ਨੋਟਬੰਦੀ ਦਾ ਇਕ ਸਾਲ : ਕ੍ਰੈਡਿਟ ਕਾਰਡ ਦਾ ਇਸਤੇਮਾਲ ਵਧਿਆ

Thursday, Nov 02, 2017 - 01:04 AM (IST)

ਨਵੀਂ ਦਿੱਲੀ (ਇੰਟ.)-ਨੋਟਬੰਦੀ ਦੇ ਇਕ ਸਾਲ 'ਚ ਕੈਸ਼ਲੈੱਸ ਲੈਣ-ਦੇਣ ਦਾ ਬੜ੍ਹਾਵਾ ਦੇਣ ਦੀਆਂ ਕੋਸ਼ਿਸ਼ਾਂ ਨਾਲ ਕ੍ਰੈਡਿਟ ਕਾਰਡ ਦੇ ਇਸਤੇਮਾਲ ਸਦਕਾ ਬਕਾਇਆ ਰਕਮ ਵੀ ਕਾਫੀ ਵੱਧ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਮੁਤਾਬਕ ਸਤੰਬਰ 2016 ਤੋਂ ਸਤੰਬਰ 2017 ਦੇ 12 ਮਹੀਨਿਆਂ 'ਚ ਕ੍ਰੈਡਿਟ ਕਾਰਡ ਦੀ ਬਕਾਇਆ ਰਕਮ 'ਚ 38.7 ਫੀਸਦੀ ਦਾ ਉਛਾਲ ਆਇਆ ਹੈ। ਇਸ ਦੌਰਾਨ ਕੁੱਲ ਬਕਾਇਆ ਰਕਮ 59, 900 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਇਸੇ ਮਿਆਦ 'ਚ ਇਹ ਰਕਮ 43,200 ਕਰੋੜ ਰੁਪਏ ਸੀ। ਹਾਲਾਂਕਿ ਬੀਤੇ ਦੋ ਸਾਲਾਂ 'ਚ ਕ੍ਰੈਡਿਟ ਕਾਰਡ ਦੀ ਬਕਾਇਆ ਰਕਮ 'ਚ ਲਗਭਗ 77.74 ਫੀਸਦੀ ਦਾ ਉਛਾਲ ਆਇਆ ਹੈ। ਸਤੰਬਰ 2015 'ਚ ਇਹ ਰਕਮ 33,700 ਕਰੋੜ ਰੁਪਏ ਸੀ।


Related News