ਬਾਈਕ ''ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ, ਜਾਂਚ ਕਰ ਰਹੀ ਪੁਲਸ

Sunday, Nov 24, 2024 - 03:10 PM (IST)

ਬਾਈਕ ''ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਵਾਇਰਲ, ਜਾਂਚ ਕਰ ਰਹੀ ਪੁਲਸ

ਲੁਧਿਆਣਾ (ਗਣੇਸ਼) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨੌਜਵਾਨ ਸੜਕ ਦੇ ਵਿਚਕਾਰ ਬਾਈਕ 'ਤੇ ਸਟੰਟ ਕਰ ਕੇ ਰੀਲ ਬਣਾ ਰਿਹਾ ਹੈ। ਵੀਡੀਓ ਪੁਲਸ ਕੋਲ ਪਹੁੰਚਦੇ ਹੀ ਪੁਲਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਟੰਟ ਕਰਨ ਵਾਲਾ ਨੌਜਵਾਨ ਆਮ ਆਦਮੀ ਪਾਰਟੀ ਦਾ ਵਰਕਰ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਕ ਨੌਜਵਾਨ ਬਾਈਕ 'ਤੇ ਸਟੰਟ ਕਰ ਰਿਹਾ ਹੈ। ਇਹ ਵੀਡੀਓ ਪੱਖੋਵਾਲ ਰੋਡ ਲੁਧਿਆਣਾ ਦੀ ਹੈ।

ਜਿੱਥੇ ਇੱਕ ਨੌਜਵਾਨ ਬਾਈਕ 'ਤੇ ਖੜ੍ਹਾ ਹੋ ਕੇ ਸੜਕ ਦੇ ਵਿਚਕਾਰ ਰੀਲ ਬਣਾ ਕੇ ਸੜਕੀ ਨਿਯਮਾਂ ਦੀ ਅਣਦੇਖੀ ਕਰਦਾ ਦੇਖਿਆ ਗਿਆ। ਏ. ਸੀ. ਪੀ ਟ੍ਰੈਫਿਕ ਜਤਿਨ ਬਾਂਸਲ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਪੁਲਸ ਵੀ ਸਟੰਟ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਏ. ਸੀ. ਪੀ ਟ੍ਰੈਫਿਕ ਜਤਿਨ ਬਾਂਸਲ ਨੇ ਦੱਸਿਆ ਕਿ ਪੁਲਸ ਵੱਲੋਂ ਸਟੰਟ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
 


author

Babita

Content Editor

Related News