ਵਿਆਹੁਤਾ ਨੂੰ ਪਰੇਸ਼ਾਨ ਕਰਨ ’ਤੇ 2 ਨਾਮਜ਼ਦ

Sunday, Nov 24, 2024 - 10:44 AM (IST)

ਵਿਆਹੁਤਾ ਨੂੰ ਪਰੇਸ਼ਾਨ ਕਰਨ ’ਤੇ 2 ਨਾਮਜ਼ਦ

ਬਠਿੰਡਾ (ਵਰਮਾ) : ਵਿਆਹੁਤਾ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਦੋਸ਼ਾਂ ’ਚ ਮਹਿਲਾ ਪੁਲਸ ਨੇ ਪਤੀ ਸਮੇਤ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੀੜਤਾ ਦੇ ਭਰਾ ਦੀਦਾਰ ਸਿੰਘ ਵਾਸੀ ਅਜੀਤ ਰੋਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਭੈਣ ਨਵਪ੍ਰੀਤ ਕੌਰ ਦਾ ਵਿਆਹ ਗੁਰਤੇਗ ਸਿੰਘ ਨਾਲ ਹੋਇਆ ਸੀ।
ਵਿਆਹ ਦੌਰਾਨ ਆਪਣੀ ਭੈਣ ਨੂੰ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਸੁਹਰਾ ਪਰਿਵਾਰ ਨੇ ਉਸਦੀ ਭੈਣ ਤੋਂ ਹੋਰ ਦਾਜ ਦੀ ਮੰਗ ਕੀਤੀ ਅਤੇ ਦਾਜ ਨਾ ਮਿਲਣ ’ਤੇ ਉਸ ਨੂੰ ਤੰਗ-ਪਰੇਸ਼ਾਨ ਕਰਦਿਆਂ ਉਸਦਾ ਇਸਤਰੀ ਧੰਨ ਵੀ ਖੁਰਦ-ਬੁਰਦ ਕਰ ਦਿੱਤਾ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਪਤੀ ਗੁਰਤੇਗ ਸਿੰਘ ਅਤੇ ਪ੍ਰਭਜੋਤ ਕੌਰ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News