ਵਪਾਰੀਆਂ ਦੇ ਹੜਤਾਲ ਵਾਪਸ ਲੈਣ ਤੋਂ ਬਾਅਦ ਨਾਸਿਕ ’ਚ ਗੰਢਿਆਂ ਦੀ ਨੀਲਾਮੀ ਸ਼ੁਰੂ

Wednesday, Oct 04, 2023 - 10:08 AM (IST)

ਨਾਸਿਕ (ਭਾਸ਼ਾ)– ਗੰਢਿਆਂ ’ਤੇ ਐਕਸਪੋਰਟ ਡਿਊਟੀ ’ਚ ਹੋਏ ਵਾਧੇ ਦੇ ਵਿਰੋਧ ’ਚ ਵਪਾਰੀਆਂ ਵਲੋਂ ਰੱਦ ਕੀਤੀ ਗਈ ਗੰਢੇ ਦੀ ਨੀਲਾਮੀ 13 ਦਿਨਾਂ ਬਾਅਦ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਕਰੀਬ ਸਾਰੇ ਖੇਤੀਬਾੜੀ ਉਪਜ ਮਾਰਕੀਟ ਕਮੇਟੀਆਂ (ਏ. ਪੀ. ਐੱਮ. ਸੀ.) ਵਿੱਚ ਮੁੜ ਸ਼ੁਰੂ ਹੋ ਗਈ ਹੈ। ਬਾਜ਼ਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਗੰਢੇ ਮੰਡੀ ਲਾਸਲਗਾਂਵ ਏ. ਪੀ. ਐੱਮ. ਸੀ. ਵਿੱਚ ਮੰਗਲਵਾਰ ਸਵੇਰੇ 545 ਗੱਡੀਆਂ ਪੁੱਜੀਆਂ ਸਨ। 

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਸੈਸ਼ਨ ’ਚ ਗੰਢੇ ਦੀਆਂ ਕੀਮਤਾਂ ਘੱਟੋ-ਘੱਟ 1000 ਰੁਪਏ ਪ੍ਰਤੀ ਕੁਇੰਟਲ, ਵੱਧ ਤੋਂ ਵੱਧ 2,541 ਰੁਪਏ ਪ੍ਰਤੀ ਕੁਇੰਟਲ ਅਤੇ ਔਸਤ 2100 ਰੁਪਏ ਪ੍ਰਤੀ ਕੁਇੰਟਲ ਰਹੀਆਂ। ਗੰਢੇ ਵਪਾਰੀ ਗੰਢੇ ’ਤੇ ਐਕਸਪੋਰਟ ਡਿਊਟੀ 40 ਫ਼ੀਸਦੀ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਹਾਲ ਹੀ ਦੇ ਕਦਮ ਦਾ ਵਿਰੋਧ ਕਰ ਰਹੇ ਸਨ। ਉਹ 20 ਸਤੰਬਰ ਤੋਂ ਹੜਤਾਲ ’ਤੇ ਸਨ ਅਤੇ ਨੀਲਾਮੀ ਰੋਕ ਦਿੱਤੀ ਸੀ। ਵਪਾਰੀਆਂ ਨੇ ਸੋਮਵਾਰ ਨੂੰ ਇੱਥੇ ਜ਼ਿਲ੍ਹਾ ਸਰਪ੍ਰਸਤ ਮੰਤਰੀ ਦਾਦਾ ਭੁਸੇ ਨਾਲ ਬੈਠਕ ’ਚ ਇਸ ਸ਼ਰਤ ’ਤੇ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਕਿ ਸਰਕਾਰ ਇਕ ਮਹੀਨੇ ’ਚ ਉਨ੍ਹਾਂ ਦੀਆਂ ਮੰਗਾਂ ’ਤੇ ਫ਼ੈਸਲਾ ਕਰੇਗੀ। ਹਾਲਾਂਕਿ ਨੰਦਗਾਂਵ ਵਿਚ ਵਪਾਰੀਆਂ ਨੇ ਹੜਤਾਲ ਵਾਪਸ ਨਹੀਂ ਲਈ ਹੈ ਅਤੇ ਉੱਥੇ ਨੀਲਾਮੀ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News