਨ ਅਮਨ ਗੁਪਤਾ ਨੇ ਓ.ਟੀ.ਐੱਸ. ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪਹਿਲਾਂ ਬਕਾਇਆ ਰਾਸ਼ੀ ਨੂੰ ਕਲੀਅਰ ਕਰਨ ਲਈ 1.5 ਫੀਸਦੀ ਪ੍ਰਤੀ ਮਹੀਨਾ ਮਿਸ਼ਰਿਤ ਵਿਆਜ ਲੱਗਦਾ ਸੀ, ਹੁਣ ਨਵੀਂ ਸਕੀਮ ਤਹਿਤ ਸਿਰਫ 9 ਫੀਸਦੀ ਸਾਧਾਰਨ ਵਿਆਜ ਪ੍ਰਤੀ ਸਲਾਨਾ ਅਦਾ ਕਰਕੇ ਕੱਟੇ ਗਏ ਕੁਨੈਕਸ਼ਨਾਂ ਨੂੰ ਮੁੜ ਜਾਰੀ ਕਰਵਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਵਾਰਸ ਖੜ੍ਹਾ ਸੀ ਮੋਟਰਸਾਈਕਲ, ਜਦੋਂ ਪੁਲਸ ਨੇ ਕੀਤੀ ਜਾਂਚ ਤਾਂ ਉੱਡ ਗਏ ਹੋਸ਼
ਇਸ ਤਰ੍ਹਾਂ ਜੇਕਰ ਕਿਸੇ ਉਦਯੋਗ ਦਾ ਕੁਨੈਕਸ਼ਨ ਪਿਛਲੇ 5 ਸਾਲਾਂ ਤੋਂ ਕੱਟਿਆ ਗਿਆ ਸੀ ਅਤੇ ਉਸ ’ਤੇ 1 ਕਰੋੜ ਰੁਪਏ ਦਾ ਬਕਾਇਆ ਪਿਆ ਸੀ, ਤਾਂ ਉਸ ਨੂੰ ਕੁਨੈਕਸ਼ਨ ਦੁਬਾਰਾ ਲਗਾਉਣ ਲਈ ਵਿਆਜ ਹੀ ਲਗਭਗ 6 ਕਰੋੜ ਰੁਪਏ ਦਾ ਦੇਣਾ ਪੈਣਾ ਸੀ, ਉਹ ਵਿਆਜ ਦੀ ਰਕਮ ਸਿਰਫ 1.90 ਕਰੋੜ ਰੁਪਏ ਹੀ ਦੇਣੀ ਹੋਵੇਗੀ। ਇਨ੍ਹਾਂ ਇਕਾਈਆਂ ਨੂੰ ਘੱਟੋ-ਘੱਟ ਫਿਕਸਡ ਚਾਰਜਿਜ਼ ਵਿਚ ਵੀ ਵੱਡੀ ਛੋਟ ਦਿੱਤੀ ਗਈ ਹੈ, ਇਸ ਲਈ ਇਕਾਈਆਂ ਨੂੰ ਇਸ ਸਕੀਮ ਨੂੰ ਅਪਣਾ ਕੇ ਆਪਣੇ ਉਦਯੋਗਾਂ ਨੂੰ ਮੁੜ ਚਾਲੂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਮੀਟਿੰਗ ਵਿਚ ਆਈਸਰਾ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਖੰਨਾ ਸਰਕਲ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਪ ਮੁੱਖ ਇੰਜਨੀਅਰ ਹਰਪ੍ਰੀਤ ਸਿੰਘ ਓਬਰਾਏ ਅਤੇ ਐਕਸੀਅਨ ਮੰਡੀ ਗੋਬਿੰਦਗੜ੍ਹ ਅਮਨ ਗੁਪਤਾ ਸਮੇਤ, ਸਮੇਤ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੇ ਐੱਸ.ਡੀ.ਓ. ਨਾਲ ਆਲ ਇੰਡੀਆ ਸਟੀਲ ਰੀ ਰੋਲਰ ਐਸੋਸੀਏਸ਼ਨ (ਆਈਸਰਾ) ਦੇ ਪ੍ਰਧਾਨ ਵਿਨੋਦ ਵਸ਼ਿਸ਼ਟ, ਜਨਰਲ ਸਕੱਤਰ ਉੱਤਰੀ ਜ਼ੋਨ ਸੁਸ਼ੀਲ ਸ਼ਰਮਾ, ਸਮਾਲ ਸਕੇਲ ਸਟੀਲ ਰੀ ਰੋਲਰ ਐਸੋਸੀਏਸ਼ਨ (ਸਮਾਸਰਾ) ਦੇ ਮੀਤ ਪ੍ਰਧਾਨ ਰਾਜਨ ਗਰਗ, ਜਨਰਲ ਸਕੱਤਰ ਦਰਸ਼ਨ ਸਿੰਘ ਨਲਾਸ, ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ, ਗੌਰਵ ਜੈਨ, ਹੇਮੰਤ ਬੱਤਾ, ਅਵਤਾਰ ਸਿੰਘ, ਪ੍ਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ ! ਜਿਨ੍ਹਾਂ ਦੀ ਕੀਤੀ ਮਦਦ, ਉਹੀ ਕਰ ਗਏ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e