ਘੱਟੋ-ਘੱਟ ਨਿਰਯਾਤ ਮੁੱਲ ਲਾਗੂ ਹੋਣ ਤੋਂ ਬਾਅਦ ਗੰਢਿਆਂ ਦੇ ਨਿਰਯਾਤ ਨੂੰ ਲੱਗਾ ਝਟਕਾ

Tuesday, Nov 28, 2023 - 04:38 PM (IST)

ਘੱਟੋ-ਘੱਟ ਨਿਰਯਾਤ ਮੁੱਲ ਲਾਗੂ ਹੋਣ ਤੋਂ ਬਾਅਦ ਗੰਢਿਆਂ ਦੇ ਨਿਰਯਾਤ ਨੂੰ ਲੱਗਾ ਝਟਕਾ

ਨਵੀਂ ਦਿੱਲੀ : ਨਵੰਬਰ 2023 ਦੇ ਪਹਿਲੇ 21 ਦਿਨਾਂ ਵਿੱਚ ਭਾਰਤ ਤੋਂ ਗੰਢਿਆਂ ਦਾ ਨਿਰਯਾਤ ਪਿਛਲੇ ਸਾਲ ਦੀ ਇਸੇ ਮਿਆਦ ਦੇ ਬਰਾਬਰ ਹੀ ਰਹੀ। ਕੇਂਦਰ ਨੇ ਗੰਢਿਆਂ ਦੇ ਨਿਰਯਾਤ ਲਈ 800 ਡਾਲਰ ਪ੍ਰਤੀ ਟਨ ਦਾ ਘੱਟੋ-ਘੱਟ ਨਿਰਯਾਤ ਮੁੱਲ (MEP) ਲਾਗੂ ਕਰ ਦਿੱਤਾ, ਜਿਸ ਤੋਂ ਬਾਅਦ ਫ਼ਸਲ ਦੀ ਕਟਾਈ ਵਿੱਚ ਦੇਰੀ ਹੋਣ ਦੇ ਕਾਰਨ ਨਿਰਯਾਤ ਨੂੰ ਝਟਕਾ ਲੱਗਾ ਹੈ। 

ਇਹ ਵੀ ਪੜ੍ਹੋ - SC ਦੀ ਸੁਣਵਾਈ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ 'ਚ ਤੂਫ਼ਾਨੀ ਵਾਧਾ, 20 ਫ਼ੀਸਦੀ ਤੱਕ ਚੜ੍ਹੇ

ਵੱਖ-ਵੱਖ ਨਿੱਜੀ ਏਜੰਸੀਆਂ ਅਤੇ ਖੋਜ ਸੰਸਥਾਵਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਗਸਤ 'ਚ 40 ਫ਼ੀਸਦੀ ਦਾ ਭਾਰੀ ਨਿਰਯਾਤ ਡਿਊਟੀ ਲਗਾਉਣ ਤੋਂ ਬਾਅਦ ਗੰਢੇ ਦਾ ਨਿਰਯਾਤ ਸੁਸਤ ਹੋ ਚੁੱਕਾ ਸੀ। ਅਕਤੂਬਰ ਦੇ ਅਖੀਰ ਵਿੱਚ ਐੱਮਈਪੀ ਦੇ ਲਾਗੂ ਹੋਣ ਤੋਂ ਬਾਅਦ ਇਸਦਾ ਨਿਰਯਾਤ ਕਾਫ਼ੀ ਘੱਟ ਗਿਆ। ਪਰ ਅਸਲੀ ਝਟਕਾ ਨਵੰਬਰ ਵਿਚ ਘੱਟੋ-ਘੱਟ ਬਰਾਮਦ ਮੁੱਲ ਲਾਗੂ ਹੋਣ ਤੋਂ ਬਾਅਦ ਲੱਗਾ ਹੈ। 21 ਨਵੰਬਰ ਤੱਕ ਭਾਰਤ ਤੋਂ ਗੰਢਿਆਂ ਦਾ ਨਿਰਯਾਤ ਪਿਛਲੇ ਸਾਲ 1 ਤੋਂ 21 ਨਵੰਬਰ ਦੇ ਦਰਮਿਆਨ ਹੋਏ ਨਿਰਯਾਤ ਦੇ ਮੁਕਾਬਲੇ ਲਗਭਗ 85 ਫ਼ੀਸਦੀ ਘਟ ਕੇ ਸਿਰਫ਼ 19,347 ਟਨ ਰਹਿ ਗਿਆ। 

