ਮੱਧ ਪ੍ਰਦੇਸ਼ ''ਚ ਪਿਆਜ ਦੀ ਬਰਬਾਦੀ

06/23/2017 3:49:56 PM

ਨਵੀਂ ਦਿੱਲੀ—ਮੱਧ ਪ੍ਰਦੇਸ਼ 'ਚ ਪਿਆਜ ਦਾ ਹੁਣ ਰਾਇਤਾ ਬਣ ਗਿਆ ਹੈ। ਪਹਿਲੇ ਬੰਪਰ ਪੈਦਾਵਾਰ ਹੋਈ, ਫਿਰ ਕਿਸਾਨਾਂ ਨੇ ਕੀਮਤ ਨਾ ਮਿਲਣ 'ਤੇ ਵਿਰੋਧ ਕੀਤਾ। ਦਬਾਅ 'ਚ ਆਈ ਸਰਕਾਰ ਆਨਨ—ਫਾਨਨ 'ਚ ਕਿਸਾਨਾਂ ਤੋਂ ਬਾਜ਼ਾਰ ਕੀਮਤ ਤੋਂ ਉੱਚੇ ਦਰ 'ਤੇ ਪਿਆਜ਼ ਖਰੀਦਣ ਦੀ ਠਾਨ ਲਈ। ਹੁਣ ਸੂਬਾ ਸਰਕਾਰ ਦੇ ਕੋਲ ਪਿਆਜ ਰੱਖਣ ਲਈ ਥਾਂ ਤੱਕ ਨਹੀਂ ਹੈ, ਸਰਕਾਰੀ ਪਿਆਜ ਬਾਰਿਸ਼ 'ਚ ਭਿੱਜ ਰਿਹਾ ਹੈ। ਹੁਣ ਇਸ ਮੁਸ਼ਕਿਲ 'ਚੋਂ ਨਿਕਲਣ ਦੇ ਲਈ ਸੂਬਾ ਸਰਕਾਰ ਨੇ ਦੂਜੇ ਸੂਬਿਆਂ 'ਚ ਵੀ ਫੈਸਲੇ ਲਏ ਹਨ। ਕਿਉਂਕਿ ਜੇਕਰ ਮੱਧ ਪ੍ਰਦੇਸ਼ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਮਾਨਸੂਨ ਦੇ ਨਾਲ ਹੀ ਹਜ਼ਾਰਾਂ ਟਨ ਪਿਆਜ ਦਾ ਸੜਣਾ ਤੈਅ ਹੈ।


Related News