ਇਹ ਵੀ ਪੜ੍ਹੋ - ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ

ਮੁੱਖ ਤੌਰ 'ਤੇ ਭਾਰਤ ਤੋਂ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨੂੰ ਗੰਢਿਆਂ ਦਾ ਨਿਰਯਾਤ ਕੀਤਾ ਜਾਂਦਾ ਹੈ। ਨਵੰਬਰ ਦੇ ਪਹਿਲੇ ਤਿੰਨ ਹਫ਼ਤਿਆਂ ਵਿੱਚ ਇਨ੍ਹਾਂ ਦੇਸ਼ਾਂ ਨੂੰ ਗੰਢਿਆਂ ਦਾ ਨਿਰਯਾਤ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਬਹੁਤ ਘੱਟ ਸੀ। ਬੰਗਲਾਦੇਸ਼ ਨੂੰ 21 ਨਵੰਬਰ ਤੱਕ ਲਗਭਗ 263 ਟਨ ਗੰਢਿਆਂ ਦਾ ਨਿਰਯਾਤ ਕੀਤਾ ਗਿਆ, ਜਦੋਂ ਕਿ ਪਿਛਲੇ ਸਾਲ 21 ਨਵੰਬਰ ਤੱਕ 49,000 ਟਨ ਗੰਢੇ ਉੱਥੇ ਭੇਜੇ ਗਏ। ਇਸ ਵਾਰ ਸਿਰਫ਼ 88 ਟਨ ਗੰਢੇ ਨੇਪਾਲ ਨੂੰ ਭੇਜੇ ਗਏ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 8,654.5 ਟਨ ਗੰਢਿਆਂ ਦਾ ਨਿਰਯਾਤ ਕੀਤਾ ਗਿਆ ਸੀ। 

ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ

ਘਰੇਲੂ ਬਾਜ਼ਾਰ 'ਚ ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ 19 ਅਗਸਤ ਨੂੰ ਗੰਢਿਆਂ 'ਤੇ 40 ਫ਼ੀਸਦੀ ਦਰਾਮਦ ਡਿਊਟੀ ਲਗਾਈ ਸੀ। ਦਰਾਮਦ ਡਿਊਟੀ ਲਗਾਉਣ ਤੋਂ ਪਹਿਲਾਂ ਗੰਢਿਆਂ ਦੀ ਬਰਾਮਦ ਕੀਮਤ 320 ਡਾਲਰ ਪ੍ਰਤੀ ਟਨ ਯਾਨੀ ਲਗਭਗ 2,650 ਰੁਪਏ ਪ੍ਰਤੀ ਕੁਇੰਟਲ ਸੀ। ਬਾਅਦ ਵਿੱਚ 29 ਅਕਤੂਬਰ ਨੂੰ, ਸਰਕਾਰ ਨੇ ਗੰਢਿਆਂ ਲਈ 800 ਡਾਲਰ ਪ੍ਰਤੀ ਟਨ ਘੱਟੋ-ਘੱਟ ਨਿਰਯਾਤ ਮੁੱਲ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਹਿਸਾਬ ਨਾਲ ਘਰੇਲੂ ਬਾਜ਼ਾਰ 'ਚ ਇਸ ਦੀ ਕੀਮਤ 67 ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ। ਹੁਕਮਾਂ ਅਨੁਸਾਰ ਐਮਈਪੀ 31 ਦਸੰਬਰ ਤੱਕ ਲਾਗੂ ਰਹੇਗੀ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News